Neha Kakkar 2 lakh musician : ਬਾਲੀਵੁਡ ਦੀ ਸੈਲਫੀ ਕੁਈਨ ਦੇ ਨਾਂਅ ਨਾਲ ਜਾਣੀ ਜਾਂਦੀ ਸਿੰਗਰ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਦਸ ਦੇਈਏ ਕਿ ਨੇਹਾ ਕੱਕੜ ਜਿੱਥੇ ਆਪਣੇ ਗਾਣਿਆਂ ਕਾਰਨ ਕਾਫੀ ਚਰਚਾ ਵਿੱਚ ਰਹਿੰਦੀ ਹੈ ਤਾਂ ਉੱਥੇ ਉਹ ਆਪਣੀਆਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਵੀਡੀਓਜ਼ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ।
ਇਹਨਾਂ ਵੀਡੀਓਜ਼ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਨੇਹਾ ਅੱਜ ਕੱਲ੍ਹ ਇੱਕ ਰਿਐਲਿਟੀ ਸ਼ੋਅ ਦੀ ਸ਼ੂਟਿੰਗ ‘ਚ ਵਿਅਸਤ ਚੱਲ ਰਹੀ ਹੈ। ਹਾਲ ਹੀ ‘ਚ ਇਸ ਸ਼ੋਅ ਦੇ ਸੈੱਟ ‘ਤੇ ਨੇਹਾ ਕੱਕੜ ਭਾਵੁਕ ਹੋ ਗਈ ਅਤੇ ਰੋਣ ਲੱਗੀ। ਦਰਅਸਲ ਸ਼ੋਅ ਦੀ ਸ਼ੂਟਿੰਗ ਦੌਰਾਨ ਨੇਹਾ ਕੱਕੜ ਨੇ ਇੱਕ ਮਿਊਜ਼ਿਸ਼ੀਅਨ ਨੂੰ ਦੇਖਿਆ ਸੀ।
ਜਿਸ ਦੀ ਬਹੁਤ ਹੀ ਮਾੜੀ ਹਾਲਤ ਸੀ ਜਦੋਂ ਨੇਹਾ ਨੇ ਉਸ ਦੇ ਹਲਾਤਾਂ ਦੀ ਕਹਾਣੀ ਸੁਣੀ ਤਾਂ ਨੇਹਾ ਕੱਕੜ ਨੇ ਮਿਊਜ਼ਿਸ਼ੀਅਨ ਨੂੰ ਦੋ ਲੱਖ ਰੁਪਏ ਦੇਣ ਦਾ ਫੈਸਲਾ ਕੀਤਾ। ਨੇਹਾ ਨੇ ਜਿਸ ਮਿਊਜ਼ਿਸ਼ੀਅਨ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਉਸ ਦਾ ਨਾਂਅ ਰੌਸ਼ਨ ਅਲੀ ਹੈ। ਰੌਸ਼ਨ ਅਲੀ ਨੇ ਦਿੱਗਜ ਗਾਇਕ ਨੁਸਰਤ ਫਤਿਹ ਅਲੀ ਖ਼ਾਨ ਦੇ ਨਾਲ ਕੰਮ ਕੀਤਾ ਸੀ, ਪਰ ਸਿਹਤ ਠੀਕ ਨਾ ਹੋਣ ਕਰਕੇ ਰੌਸ਼ਨ ਨੂੰ ਉਨ੍ਹਾਂ ਦੀ ਟੀਮ ਛੱਡਣੀ ਪਈ।
ਰੌਸ਼ਨ ਨੇ ਸ਼ੋਅ ਦੇ ਦੌਰਾਨ ਜਦੋਂ ਆਪਣੀ ਮਾਲੀ ਹਾਲਤ ਦੇ ਬਾਰੇ ‘ਚ ਦੱਸਿਆ ਤਾਂ ਨੇਹਾ ਕੱਕੜ ਉਨ੍ਹਾਂ ਦੀ ਗੱਲ ਸੁਣ ਕੇ ਭਾਵੁਕ ਹੋ ਗਈ, ਨਾਲ ਹੀ ਨੇਹਾ ਨੇ 2 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ। ਨੇਹਾ ਕੱਕੜ ਦਾ ਜਨਮ 6 ਜੂਨ, 1988 ਨੂੰ ਹੋਇਆ ਸੀ। ਉਹ ਇੱਕ ਭਾਰਤੀ ਪਲੇਅਬੈਕ ਗਾਇਕਾ ਹੈ। 2006 ਵਿੱਚ, ਨੇਹਾ ਟੈਲੀਵਿਜ਼ਨ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਸੀਜ਼ਨ 2 ਵਿੱਚ ਫਾਈਨਲ ਤੱਕ ਪਹੁੰਚੀ।
2008 ਵਿੱਚ, ਨੇਹਾ ਨੇ ਮੀਤ ਬ੍ਰਦਰਸ ਨਾਲ ਮਿਲ ਕੇ “ਨੇਹਾ ਦਿ ਰੋਕ ਸਟਾਰ” ਨਾਂਅ ਦੀ ਐਲਬਮ ਲਾਂਚ ਕੀਤੀ ਸੀ। ਨੇਹਾ ਦਾ ਜਨਮ ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਹੋਇਆ। ਦਿੱਲੀ ਵਿੱਚ ਜਾਗਰਣ ਅਤੇ ਮਾਤਾ ਕੀ ਚੌਕੀ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੇਹਾ ਨੇ ਬਚਪਨ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।