PreetNama
ਰਾਜਨੀਤੀ/Politics

ਪਹਿਲੇ ਦਿਨ ਨਵਜੋਤ ਸਿੱਧੂ ਨਹੀਂ ਪੁੱਜੇ ਪੰਜਾਬ ਅਸੈਂਬਲੀ, ਸੀਟ ਵੀ ਬਦਲੀ

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਸੈਸ਼ਨ ਤਿੰਨ ਦਿਨਾਂ ਤੱਕ ਚੱਲਣਾ ਹੈ।

ਅੱਜ ਕੈਬਿਨੇਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨਹੀਂ ਆਏ। ਉਨ੍ਹਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਸਦਨ ’ਚ ਨਹੀਂ ਪੁੱਜੇ।

ਪਹਿਲੇ ਦਿਨ ਸਦਨ ਦੀ ਕਾਰਵਾਈ ਸਿਰਫ਼ 14 ਕੁ ਮਿੰਟ ਹੀ ਚੱਲੀ; ਜਿਸ ਦੌਰਾਨ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇ ਕੇ ਸਦਨ ਮੁਲਤਵੀ ਕਰ ਦਿੱਤਾ ਗਿਆ। ਇਹ ਸਦਨ ਦੁਪਹਿਰ ਦੋ ਵਜੇ ਸ਼ੁਰੂ ਹੋਇਆ ਤੇ 2:14 ਵਜੇ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

ਹੁਣ ਇਸ ਦੀ ਕਾਰਵਾਈ ਸੋਮਵਾਰ ਤੇ ਮੰਗਲਵਾਰ ਦੋ ਦਿਲ ਚੱਲੇਗੀ। ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਹ ਅੱਜ ਵਿਧਾਨ ਸਭਾ ’ਚ ਨਹੀਂ ਪੁੱਜ ਸਕੇ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ; ਜਦੋਂ ਇਹ ਪਾਰਟੀ ਬਾਦਲ ਪਿਤਾ ਤੇ ਪੁੱਤਰ ਤੋਂ ਬਗ਼ੈਰ ਵਿਧਾਨ ਸਭਾ ਸੈਸ਼ਨ ਦੌਰਾਨ ਸਰਕਾਰ ਦਾ ਸਾਹਮਣਾ ਕਰੇਗੀ। ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵਿੱਚੋਂ ਕੋਈ ਇੱਕ ਜਣਾ ਸਦਨ ਵਿੱਚ ਮੌਜੂਦ ਨਾ ਹੋਵੇ।

ਉੱਧਰ ਕ੍ਰਿਕੇਟਰ ਤੋਂ ਸਿਆਸੀ ਆਗੂ ਬਣੇ ਸ੍ਰੀ ਨਵਜੋਤ ਸਿੰਘ ਸਿੱਧੂ ਪਹਿਲਾਂ ਤਾਂ ਮੰਤਰੀ ਸਨ; ਇਸ ਲਈ ਉਨ੍ਹਾਂ ਨੂੰ ਸੀਟ ਅੱਗੇ ਮਿਲਦੀ ਸੀ ਪਰ ਹੁਣ ਉਨ੍ਹਾਂ ਦੀ ਸੀਟ ਕਿਤੇ ਪਿਛਾਂਹ ਆਮ ਵਿਧਾਇਕਾਂ ਵਿੱਚ ਚਲੀ ਗਈ ਹੈ ਕਿਉਂਕਿ ਉਹ ਹੁਣ ਮੰਤਰੀ ਨਹੀਂ ਰਹੇ।

ਅਜ ਮੀਡੀਆ ਦੇ ਬਹੁਤੇ ਫ਼ੋਟੋਗ੍ਰਾਫ਼ਰਾਂ ਤੇ ਪੱਤਰਕਾਰਾਂ ਵਿੱਚ ਇਹ ਤਾਂਘ ਵਧੇਰੇ ਪਾਈ ਗਈ ਕਿ ਜੇ ਨਵਜੋਤ ਸਿੰਘ ਸਿੱਧੂ ਸਦਨ ’ਚ ਆਉਣ, ਤਾਂ ਉਹ ਉਨ੍ਹਾਂ ਦੀ ਕੋਈ ਤਸਵੀਰ ਲੈ ਸਕਣ ਜਾਂ ਉਨ੍ਹਾਂ ਤੋਂ ਕੋਈ ਸੁਆਲ ਪੁੱਛ ਸਕਣ। ਪਰ ਕਿਸੇ ਫ਼ੋਟੋਗ੍ਰਾਫ਼ਰ ਜਾਂ ਪੱਤਰਕਾਰ ਦੀ ਅਜਿਹੀ ਕੋਈ ਇੱਛਾ ਪੂਰੀ ਨਹੀਂ ਹੋ ਸਕੀ।

Related posts

ਗੁਫ਼ਾ ‘ਚੋਂ ਬਾਹਰ ਨਿਕਲੇ ਮੋਦੀ, ਮਹਾਂਦੇਵ ਮਗਰੋਂ ਵਿਸ਼ਣੂ ਦੀ ਭਗਤੀ, ਕਿਹਾ ‘ਮੈਂ ਭਗਵਾਨ ਤੋਂ ਕੁਝ ਨਹੀਂ ਮੰਗਦਾ’

On Punjab

J&K strips DSP Sher-e-Kashmir medal: ਜੰਮੂ-ਕਸ਼ਮੀਰ ਸਰਕਾਰ ਵੱਲੋਂ ਬੁੱਧਵਾਰ ਨੂੰ ਡੀਐਸਪੀ ਦਵਿੰਦਰ ਸਿੰਘ ਨੂੰ ਦਿੱਤਾ ਗਿਆ ਸ਼ੇਰ-ਏ-ਕਸ਼ਮੀਰ ਦਾ ਤਮਗ਼ਾ ਖੋਹ ਲਿਆ ਗਿਆ ਹੈ । ਸਰਕਾਰ ਵੱਲੋਂ ਉਸਦੀ ਗ੍ਰਿਫਤਾਰੀ ਤੋਂ ਬਾਅਦ ਇਸ ਨੂੰ ਵਾਪਸ ਲਿਆ ਗਿਆ ਹੈ । ਗ੍ਰਹਿ ਵਿਭਾਗ ਵੱਲੋਂ ਮੈਡਲ ਵਾਪਿਸ ਲੈਣ ਦੇ ਆਦੇਸ਼ ਦਿੱਤੇ ਗਏ ਹਨ । ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਦਿਲਬਾਗ਼ ਸਿੰਘ ਨੇ ਬੁੱਧਵਾਰ ਨੂੰ ਕਿਹਾ ਗਿਆ ਸੀ ਕਿ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ ਨੂੰ ਬਰਖ਼ਾਸਤ ਕਰਨ ‘ਤੇ ਇਹ ਮਾਮਲਾ ਰਾਸ਼ਟਰੀ ਜਾਂਚ ਏਜੰਸੀ (NIA) ਹਵਾਲੇ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ।

On Punjab

ਕੰਗਨਾ ਨੇ ਉਧਵ ਠਾਕਰੇ ਨੂੰ ਕਿਹਾ ਗੰਦੀ ਰਾਜਨੀਤੀ ਖੇਡ ਕੇ ਹਾਸਿਲ ਕੀਤੀ ਕੁਰਸੀ, ਆਉਣੀ ਚਾਹੀਦੀ ਸ਼ਰਮ

On Punjab