63.68 F
New York, US
September 8, 2024
PreetNama
ਖਾਸ-ਖਬਰਾਂ/Important News

ਪਾਕਿਸਤਾਨ ਨੇ ਭਾਰਤ ਖਿਲਾਫ ਚੁੱਕਿਆ ਇੱਕ ਹੋਰ ਕਦਮ

ਇਸਲਾਮਾਬਾਦਪਾਕਿਸਤਾਨ ਦੀ ਇਲੈਕਟ੍ਰੋਨਿਕ ਮੀਡੀਆ ਨਿਗਰਾਨੀ ਸੰਸਥਾ ਨੇ ਉਨ੍ਹਾਂ ਇਸ਼ਤਿਹਾਰਾਂ ‘ਤੇ ਬੈਨ ਲਾ ਦਿੱਤਾ ਹੈ ਜਿਨ੍ਹਾਂ ‘ਚ ਭਾਰਤੀ ਕਲਾਕਾਰ ਨਜ਼ਰ ਆ ਰਹੇ ਹਨ। ਪਾਕਿਸਤਾਨ ਨੇ ਇਹ ਕਦਮ ਭਾਰਤ ਵੱਲੋਂ ਜੰਮੂਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਚੁੱਕਿਆ ਹੈ। ਪਾਕਿ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਟ੍ਰਿਬਿਊਨਲ ਨੇ 14ਅਗਸਤ ਨੂੰ ਪੱਤਰ ਜਾਰੀ ਕਰਦੇ ਹੋਏ ਬੈਨ ਦਾ ਐਲਾਨ ਕੀਤਾ ਹੈ।

ਰੈਗੂਲੇਟਰੀ ਨੇ ਕਿਹਾ ਕਿ ਡਿਟੌਲ ਸਾਬਣਸਰਫ ਐਕਸਲ ਪਾਊਡਰਪੈਂਟਿਨ ਸ਼ੈਂਪੂ ਤੇ ਹੋਰ ਉਤਪਾਦਾਂ ਦੇ ਇਸ਼ਤਿਹਾਰਾਂ ‘ਤੇ ਬੈਨ ਲਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਜਨਰਲ ਪਰਵੇਜ ਦੇ ਕਰੀਬੀਆਂ ਦੇ ਸਮਾਰੋਹ ‘ਚ ਪ੍ਰਫਾਰਮ ਕਰਨ ‘ਤੇ ਭਾਰਤ ਵਿੱਚ ਆਲ ਇੰਡੀਆ ਸਿਨੇ ਐਸੋਸੀਏਸ਼ਨ ਨੇ ਬਾਲੀਵੁੱਡ ਸਿੰਗਰ ਮੀਕਾ ਸਿੰਘ ਨੂੰ ਬੈਨ ਕੀਤਾ ਹੈ।

ਐਸੋਸੀਏਸ਼ਨ ਨੇ ਮੀਕਾ ਨੂੰ ਇੰਡੀਅਨ ਫ਼ਿਲਮ ਇੰਡਸਟਰੀ ‘ਚ ਬੈਨ ਕਰਨ ਤੇ ਬਾਈਕਾਟ ਕਰਨ ਦ ਗੱਲ ਵੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੀਕਾ ਨੂੰ ਇੱਥੇ ਪਰਫਾਰਮ ਕਰਨ ਲਈ ਕਰੀਭ 150000 ਅਮਰੀਕੀ ਡਾਲਰ ਦਿੱਤੇ ਗਏ ਸੀ।

Related posts

ਰੈਨਸਮਵੇਅਰ ਹਮਲੇ ਨਾਲ 1500 ਕੰਪਨੀਆਂ ਦਾ ਕਾਰੋਬਾਰ ਠੱਪ, ਕਰੀਬ 10 ਲੱਖ ਕੰਪਿਊਟਰ ਪ੍ਰਭਾਵਿਤ ਹੋਏ

On Punjab

ਡਿਪਲੋਮੈਟਾਂ ਨੂੰ ਲੈ ਕੇ ਭਾਰਤ ਨਾਲ ਵਿਵਾਦ ਵਿਚ ਅਮਰੀਕਾ-UK ਨੇ ਕੀਤਾ ਕੈਨੇਡਾ ਦਾ ਸਮਰਥਨ

On Punjab

ਮੈਂਡੀ ਤੱਖਰ ਦੇ ਹਲਦੀ ਫੰਕਸ਼ਨ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਪੰਜਾਬੀ ਅਦਾਕਾਰਾ ਦੀਆਂ ਅਦਾਵਾਂ

On Punjab