45.18 F
New York, US
March 14, 2025
PreetNama
ਖਾਸ-ਖਬਰਾਂ/Important News

ਪਾਕਿਸਤਾਨ ਨੇ 72 ਸਾਲ ਬਾਅਦ ਖੋਲ੍ਹਿਆ ਮੰਦਰ

ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਸ਼ਹਿਰ ’ਚ ਪੈਂਦੇ ਹਜ਼ਾਰ ਸਾਲ ਪੁਰਾਣੇ ਮੰਦਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਮੰਦਰ ਨੂੰ ਪਿਛਲੇ 72 ਸਾਲਾਂ ਤੋਂ ਬੰਦ ਕੀਤਾ ਹੋਇਆ ਸੀ। ਧਾਰੋਵਾਲ ’ਚ ਸ਼ਿਵਾਲਾ ਤੇਜਾ ਸਿੰਘ ਮੰਦਰ ਦਾ ਨਿਰਮਾਣ ਸਰਦਾਰ ਤੇਜਾ ਸਿੰਘ ਵੱਲੋਂ ਕਰਵਾਇਆ ਗਿਆ ਸੀ ਤੇ ਵੰਡ ਦੌਰਾਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।

‘ਸਮਾ ਟੀਵੀ’ ਦੀ ਰਿਪੋਰਟ ਮੁਤਾਬਕ ਭਾਰਤ ’ਚ ਬਾਬਰੀ ਮਸਜਿਦ ਨੂੰ ਢਾਹੁਣ ਦੇ ਵਿਰੋਧ ’ਚ 1992 ’ਚ ਲੋਕਾਂ ਦੀ ਭੀੜ ਨੇ ਮੰਦਰ ਨੂੰ ਨੁਕਸਾਨ ਪਹੁੰਚਾਇਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮੰਦਰ ਖੋਲ੍ਹਣ ਦਾ ਫ਼ੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਹਦਾਇਤਾਂ ’ਤੇ ਲਿਆ ਗਿਆ ਹੈ। ਸਮਾ ਟੀਵੀ ਨਾਲ ਗੱਲਬਾਤ ਕਰਦਿਆਂ ਹਿੰਦੂ ਵਿਅਕਤੀ ਨੇ ਕਿਹਾ ਕਿ ਮੰਦਰ ਖੋਲ੍ਹਣ ਲਈ ਉਹ ਸਰਕਾਰ ਦੇ ਧੰਨਵਾਦੀ ਹਨ। ਉਸ ਨੇ ਕਿਹਾ ਕਿ ਹੁਣ ਉਹ ਜਦੋਂ ਚਾਹੁਣ ਮੰਦਰ ’ਚ ਮੱਥਾ ਟੇਕਣ ਆ ਸਕਦੇ ਹਨ।

ਡਿਪਟੀ ਕਮਿਸ਼ਨਰ ਬਿਲਾਲ ਹੈਦਰ ਨੇ ਕਿਹਾ ਕਿ ਲੋਕ ਮੰਦਰ ’ਚ ਕਿਸੇ ਵੀ ਸਮੇਂ ’ਤੇ ਆਉਣ ਲਈ ਆਜ਼ਾਦ ਹਨ। ਸਰਕਾਰ ਨੇ ਕਿਹਾ ਹੈ ਕਿ ਮੰਦਰ ਦੀ ਸੰਭਾਲ ਤੇ ਪੁਨਰ ਨਿਰਮਾਣ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ।

Related posts

ਫਿਨਲੈਂਡ ਤੋਂ ਪਰਤੇ ਅਧਿਆਪਕਾਂ ਵੱਲੋਂ ਹੁਨਰ ਸਿਖਲਾਈ ਦਾ ਨਵਾਂ ਤਜਰਬਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ

On Punjab

ਹਿੰਦ ਪ੍ਰਸ਼ਾਂਤ ਖੇਤਰ ‘ਚ ਚੀਨ ਖ਼ਿਲਾਫ਼ ਤਿੰਨ ਪ੍ਰਮੁੱਖ ਦੇਸ਼ਾਂ ਨੇ ਕੀਤਾ ਗਠਜੋੜ, ਆਸਟ੍ਰੇਲੀਆ ਨੂੰ ਪਰਮਾਣੂ ਪਣਡੁੱਬੀ ਦੇਵੇਗਾ ਅਮਰੀਕਾਇਸ ਸੰਗਠਨ ਦੀ ਇਕ ਵੱਡੀ ਪਹਿਲ ਤਹਿਤ ਆਸਟ੍ਰੇਲੀਆ ਨੂੰ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਬੇੜਾ ਉਪਲਬਧ ਕਰਾਇਆ ਜਾਵੇਗਾ। 18 ਮਹੀਨਿਆਂ ‘ਚ ਤਿੰਨੋਂ ਦੇਸ਼ਾਂ ਦੇ ਤਕਨੀਕੀ ਤੇ ਜਲ ਸੈਨਿਕ ਮਾਹਿਰ ਆਸਟ੍ਰੇਲੀਆ ਦੀ ਤਾਕਤ ਵਧਾਉਣ ਲਈ ਕੰਮ ਕਰਨਗੇ। ਇਸ ਸਮਝੌਤੇ ‘ਚ ਸਭ ਤੋਂ ਜ਼ਿਆਦਾ ਫ਼ਾਇਦਾ ਆਸਟ੍ਰੇਲੀਆ ਨੂੰ ਹੀ ਮਿਲਣ ਜਾ ਰਿਹਾ ਹੈ। ਸਮਝੌਤੇ ਦੌਰਾਨ ਹੀ ਆਸਟ੍ਰੇਲੀਆ ਦਾ ਫਰਾਂਸ ਨਾਲ 2016 ‘ਚ ਹੋਇਆ 40 ਅਰਬ ਡਾਲਰ ਦਾ ਪਣਡੁੱਬੀ ਸੌਦਾ ਰੱਦ ਕਰ ਦਿੱਤਾ ਹੈ। ਹੁਣ ਇਹ ਪਣਡੁੱਬੀ ਅਮਰੀਕਾ ਦੇਵੇਗਾ।ਏਯੂਕੇਯੂਐੱਸ ਦੇ ਗਠਨ ਦਾ ਐਲਾਨ ਕਵਾਡ ‘ਚ ਸ਼ਾਮਲ ਦੇਸ਼ਾਂ ਦੇ ਆਗੂਆਂ ਦੀ 24 ਸਤੰਬਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਕੀਤਾ ਗਿਆ ਹੈ। ਕਵਾਡ ਦੀ ਬੈਠਕ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ‘ਚ ਹੋਵੇਗੀ, ਇਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨੀ ਪ੍ਰਧਾਨ ਮੰਤਰੀ ਯੋਸ਼ਿਹਿਦਾ ਸੁਗਾ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਬੈਠਕ ਕਰਨਗੇ। ———- ਪਣਡੁੱਬੀ ਸੌਦਾ ਰੱਦ ਹੋਣ ‘ਤੇ ਭੜਕਿਆ ਫਰਾਂਸ਼ ਰਾਇਟਰ ਮੁਤਾਬਕ, ਆਸਟ੍ਰੇਲੀਆ ਤੋਂ 2016 ‘ਚ ਹੋਇਆ ਪਣਡੁੱਬੀ ਸੌਦਾ ਰੱਦ ਹੋਣ ‘ਤੇ ਫਰਾਂਸ ਭੜਕ ਗਿਆ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੇ ਡਿ੍ਆਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਸਟ੍ਰੇਲੀਆ ਨਾਲ ਉਨ੍ਹਾਂ ਦਾ ਪਣਡੁੱਬੀ ਸੌਦਾ ਰੱਦ ਕਰਾ ਕੇ ਉਹੀ ਕੰਮ ਕੀਤਾ ਹੈ ਜਿਹੜਾ ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ 40 ਅਰਬ ਡਾਲਰ ਦਾ ਉਨ੍ਹਾਂ ਦਾ ਪਣਡੁੱਬੀ ਸੌਦਾ ਰੱਦ ਕਰਨਾ ਅਮਰੀਕਾ ਦਾ ਇਕ ਪਾਸੜ ਫੈਸਲਾ ਹੈ। ਹਾਲੇ ਦੋ ਹਫਤੇ ਪਹਿਲਾਂ ਹੀ ਆਸਟ੍ਰੇਲੀਆ ਦੇ ਰੱਖਿਆ ਤੇ ਵਿਦੇਸ਼ ਮੰਤਰੀ ਨੇ ਆਪਣੇ ਹਮਰੁਤਬਿਆਂ ਨਾਲ ਇਸ ਸੌਦੇ ਦੀ ਪੁਸ਼ਟੀ ਕੀਤੀ ਸੀ।

On Punjab

ਓਕ ਕਰੀਕ ਗੁਰਦੁਆਰਾ ਗੋਲੀਬਾਰੀ ਦੀ 12ਵੀਂ ਬਰਸੀ: ਅਮਰੀਕੀ ਸੰਸਦ ਮੈਂਬਰਾਂ ਵੱਲੋਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ

On Punjab