27.61 F
New York, US
February 5, 2025
PreetNama
ਖਾਸ-ਖਬਰਾਂ/Important News

ਪਾਕਿਸਤਾਨ ਵੱਲੋਂ 10,000 ਸਿੱਖਾਂ ਨੂੰ ਵੀਜ਼ੇ ਦੇਣ ਦਾ ਐਲਾਨ

ਲਾਹੌਰ: ਪਾਕਿਸਤਾਨ ਨੇ ਸਿੱਖਾਂ ਲਈ ਵੱਡਾ ਐਲਾਨ ਕੀਤਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਵੇਗਾ। ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਵਿਸ਼ੇਸ਼ ਰੇਲ ਗੱਡੀ ਰਾਹੀਂ ਨਵੰਬਰ ਦੇ ਪਹਿਲੇ ਹਫ਼ਤੇ ਪਾਕਿਸਤਾਨ ਲਈ ਰਵਾਨਾ ਹੋਵੇਗਾ।

ਸ਼ਰਧਾਲੂ ਅਟਾਰੀ ਰੇਲਵੇ ਸਟੇਸ਼ਨ ਤੋਂ ਵਾਹਗਾ ਸਟੇਸ਼ਨ ਉੱਤੇ ਪੁੱਜਣਗੇ ਤੇ ਇੱਥੋਂ ਉਹ ਨਨਕਾਣਾ ਸਾਹਿਬ ਜਾਣਗੇ। ਸ਼ਰਧਾਲੂ 8 ਨਵੰਬਰ ਤੱਕ ਪਾਕਿਸਤਾਨ ਦੀ ਯਾਤਰਾ ਜਾਰੀ ਰੱਖ ਸਕਣਗੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਰਾਹੀਂ ਬਗੈਰ ਵੀਜ਼ੇ ਰਾਹੀਂ ਸਿੱਖ ਸ਼ਰਧਾਲੂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਪਾਕਿਸਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਨੂੰ ਖਾਸ ਰਿਆਇਤਾਂ ਦੇ ਰਿਹਾ ਹੈ। ਭਾਰਤ ਨਾਲ ਤਣਾਅ ਦੇ ਬਾਵਜੂਦ ਪਾਕਿਸਤਾਨ ਨੇ ਸਿੱਖਾਂ ਲਈ ਦਿਲ ਖੋਲ੍ਹ ਕੇ ਐਲਾਨ ਕੀਤੇ ਹਨ।

Related posts

World’s Best Airport: ਕਤਰ ਤੋਂ ਖੁੱਸਿਆ ਦੁਨੀਆ ਦੇ ਸਭ ਤੋਂ ਵਧੀਆ ਏਅਰਪੋਰਟ ਦਾ ਤਾਜ, ਇਹ ਏਅਰਪੋਰਟ ਬਣਿਆ ਨੰਬਰ 1…

On Punjab

ਜਾਸੂਸੀ ਕਰਨ ’ਚ ਸਮਰੱਥ ਸੀ ਡੇਗਿਆ ਗਿਆ ਚੀਨੀ ਗੁਬਾਰਾ, ਲੱਗੇ ਹੋਏ ਸਨ ਫੋਟੋਆਂ ਤੇ ਵੀਡੀਓ ਬਣਾਉਣ ਲਈ ਉੱਚ ਸਮਰੱਥਾ ਵਾਲੇ ਕੈਮਰੇ

On Punjab

ਲਾਹੌਰ ਹਾਈ ਕੋਰਟ ਸਾਹਮਣੇ ਪੇਸ਼ ਹੋ ਸਕਦੇ ਹਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਜ਼ਮਾਨਤ ਪਟੀਸ਼ਨ ‘ਤੇ ਹੋਵੇਗੀ ਸੁਣਵਾਈ

On Punjab