32.29 F
New York, US
December 27, 2024
PreetNama
ਖੇਡ-ਜਗਤ/Sports News

ਪਾਕਿ ਕਪਤਾਨ ਨੂੰ ਚਮਤਕਾਰ ਦੀ ਉਮੀਦ, 500 ਤੋਂ ਵੱਧ ਦੌੜਾਂ ਬਣਾਉਣ ਤੇ ਬੰਗਲਾਦੇਸ਼ ਨੂੰ 50 ‘ਤੇ ਆਲ ਆਊਟ ਕਰਨ ਦਾ ਦਾਅਵਾ

World Cup 2019 Pakistan Vs Bangladesh: ਇੱਕ ਪਾਸੇ ਪਾਕਿਸਤਾਨ ਕ੍ਰਿਕੇਟ ਟੀਮ ਲਈ ਵਿਸ਼ਵ ਕੱਪ 2019 ਸੈਮੀ ਫਾਈਨਲ ਵਿੱਚ ਪਹੁੰਚਣ ਦੇ ਸਾਰੇ ਸਮੀਕਰਨ ਫੇਲ੍ਹ ਹੁੰਦੇ ਜਾਪ ਰਹੇ ਹਨ ਤੇ ਟੀਮ ਦੇ ਕਪਤਾਨ ਸਰਫਰਾਜ਼ ਨੂੰ ਅਜੇ ਵੀ ਕਿਸੇ ਚਮਤਕਾਰ ਹੋਣ ਦੀ ਉਮੀਦ ਹੈ। ਉਸ ਨੇ ਕਿਹਾ ਹੈ ਕਿ ਆਖਰੀ ਮੈਚ ਵਿੱਚ ਪਾਕਿਸਤਾਨ ਬੰਗਲਾਦੇਸ਼ ਦੇ ਖਿਲਾਫ 500 ਤੋਂ ਵੱਧ ਦੌੜਾਂ ਬਣਾਏਗੀ।

ਸਰਫਰਾਜ਼ ਨੇ ਕਿਹਾ ਕਿ ਸੈਮੀਫਾਈਨਲ ਲਈ ਜੋ ਲੋੜ ਹੈ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਪਰ ਉਨ੍ਹਾਂ ਨੂੰ ਅਸਲੀਅਤ ਨਾਲ ਰਹਿਣਾ ਪਵੇਗਾ। ਜੇ ਅੱਲਾਹ ਨੇ ਚਾਹਿਆ ਤਾਂ ਚਮਤਕਾਰ ਹੋ ਸਕਦਾ ਹੈ। ਉਹ ਬੰਗਲਾਦੇਸ਼ ਦੇ ਖਿਲਾਫ 500 ਤੋਂ ਵੱਧ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਨਗੇ ਤੇ ਬੰਗਲਾਦੇਸ਼ ਨੂੰ 50 ਦੌੜਾਂ ਦੇ ਅੰਦਰ ਹੀ ਆਊਟ ਕਰਨ ਦੀ ਕੋਸ਼ਿਸ਼ ਕਰਨਗੇ।

ਫਿਲਹਾਲ ਇਹ ਤਾਂ ਸਪੱਸ਼ਟ ਹੈ ਕਿ ਪਾਕਿਸਤਾਨ ਨੂੰ ਬੰਗਲਾਦੇਸ਼ ‘ਤੇ 316 ਦੌੜਾਂ ਦੀ ਜਿੱਤ ਲਾਜ਼ਮੀ ਹੈ। ਸਿਰਫ ਉਦੋਂ ਹੀ ਉਹ ਸੈਮੀ ਫਾਈਨਲ ਵਿੱਚ ਕੁਆਲੀਫਾਈ ਕਰ ਸਕਦਾ ਹੈ। ਸਰਫਰਾਜ਼ ਨੇ ਕਿਹਾ ਕਿ ਉਹ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ।

ਦਰਅਸਲ ਨਿਊਜ਼ੀਲੈਂਡ ਦੀ ਟੀਮ 11 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਉੱਧਰ ਪਾਕਿਸਤਾਨ 9 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਜੇ ਪਾਕਿਸਤਾਨ ਅੱਜ ਜਿੱਤ ਜਾਂਦਾ ਹੈ ਤਾਂ ਉਸ ਦੇ ਵੀ 11 ਅੰਕ ਹੋ ਜਾਣਗੇ, ਪਰ ਉਸ ਦਾ ਰਨ ਰੇਟ ਨਿਊਜ਼ੀਲੈਂਡ ਤੋਂ ਬਹੁਤ ਘੱਟ ਹੈ।

ਇੱਕ ਪਾਸੇ ਨਿਊਜ਼ੀਲੈਂਡ ਦਾ ਰਨ ਰੇਟ +0.175 ਹੈ ਤਾਂ ਦੂਜੇ ਪਾਸੇ ਪਾਕਿਸਤਾਨ ਦਾ ਰਨ ਰੇਟ -0.792 ਹੈ। ਜੇ ਪਾਕਿਸਤਾਨ ਦੀ ਟੀਮ ਅੱਜ 300 ਤੋਂ ਵੱਧ ਦੌੜਾਂ ਨਾਲ ਜਿੱਤਦੀ ਹੈ ਤਾਂ ਉਸ ਦਾ ਰੇਟ ਰੇਟ ਨਿਊਜ਼ੀਲੈਂਡ ਨਾਲੋਂ ਚੰਗਾ ਹੋ ਜਾਵੇਗਾ ਤੇ ਤਾਂ ਹੀ ਉਹ ਸੈਮੀਫਾਈਨਲ ਤੱਕ ਪਹੁੰਚ ਸਕੇਗਾ।

Related posts

ਮਹਿਲਾ ਕ੍ਰਿਕਟ: ਭਾਰਤ ਅਤੇ ਵਿੰਡੀਜ਼ ਵਿੱਚ ਦੂਜਾ ਇੱਕ ਰੋਜ਼ਾ ਮੁਕਾਬਲਾ ਅੱਜ

On Punjab

ਪੰਜਾਬ ਦੇ ਪਹਿਲਵਾਨਾਂ ਨੇ ਜਿੱਤੇ 4 ਤਮਗੇ

On Punjab

ISSF Shooting World Cup : ਅੰਜੁਮ ਮੋਦਗਿਲ ਨੇ ਜਿੱਤਿਆ ਕਾਂਸੇ ਦਾ ਮੈਡਲ

On Punjab