ਨਵੀਂ ਦਿੱਲੀ: ਪਾਕਿਸਤਾਨ ‘ਤੇ ਸੌਖੀ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਲੰਡਨ ਦੀਆਂ ਸੜਕਾਂ ‘ਤੇ ਮਸਤੀ ਦੇ ਮੂਡ ‘ਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨਾਲ ਬਾਲੀਵੁੱਡ ਐਕਟਰਸ ਤੇ ਪਤਨੀ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਈ। ਇਸ ਸਮੇਂ ਭਾਰਤੀ ਟੀਮ ਆਈਸੀਸੀ ਵਰਲਡ ਕੱਪ 2019 ਤੋਂ ਛੋਟੇ ਜਿਹੇ ਬ੍ਰੇਕ ‘ਤੇ ਹੈ।
ਵਿਰਾਟ ਦੀ ਟੀਮ ਦਾ ਅਗਲਾ ਮੁਕਾਬਲਾ 22 ਜੂਨ ਨੂੰ ਸਾਉਥੈਂਪਟਨ ‘ਚ ਅਫਗਾਨਿਸਤਾਨ ਨਾਲ ਹੈ। ਅਜਿਹੇ ‘ਚ ਵਿਰਾਟ ਤੇ ਅਨੁਸ਼ਕਾ ਲੰਡਨ ਦੀਆਂ ਗਲੀਆਂ ‘ਚ ਘੁੰਮਦੇ ਨਜ਼ਰ ਆਏ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਵਿਰਾਟ ਕੋਹਲੀ ਦੇ ਫੈਨ ਕਲੱਬ ਦੇ ਇੰਸਟਾਗ੍ਰਾਮ ‘ਤੇ ਦੋਵਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਖਿਡਾਰੀਆਂ ਤੇ ਸਪੋਰਟ ਸਟਾਫ ਦੀਆਂ ਪਤਨੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਮੌਜੂਦਾ ਵਿਸ਼ਵ ਕੱਪ ‘ਚ 15 ਦਿਨ ਤਕ ਰੁਕਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਇਲਾਵਾ ਟੀਮ ਇੰਡੀਆ ਦੇ ਓਪਨਰ ਸ਼ਿਖਰ ਧਵਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਤੇ ਰੋਹਿਤ ਸ਼ਰਮਾ ਦੇ ਪਰਿਵਾਰ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, “ਸ਼ਰਮਾ ਪਰਿਵਾਰ ਨਾਲ ਸਥਾਨਕ ਟ੍ਰੇਨ ਦੀ ਯਾਤਰਾ ਦਾ ਆਨੰਦ ਲੈਂਦੇ ਹੋਏ।”