32.88 F
New York, US
February 6, 2025
PreetNama
ਸਿਹਤ/Health

ਪਿਆਜ਼ ਦੇ ਛਿਲਕਿਆਂ ‘ਚ ਛਿਪਿਆ ਸਿਹਤ ਦਾ ਰਾਜ਼, ਜਾਣ ਲਓ ਇਸ ਦੇ ਗੁਣ

Health benefits of onion-peel: ਘਰ ਵਿਚ ਅਕਸਰ ਹੀ ਅਸੀਂ ਕੋਈ ਸਬਜ਼ੀ ਬਣਾਉਣ ਤੋਂ ਬਾਅਦ ਉਸ ਦੇ ਛਿਲਕੇ ਨੂੰ ਕੂੜਾ ਸਮਝ ਕੇ ਸੁੱਟ ਦੇਂਦੇ ਹਾਂ ਪਰ ਹੁਣ ਤੁਸੀ ਇਸ ਦੇ ਗੁਨਾ ਨੂੰ ਜਾਨ ਇਨ੍ਹਾਂ ਨੂੰ ਸੁੱਟਣ ਤੋਂ ਪਹਿਲਾ ਦੋ ਵਾਰ ਸੋਚ ਲਵੋਗੇ। ਖਾਸ ਕਰਕੇ ਘਰ ਦੀਆਂ ਸਬਜ਼ੀਆਂ ‘ਚ ਵਰਤਿਆ ਜਾਣ ਵਾਲਾ ਪਿਆਜ਼ ਕਾਫੀ ਖਾਸ ਹੈ ਕਿਉਂਕਿ ਇਸ ਦੇ ਛਿਲਕੇ ਦੇ ਐਸੇ ਫਾਇਦੇ ਹਨ ਜੋ ਕਿ ਤੁਹਾਡੀਆਂ ਕਈ ਸਮੱਸਿਆਵਾਂ ਦਾ ਹੱਲ ਲੱਭ ਸਕਦਾ ਹੈ। ਅੱਜ ਅਸੀਂ ਤੁਹਾਨੂੰ ਪਿਆਜ਼ ਦੇ ਛਿਲਕੇ ਵਿੱਚ ਛੁਪੇ ਸਿਹਤ ਤੇ ਸੁੰਦਰਤਾ ਦਾ ਰਾਜ਼ ਦੱਸਾਂਗੇ ਜਿਸ ਤੋਂ ਬਾਅਦ ਤੁਸੀਂ ਪਿਆਜ਼ ਦੇ ਛਿਲਕੇ ਸੁੱਟਣਾ ਭੁੱਲ ਜਾਓਗੇ।
ਕੋਲੇਸਟ੍ਰੋਲ ਨੂੰ ਘਟਾਉਣ ‘ਚ ਮਦਦਗਾਰ: ਜੇ ਤੁਸੀਂ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਪਿਆਜ਼ ਦੇ ਛਿਲਕੇ ਨੂੰ ਰਾਤ ਨੂੰ ਪਾਣੀ ਵਿੱਚ ਭਿਓਂ ਦਿਓ। ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਓ। ਇਹ ਪਾਣੀ ਭਾਵੇਂ ਸਵਾਦ ਨਾ ਲੱਗੇ, ਪਰ ਇਹ ਸਿਹਤ ਲਈ ਬਹੁਤ ਵਧੀਆ ਹੈ। ਜੇ ਤੁਸੀਂ ਇਸ ਪਾਣੀ ਦੇ ਸੁਆਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਸ਼ਹਿਦ ਜਾਂ ਚੀਨੀ ਮਿਲਾ ਕੇ ਪੀ ਸਕਦੇ ਹੋ।

ਚਮੜੀ ਦੀ ਸਮੱਸਿਆ ਤੋਂ ਛੁਟਕਾਰਾ: ਜੇਕਰ ਤੁਹਾਨੂੰ ਚਮੜੀ ਦੀ ਕੋਈ ਸਮੱਸਿਆ ਹੈ, ਤਾਂ ਪਿਆਜ਼ ਦੇ ਛਿਲਕੇ ਨੂੰ ਰਾਤ ਭਰ ਪਾਣੀ ਵਿੱਚ ਭਿਓਂ ਦਿਓ। ਇਸ ਪਾਣੀ ਨਾਲ ਆਪਣੀ ਚਮੜੀ ਨੂੰ ਹਰ ਰੋਜ਼ ਸਾਫ਼ ਕਰੋ। ਇਹ ਤੁਹਾਨੂੰ ਚਮੜੀ ਦੀ ਸਮੱਸਿਆ ਤੋਂ ਰਾਹਤ ਦੇਵੇਗਾ।
ਵਾਲਾਂ ਦੀ ਸੁੰਦਰਤਾ ਲਈ: ਜੇ ਤੁਸੀਂ ਵਾਲਾਂ ਨੂੰ ਚਮਕਦਾਰ ਰੱਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਤੁਹਾਨੂੰ ਕੰਡੀਸ਼ਨਰ ਲਗਾਉਣ ਦੀ ਜ਼ਰੂਰਤ ਨਹੀਂ। ਇਸ ਦੇ ਲਈ ਤੁਸੀਂ ਪਿਆਜ਼ ਦੇ ਛਿਲਕੇ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲ ਸਾਫਟ ਤੇ ਚਮਕਦਾਰ ਬਣਾਏਗਾ।
ਚਿਹਰੇ ਦੇ ਦਾਗ-ਧੱਬੇ ਦੂਰ ਕਰਨ ਲਈ: ਜੇ ਤੁਸੀਂ ਆਪਣੇ ਚਿਹਰੇ ਦੇ ਦਾਬ-ਧੱਬਿਆਂ ਤੋਂ ਪ੍ਰੇਸ਼ਾਨ ਹੋ, ਤਾਂ ਇਸ ਦੇ ਲਈ ਤੁਸੀਂ ਪਿਆਜ਼ ਦੇ ਰਸਭਰੇ ਛਿਲਕੇ ਦਾ ਇਸਤੇਮਾਲ ਕਰੋ। ਪਿਆਜ਼ ਦੇ ਛਿਲਕੇ ਵਿੱਚ ਥੋੜ੍ਹੀ ਜਿਹੀ ਹਲਦੀ ਲਗਾਓ ਤੇ ਇਸ ਨੂੰ ਦਾਗ ਵਾਲੀ ਥਾਂ ‘ਤੇ ਲਾਓ। ਇਹ ਤੁਹਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਬਹੁਤ ਜਲਦੀ ਸਾਫ ਕਰ ਦੇਵੇਗਾ।

Related posts

ਰੈੱਡ ਮੀਟ ਤੇ ਚਿਕਨ ਬਾਰੇ ਤਾਜ਼ਾ ਖੋਜ ‘ਚ ਵੱਡਾ ਖ਼ੁਲਾਸਾ

On Punjab

ਦੁਨੀਆ ‘ਚ ਫਿਰ ਵਧੀ ਕੋਰੋਨਾ ਦੀ ਰਫਤਾਰ, 24 ਘੰਟੇ ‘ਚ ਆਏ 3.13 ਲੱਖ ਨਵੇਂ ਮਾਮਲੇ

On Punjab

ਜਾਮਣਾਂ ਨਾਲ ਕਦੀ ਨਾ ਖਾਓ ਇਹ ਚੀਜ਼ਾਂ, ਬਣ ਸਕਦੀਆਂ ਜ਼ਹਿਰ

On Punjab