ਪਿਛਲੇ ਸੱਤ ਸਾਲਾਂ ਦੌਰਾਨ 95.75 ਲੱਖ ਵਿਦੇਸ਼ੀ ਤੇ ਸਥਾਨਕ ਸੈਲਾਨੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ ਖਾਲਸਾ ਮਿਊਜ਼ੀਅਮ ਦੇਖਣ ਗਏ ਹਨ। ਇਹ ਅਜਾਇਬ ਘਰ ਪੰਜਾਬ ਦੇ ਪਿਛਲੇ 500 ਸਾਲਾਂ ਦੇ ਇਤਿਹਾਸ ਦੀ ਝਲਕ 27 ਗੈਲਰੀਆਂ ਰਾਹੀਂ ਦਿਖਾਉਂਦਾ ਹੈ, 25 ਨਵੰਬਰ, 2011 ਨੂੰ ਇਸ ਨੂੰ ਖੋਲ੍ਹਿਆ ਗਿਆ ਸੀ।
ਪ੍ਰਿੰਸ ਚਾਰਲਸ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀ ਤੇ ਰਾਜਪਾਲ ਸੈਲਾਨੀਆਂ ਦੀ ਸੂਚੀ ਵਿੱਚ ਸ਼ਾਮਲ ਹਨ।
ਅਜਾਇਬਘਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ ਸਾਡਾ ਮਿਸ਼ਨ ਨੌਜਵਾਨਾਂ ਨੂੰ ਆਪਣੇ ਅਮੀਰ ਅਤੇ ਸ਼ਾਨਦਾਰ ਅਤੀਤ ਨਾਲ ਜੋੜਨਾ ਹੈ।