32.67 F
New York, US
December 27, 2024
PreetNama
ਖਾਸ-ਖਬਰਾਂ/Important News

ਪੈਰਿਸ ਓਲੰਪਿਕ ਸਮਾਗਮ ਤੋਂ ਪਹਿਲਾਂ ਲੰਡਨ-ਪੈਰਿਸ ਹਾਈ-ਸਪੀਡ ਰੇਲ ਨੈੱਟਵਰਕ ਲਾਈਨਾਂ ਪੁੱਟੀਆਂ

ਪੈਰਿਸ ਓਲੰਪਿਕ ਉਦਘਾਟਨੀ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਲੰਡਨ ਤੋ ਪੈਰਿਸ ਤੇ ਹੋਰ ਥਾਵਾਂ ’ਤੇ ਜਾਣ ਵਾਲੀ ਹਾਈ-ਸਪੀਡ ਰੇਲ ਦੀਆਂ ਪਟੜੀਆਂ ਨੂੰ ਤਿੰਨ ਥਾਈਂ ਪੁੱਟ ਦਿੱਤਾ ਗਿਆ ਹੈ। ਇਸ ਕਾਰਨ ਇਸ ਬਹੁਤ ਹੀ ਰੁਝੇਵਿਆਂ ਭਰੇ ਰੂਟ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਇਹ ਕੰਮ ਕਿਸ ਨੇ ਕੀਤਾ ਹੈ। ਟਰਾਂਸਪੋਰਟ ਮੰਤਰੀ ਪੈਟਰਿਸ ਵੇਰਗਰੀਟ ਅਨੁਸਾਰ ਅਜਿਹੀਆਂ ਘਟਨਾਵਾਂ ਕਾਰਨ ਪੈਰਿਸ ਨੂੰ ਬਾਕੀ ਫਰਾਂਸ ਅਤੇ ਗੁਆਂਢੀ ਦੇਸ਼ਾਂ ਨਾਲ ਜੋੜਨ ਵਾਲੀਆਂ ਕਈ ਹਾਈ-ਸਪੀਡ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਇਸ ਮੌਕੇ ਫਰਾਂਸ ਵਿਚ ਕਈ ਥਾਈਂ ਪ੍ਰਦਰਸ਼ਨਕਾਰੀਆਂ ਨੇ ਰੋਸ ਜਤਾਇਆ ਤੇ ਅੱਗਾਂ ਲਾਈਆਂ। ਸਰਕਾਰੀ ਅਧਿਕਾਰੀਆਂ ਨੇ ਅਜਿਹੀਆਂ ਕਾਰਵਾਈਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਦੇ ਓਲੰਪਿਕ ਨਾਲ ਸਿੱਧੇ ਸਬੰਧ ਦਾ ਕੋਈ ਤੁਰੰਤ ਸੰਕੇਤ ਨਹੀਂ ਮਿਲੇ ਹਨ।

ਨੈਸ਼ਨਲ ਪੁਲੀਸ ਨੇ ਕਿਹਾ ਕਿ ਅਧਿਕਾਰੀ ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਹੇ ਹਨ। ਖੇਡ ਮੰਤਰੀ ਐਮੀਲੀ ਓਡੀਆ-ਕੈਸਟੇਰਾ ਨੇ ਕਿਹਾ ਕਿ ਉਹ ਓਲੰਪਿਕ ਲਈ ਯਾਤਰੀਆਂ, ਐਥਲੀਟਾਂ ਤੇ ਸਾਰੇ ਪ੍ਰਤੀਨਿਧੀ ਮੰਡਲਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ। ਇਸ ਵੇਲੇ ਲੰਡਨ ਦੇ ਸੇਂਟ ਪੈਨਕ੍ਰਾਸ ਸਟੇਸ਼ਨ ’ਤੇ ਵੱਡੀ ਗਿਣਤੀ ਯਾਤਰੀਆਂ ਦੀ ਭੀੜ ਹੈ ਤੇ ਇਸ ਰੂਟ ’ਤੇ ਜਾਣ ਵਾਲੀ ਰੇਲ ਗੱਡੀ ਯੂਰੋਸਟਾਰ ਵੱਲੋਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਗਰੇਟਰ ਪੈਰਿਸ ਖੇਤਰ ਦੀ ਖੇਤਰੀ ਕੌਂਸਲ ਦੀ ਪ੍ਰਧਾਨ ਵੈਲੇਰੀ ਪੇਕਰੇਸ ਨੇ ਕਿਹਾ ਕਿ ਇਨ੍ਹਾਂ ਰੇਲ ਲਾਈਨਾਂ ’ਤੇ ਅੱਜ ਢਾਈ ਲੱਖ ਯਾਤਰੀ ਪ੍ਰਭਾਵਿਤ ਹੋਣਗੇ।

Related posts

ਮਲਿਆਲਮ ਅਦਾਕਾਰ ਸਿੱਦੀਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ

On Punjab

ਕੋਰੋਨਾ ਨੇ ਦੋ ਸਾਲਾਂ ’ਚ ਲੈ ਲਈ 50 ਲੱਖ ਲੋਕਾਂ ਦੀ ਜਾਨ, ਸਾਲ 1950 ਤੋਂ ਲੈ ਕੇ ਹੁਣ ਤਕ ਹੋਈਆਂ ਜੰਗਾਂ ’ਚ ਕਰੀਬ ਇੰਨੇ ਹੀ ਲੋਕ ਮਾਰੇ ਗਏ

On Punjab

ਛੇ ਸਾਲ ‘ਚ ਵੀ ਪੂਰਾ ਨਹੀਂ ਹੋਇਆ ਪੌਣੇ 3 ਕਿਲੋਮੀਟਰ ਰੇਲਵੇ ਟ੍ਰੈਕ

On Punjab