ਪੰਛੀ ਵੀ ਅਪਣੇ
ਰਾਹ ਮੁੜਗੇ
ਕਰਕੇ ਚੋਗਾ ਚੁਗਾਰਾ
ਪਰ ਯਾਦ ਤੇਰੀ ਦਾ
ਪੰਛੀ ਘੁੰਮਦਾ
ਕਿਹੜੇ ਰਾਹ ਨੂ ਭਾਲਾਂ…
ਮਿੰਨਾ ਮਿੰਨਾ ਸੂਰਜ ਮਘਦਾ
ਪੈ ਗਈਆਂ ਤਰਕਾਲਾਂ…
ਏਹ ਮਿੱਠੀ ਮਿੱਠੀ
ਸ਼ਾਮ ਜਿਹੀ ਚ
ਕੁਝ ਸੁਪਨਿਆਂ ਨੂੰ
ਢਾਹ ਲਈਦਾ
ਚੁੰਮ ਤੇਰੇ ਇਸ਼ਕ ਸੌਗਾਤਾਂ
ਨੈਣਾ ਉੱਤੇ ਵਿਛਾ ਲਈਦਾ
ਕਦੇ ਦੇਖਣ ਆਵੇ
ਨੈਣ ਪ੍ਰੀਤੀ
ਮਨ ਪੈਂਦਾ ਰਹਿੰਦਾ ਕਾਹਲਾ
ਮਿੰਨਾ ਮਿੰਨਾ….
ਸੂਰਜ ਦਾ ਕੰਮ ਹੈ
ਚੜ੍ਹਕੇ ਛਿਪਣਾ
ਪਰ ਯਾਦਾਂ ਨੇ ਜੋ
ਚੜ੍ਹਦੇ ਚੜ੍ਹਦੇ ਚੜ੍ਹ ਜਾਣਾ
ਕੋਈ ਸ਼ਾਮ ਦੀ ਮਟਮੈਲੀ
ਜਿਹੀ ਚਾਦਰ
ਮੈਂ ਮਨ ਦੇ ਉੱਤੇ ਵਿਛਾਲਾਂ..
ਮਿੰਨਾ ਮਿੰਨਾ….
ਨਾ ਆਵੇ ਬੋਲਣ
ਕਾਂ ਬਨੇਰੇ
ਮੈਂ ਦਿੰਦਾ ਰਹਿੰਦਾ ਬਿੜਕਾਂ
ਵੇ ਤੂੰ ਕਿਹੜੇ ਕੰਮੀ ਲੱਗ ਤੁਰਿਆ
ਮਾਂ ਦਿੰਦੀ ਰਹਿੰਦੀ ਝਿੜਕਾਂ
ਮੈਂ ਮਾਂ ਨੂੰ ਮਨ ਵਿਚ
ਉੱਤਰ ਦੇ ਤੇ
ਕੇ ਏਹ ਕੰਮ ਨਹੀਂ ਸੁਖਾਲਾ
ਮਿੰਨਾ ਮਿੰਨਾ ਸੂਰਜ ਮਘਦਾ
ਪੈ ਗਈਆਂ ਤਰਕਾਲਾਂ…
ਮਮਨ