PreetNama
ਖਾਸ-ਖਬਰਾਂ/Important News

ਪੰਜਾਬ ਦੇ ਉੱਘੇ ਅਕਾਦਮੀਸ਼ੀਅਨ ਡਾ. ਖੇਮ ਸਿੰਘ ਗਿੱਲ ਦਾ ਦਿਹਾਂਤ

ਚੰਡੀਗੜ੍ਹ: ਮੰਗਲਵਾਰ ਸਵੇਰੇ ਪੰਜਾਬ ਦੇ ਉੱਘੇ ਅਕਾਦਮੀਸ਼ੀਅਨ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਡਾ. ਖੇਮ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੀ ਉਮਰ 89 ਸਾਲਾਂ ਦੀ ਸੀ । ਇਸ ਸਮੇਂ ਡਾ. ਗਿੱਲ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਮੀਤ ਪ੍ਰਧਾਨ ਸਨ । ਉਨ੍ਹਾਂ ਨੂੰ ਭਾਰਤ ਦੇ ਵੱਕਾਰੀ ਨਾਗਰਿਕ ਸਨਮਾਨ ਪਦਮ ਭੂਸ਼ਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ । ਡਾ. ਖੇਮ ਸਿੰਘ ਗਿੱਲ ਦੇ ਦਿਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਇਸ ਵਿੱਚ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕੈਪਟਨ ਨੇ ਕਿਹਾ ਹੈ ਕਿ ਡਾ. ਗਿੱਲ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਸਦਕਾ ਹਮੇਸ਼ਾ ਯਾਦ ਰੱਖਿਆ ਜਾਵੇਗਾ ।ਮੁੱਖ ਮੰਤਰੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਡਾ. ਗਿੱਲ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਡਾ. ਖੇਮ ਸਿੰਘ ਗਿੱਲ ਇੱਕ ਵਿਦਵਾਨ ਤੇ ਵਿਗਿਆਨੀ ਸਨ । ਉਨ੍ਹਾਂ ਦੇ ਦਿਹਾਂਤ ਨਾਲ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ । ਦੱਸ ਦੇਈਏ ਕਿ ਡਾ. ਖੇਮ ਸਿੰਘ ਗਿੱਲ ਦਾ ਜਨਮ 1 ਸਤੰਬਰ, 1930 ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਹੋਇਆ ਸੀ । ਸਾਲ 1949 ਵਿੱਚ ਉਨ੍ਹਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਖੇਤੀਬਾੜੀ ਦੀ ਬੀਐੱਸਸੀ ਕੀਤੀ ਸੀ ਤੇ ਹੁਣ ਉਹ ਕਲਗੀਧਰ ਟਰੱਸਟ ਤੇ ਕਲਗੀਧਰ ਸੁਸਾਇਟਲ ਬੜੂ ਸਾਹਿਬ ਦੇ ਮੀਤ ਪ੍ਰਧਾਨ ਸਨ ।ਇਸ ਤੋਂ ਇਲਾਵਾ ਡਾ. ਗਿੱਲ ਇਟਰਨਲ ਗਲੋਬਲ ਯੂਨੀਵਰਸਿਟੀ ਦੀ ਸੰਤ ਤੇਜਾ ਸਿੰਘ ਚੇਅਰ ਵਿੱਚ ਸਿੱਖ ਧਰਮ ਦੇ ਪ੍ਰੋਫ਼ੈਸਰ ਵੀ ਸਨ । ਉਨ੍ਹਾਂ ਨੂੰ ਰਫ਼ੀ ਅਹਿਮਦ ਕਿਦਵਾਈ ਯਾਦਗਾਰੀ ਪੁਰਸਕਾਰ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਟੀਮ ਰੀਸਰਚ ਐਵਾਰਡ, ਫਿੱਕੀ ਐਵਾਰਡ, ਆਈਸੀਏਆਰ ਗੋਲਡਨ ਜੁਬਲੀ ਐਵਾਰਡ ਤੇ ਇੰਡੀਅਨ ਸੁਸਾਇਟੀ ਆਫ਼ ਆਇਲ ਸੀਡਜ਼ ਰੀਸਰਚ ਦੇ ਸਿਲਵਰ ਜੁਬਲੀ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਸੀ । ਜ਼ਿਕਰਯੋਗ ਹੈ ਕਿ ਸਾਲ 1990 ਵਿੱਚ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ ।

Related posts

SGPC ਵੱਲੋਂ ਗੁਰਬਾਣੀ ਪ੍ਰਸਾਰਣ ਲਈ ਨਿੱਜੀ ਚੈਨਲ ਨੂੰ ਅਪੀਲ ਕਰਨ ਵਾਲੇ ਬਿਆਨ ‘ਤੇ CM ਦਾ ਤਨਜ਼- ਲਾਲਚ ਦੀ ਹੱਦ ਹੁੰਦੀ ਐ…

On Punjab

Shinzo Abe Attack: ਸ਼ਿੰਜੋ ਅਬੇ ਨੂੰ ਭਾਸ਼ਣ ਦਿੰਦੇ ਸਮੇਂ ਮਾਰੀ ਗੋਲੀ, ਜਾਪਾਨ ਦੇ ਸਾਬਕਾ PM ‘ਤੇ ਹਮਲੇ ਦੀ ਵੀਡੀਓ ਹੋਈ ਵਾਇਰਲ

On Punjab

ਬਜਟ: ਅਸੈਂਬਲੀ ਚੋਣਾਂ ਤੋਂ ਪਹਿਲਾਂ ਬਿਹਾਰ ਨੂੰ ਗੱਫ਼ੇ

On Punjab