51.73 F
New York, US
October 18, 2024
PreetNama
ਖਾਸ-ਖਬਰਾਂ/Important News

ਪੰਜਾਬ ਸਮੇਤ ਉੱਤਰੀ ਭਾਰਤ ’ਚ ਲੂ ਦਾ ਕਹਿਰ ਜਾਰੀ

ਪੰਜਾਬ ਸਮੇਤ ਸਮੁੱਚਾ ਭਾਰਤ ਹੀ ਇਸ ਵੇਲੇ ਸਖ਼ਤ ਗਰਮੀ ਦੀ ਲਪੇਟ ਵਿੱਚ ਹੈ। ਉੱਤਰੀਭਾਰਤ ‘ਚ ਲੂ ਚੱਲ ਰਹੀ ਹੈ। ਮਹਾਰਾਸ਼ਟਰ ਦੇ ਚੰਦਰਪੁਰ ‘ਚ ਤਾਪਮਾਨ 48 ਡਿਗਰੀਸੈਲਸੀਅਸ ਤੱਕ ਪੁੱਜ ਗਿਆ ਦੱਸਿਆ ਜਾਂਦਾ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤਾਪਮਾਨ 43.1 ਡਿਗਰੀ ਸੈਲਸੀਅਸ ਰਿਹਾ। ਇਹ ਮਈਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਸੀ। ਘੱਟ ਤੋਂ ਘੱਟ ਤਾਪਮਾਨ 23.6 ਡਿਗਰੀਸੈਲਸੀਅਸ ਦਰਜ ਹੋਇਆ ਸੀ, ਜੋ ਆਮ ਨਾਲੋਂ ਦੋ ਡਿਗਰੀ ਘੱਟ ਸੀ।

ਰਾਜਸਥਾਨ ‘ਚ ਸਖ਼ਤ ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਚੁਰੂ ‘ਚਵੱਧ ਤੋਂ ਵੱਧ ਤਾਪਮਾਨ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4ਡਿਗਰੀ ਵੱਧ ਹੈ।

ਬੀਕਾਨੇਰ–ਸ੍ਰੀਗੰਗਾਨਗਰ ‘ਚ ਵੱਧ ਤੋਂ ਵੱਧ ਤਾਪਮਾਨ 46.8 ਰਿਹਾ। ਜੈਸਲਮੇਰ ‘ਚਤਾਪਮਾਨ 45.5, ਕੋਟਾ ‘ਚ 45.3 ਤੇ ਬਾੜਮੇਰ ‘ਚ 45.2 ਡਿਗਰੀ ਸੈਲਸੀਅਸ ਰਿਹਾ।

ਮਹਾਰਾਸ਼ਟਰ ‘ਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਵਿਦਰਭ ਖੇਤਰਦੇ ਚੰਦਰਪੁਰ ਵਿਖੇ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਹੋਇਆ।ਤੇਲੰਗਾਨਾ ‘ਚ ਵੀ ਗਰਮੀ ਦਾ ਕਹਿਰ ਜਾਰੀ ਹੈ। ਆਦਿਲਾਬਾਦ ‘ਚ ਲਗਾਤਾਰ ਦੂਜੇ ਦਿਨਤਾਪਮਾਨ 46.3 ਡਿਗਰੀ ਸੈਲਸੀਅਸ ਰਿਹਾ।

ਅਗਲੇ ਤਿੰਨ ਦਿਨਾਂ ਤੱਕ ਗਰਮੀ ਦੀ ਹਾਲਤ ਇਹੋ ਜਿਹੀ ਬਣੇ ਰਹਿਣ ਦਾ ਅਨੁਮਾਨ ਹੈ।

Related posts

ਕੈਨੇਡਾ ‘ਚ ਹਜ਼ਾਰਾਂ ਅੰਤਰਰਾਸ਼ਟਰੀਆਂ ਦਾ ਭਵਿੱਖ ਇਮੀਗ੍ਰੇਸ਼ਨ ਬੈਕਲਾਗ ਵਿਚ ਫਸਿਆ

On Punjab

ਚੀਨ ਨੂੰ ਇੱਕ ਹੋਰ ਵੱਡਾ ਝਟਕਾ, ਅਮਰੀਕਾ ਤੋਂ ਬਾਅਦ ਬ੍ਰਿਟੇਨ ਨੇ ਚੁੱਕਿਆ ਇਹ ਕਦਮ

On Punjab

ਕਾਬੁਲ ‘ਚ ਕਾਰ ਧਮਾਕਾ, 7 ਦੀ ਮੌਤ, 7 ਜ਼ਖਮੀ

On Punjab