29.44 F
New York, US
December 21, 2024
PreetNama
ਖਬਰਾਂ/News

ਪੰਜ ਤਖ਼ਤਾਂ ਦੀ ਕਰੋ ਯਾਤਰਾ, ਇੰਨਾ ਕਿਰਾਇਆ ਤੇ ਇਹ ਹੋਣਗੇ ਰੂਟ

ਅੰਮ੍ਰਿਤਸਰ: ਸਿੱਖਾਂ ਦੇ ਪੰਜਾਂ ਤਖ਼ਤਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਨੂੰ ਪਹਿਲੀ ਫਰਵਰੀ 2019 ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਤੀ ਹੈ। ਪੰਜ ਤਖ਼ਤ ਐਕਸਪ੍ਰੈਸ ਲਗ਼ਜ਼ਰੀ ਟ੍ਰੇਨ ਸਾਲ 2014 ਵਿੱਚ ਵੀ ਸ਼ੁਰੂ ਕੀਤੀ ਗਈ ਸੀ, ਪਰ ਕੁਝ ਸਮੇਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।

ਲੌਂਗੋਵਾਲ ਨੇ ਦੱਸਿਆ ਕਿ ਇਸ ਰੇਲ ਨੂੰ ਭਾਰਤੀ ਰੇਲ ਕੇਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਵੱਲੋਂ ਚਲਾਇਆ ਜਾਵੇਗਾ। ਇਸ ਦਾ ਨਾਂ ‘ਪੰਜ ਤਖ਼ਤ ਐਕਸਪ੍ਰੈਸ’ ਰੱਖਿਆ ਗਿਆ ਹੈ। ਇਹ ਰੇਲ ਪੰਜਾਂ ਤਖ਼ਤਾਂ ਦਾ ਸਫ਼ਰ 10 ਦਿਨ ਤੇ ਨੌਂ ਰਾਤਾਂ ਵਿੱਚ ਪੂਰਾ ਕਰੇਗੀ। ਇਸ ਵਿੱਚ 800 ਏਸੀ ਸੀਟਾਂ ਹੋਣਗੀਆਂ।

ਰੇਲ ਦਿੱਲੀ ਦੇ ਸਫ਼ਦਰਗੰਜ ਸਟੇਸ਼ਨ ਤੋਂ ਚੱਲੇਗੀ ਤੇ ਸਭ ਤੋਂ ਪਹਿਲਾਂ ਮਹਾਂਰਾਸ਼ਟਰ ਵਿੱਚ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਪਹੁੰਚੇਗੀ। ਉਪਰੰਤ ਬਿਹਾਰ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ, ਫਿਰ ਪੰਜਾਬ ‘ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਪਹੁੰਚੇਗੀ।

ਸਫ਼ਰ ਦੌਰਾਨ ਆਈਆਰਸੀਟੀਸੀ ਸਿਰਫ਼ ਸ਼ਾਕਾਹਾਰੀ ਭੋਜਨ ਮੁਹੱਈਆ ਕਰਵਾਏਗੀ ਅਤੇ ਰਾਤ ਸਮੇਂ ਸ਼ਰਧਾਲੂਆਂ ਦੇ ਰਹਿਣ ਦਾ ਬੰਦੋਬਸਤ ਵੀ ਕੀਤਾ ਜਾਵੇਗਾ। ਪੰਜਾਂ ਤਖ਼ਤਾਂ ਦੀ ਯਾਤਰਾ ਦਾ ਪੂਰਾ ਖ਼ਰਚ 15,750 ਰੁਪਏ ਰੱਖਿਆ ਗਿਆ ਹੈ।

Related posts

Ayodhya Deepotsav 2024 : 250 VVIPs ਤੇ ਚਾਰ ਹਜ਼ਾਰ ਮਹਿਮਾਨ ਹੋਣਗੇ ਦੀਪ ਉਤਸਵ ‘ਚ ਸ਼ਾਮਲ, ਪ੍ਰਸ਼ਾਸਨਿਕ ਅਮਲਾ ਤਿਆਰੀਆਂ ‘ਚ ਰੁੱਝਿਆ ਸੈਰ ਸਪਾਟਾ ਵਿਭਾਗ ਵੱਲੋਂ ਇਨ੍ਹਾਂ ਥਾਵਾਂ ਨੂੰ ਲੈਂਪ ਅਤੇ ਸਮੱਗਰੀ ਸਪਲਾਈ ਕੀਤੀ ਜਾਵੇਗੀ। ਇੱਥੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਕੋਆਰਡੀਨੇਟਰਾਂ ਦੀ ਨਿਗਰਾਨੀ ਹੇਠ ਹੀ ਦੀਵੇ ਜਗਾਏ ਜਾਣਗੇ।

On Punjab

ਅਫਸਾਨਾ ਖਾਨ ਨੇ ਗੁਰਦਾਸ ਮਾਨ ਨਾਲ ਸ਼ੇਅਰ ਕੀਤੀ ਤਸਵੀਰ, ਗਾਇਕ ਨੂੰ ਦਾਦਾ ਬਣਨ ਦੀ ਇੰਜ ਦਿੱਤੀ ਵਧਾਈ

On Punjab

ਅੰਮ੍ਰਿਤਸਰ ‘ਚ ਹੋਏ ਧਮਾਕੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ਡੀਜੀਪੀ, ਕਿਹਾ- ਪੁਲਿਸ ਹਰ ਐਂਗਲ ਤੋਂ ਕਰ ਰਹੀ ਹੈ ਜਾਂਚ

On Punjab