PreetNama
ਰਾਜਨੀਤੀ/Politics

ਬਾਬਾ ਰਾਮਦੇਵ ਦਾ ਐਲਾਨ, ਫੇਰ ਬਣੇਗੀ ਐਨਡੀਏ ਸਰਕਾਰ

ਨਵੀਂ ਦਿੱਲੀਯੋਗ ਗੁਰੂ ਬਾਬਾ ਰਾਮਦੇਵ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਲੋਕਸਭਾ ਚੋਣਾਂ ‘ਚ ਐਨਡੀਏ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਨਰੇਂਦਰ ਮੋਦੀ ਹੀ ਬੈਠਣਗੇ। ਉਨ੍ਹਾਂ ਨੇ ਵਿਪੱਖੀ ਦੱਲਾਂ ਬਾਰੇ ਕਿਹਾ ਕਿ ਮੇਰੀ ਭਵਿੱਖਵਾਣੀ ਹੈ ਕਿ 23 ਮਈ ਤੋਂ ਬਾਅਦ ਇਸ ਦੇਸ਼ ‘ਚ ਕੁਝ ਲੋਕਾਂ ਦਾ ਰਾਜਨੀਤੀਕ ਸਿਹਤ ਖ਼ਰਾਬ ਹੋ ਜਾਵੇਗੀ।

ਉਨ੍ਹਾਂ ਕਿਹਾ, “ਇਸ ਸਮੇਂ ਜੋ ਰਾਜਨੀਤੀਕ ਭੱਜਨੱਠ ਚਲ ਰਹੀ ਹੈ ਦੁਬਿਧਾ ਦੀ ਸਥਿਤੀ ਹੈ। ਕੁਝ ਲੋਕ ਰਾਜਨੀਤੀਕ ਅਸਹਿਣਸ਼ੀਲਤਾਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ‘ਤੇ ਬਰੈਕ ਲਗੇਗਾ ਅਤੇ ਦੇਸ਼ ‘ਚ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਰਹੇਗੀ”।

ਰਾਮਦੇਵ ਨੇ ਪੱਛਮੀ ਬੰਗਾਲ ਚ’ ਅਮਿਤ ਸ਼ਾਹ ਦੇ ਰੋਡ ਸ਼ੋਅ ‘ਚ ਹੋਈ ਹਿੰਦਾ ‘ਤੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਮਿਤ ਸ਼ਾਹ ਦੇ ਰੋਡ ਸ਼ੋਅ ‘ਤੇ ਹਮਲਾ ਲੋਕਤੰਤਰ ਦੀ ਬੇਜ਼ੱਤੀ ਹੈ। ਮਮਤਾ ਬੌਖਲਾ ਗਈ ਹੈ। ਇਸ ਦੇ ਨਾਲ ਉਨ੍ਹਾਂ ਨੇ ਕਮਲ ਹਾਸਨ ਦੇ ਨਾਥੂਰਾਮ ਗੋਡਸੇ ਨੂੰ ਪਹਿਲਾ ਹਿੰਦੂ ਅੱਤਵਾਦੀ ਕਹੇ ਜਾਣ ‘ਤੇ ਕਿਹਾ ਕਿ ਉਹ ਚੰਗੇ ਐਕਟਰ ਹਨ ਪਰ ਚੰਗੇ ਨੇਤਾ ਨਹੀ।

Related posts

ਲੋਕ ਸਭਾ ਚੋਣਾਂ ‘ਚ ਇਕ ਵਾਰ ਫਿਰ ਭਾਜਪਾ ਮਾਰੇਗੀ ਬਾਜ਼ੀ! ਬ੍ਰਿਟਿਸ਼ ਅਖਬਾਰ ਨੇ ਮੋਦੀ ਸਰਕਾਰ ਸਬੰਧੀ ਕੀਤੀ ਭਵਿੱਖਬਾਣੀ

On Punjab

Nawaz Sharif: ਚਾਰ ਸਾਲ ਬਾਅਦ ਲੰਡਨ ਤੋਂ ਪਾਕਿਸਤਾਨ ਪਰਤੇ ਨਵਾਜ਼ ਸ਼ਰੀਫ, ਜਾਣੋ ਸ਼ਾਹਬਾਜ਼ ਸ਼ਰੀਫ ਕੀ ਕਿਹਾ ?

On Punjab

ਹਮੀਰਪੁਰ ਐੱਨਆਈਟੀ ’ਚ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ

On Punjab