ਕੋਲਕਾਤਾ: ਲੋਕ ਸਭਾ ਚੋਣਾਂ ਤੋਂ ਬਾਅਦ ਵੀ ਪੱਛਮ ਬੰਗਾਲ ਵਿੱਚ ਹਿੰਸਾ ਲਗਾਤਾਰ ਜਾਰੀ ਹੈ। ਹੁਣ ਇੱਕ ਪਾਸੇ ਬੀਜੇਪੀ ਨੇ ਤ੍ਰਿਣਮੂਲ ਕਾਂਗਰਸ ‘ਤੇ ਜ਼ਿਲ੍ਹਾ ਵੀਰਭੂਮ ਵਿੱਚ ਕਰਵਾਈ ਪਾਰਟੀ ਦੀ ਰੈਲੀ ਵਿੱਚ ਬੰਬ ਸੁੱਟਣ ਦਾ ਇਲਜ਼ਾਮ ਲਾਇਆ ਹੈ। ਉੱਧਰ ਤ੍ਰਿਣਮੂਲ ਨੇ ਵੀ ਬੀਜੇਪੀ ਉੱਤੇ ਦੁਰਗਾਪੁਰ ਪਾਰਟੀ ਦਫ਼ਤਰ ਵਿੱਚ ਭੰਨ੍ਹਤੋੜ ਕਰਨ ਦਾ ਇਲਜ਼ਾਮ ਲਾ ਦਿੱਤਾ ਹੈ।
ਪੰਡਾਵੇਸਕਰ ਤੋਂ ਤ੍ਰਿਣਮੂਲ ਦੇ ਵਿਧਾਇਕ ਜਿਤੇਂਦਰ ਤਿਵਾਰੀ ਨੇ ਕਿਹਾ ਕਿ ਬੀਜੇਪੀ ਬੰਗਾਲ ਵਿੱਚ ਤਾਂਡਵ ਕਰ ਰਹੀ ਹੈ। ਉਨ੍ਹਾਂ ਦੇ ਵਰਕਰ ਸੂਬੇ ਭਰ ਵਿੱਚ ਹਿੰਸਾ ਫੈਲਾ ਰਹੇ ਹਨ। ਦੱਸ ਦੇਈਏ ਬੀਤੇ ਇੱਕ ਹਫ਼ਤੇ ‘ਚ ਬੰਗਾਲ ਵਿੱਚ ਦੋ ਬੀਜੇਪੀ ਵਰਕਰਾਂ ਦਾ ਕਤਲ ਹੋ ਗਿਆ ਹੈ।
ਵਿਧਾਇਕ ਜਿਤੇਂਦਰ ਨੇ ਕਿਹਾ ਕਿ ਜੇ ਬੀਜੇਪੀ ਵਰਕਰਾਂ ਨੇ ਇਹ ਸਭ ਨਹੀਂ ਰੋਕਿਆ ਤਾਂ ਉਹ ਵੀ ਸ਼ਾਂਤ ਨਹੀਂ ਬੈਠਣਗੇ। ਉਹ ਵੀ ਉਨ੍ਹਾਂ ਨੂੰ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਬੀਜੇਪੀ ਬੰਗਾਲ ਵਿੱਚ ਜਿੱਤੀ ਜ਼ਰੂਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤ੍ਰਿਣਮੂਲ ਦੇ ਦਫ਼ਤਰਾਂ ਵਿੱਚ ਭੰਨ੍ਹਤੋੜ ਕਰੇਗੀ।