32.67 F
New York, US
December 27, 2024
PreetNama
ਫਿਲਮ-ਸੰਸਾਰ/Filmy

ਬੁਆਏਫ੍ਰੈਂਡ ਨਾਲ ਨਿਊਯਾਰਕ ‘ਚ ਹਿਨਾ ਖਾਨ ਦੀ ਮਸਤੀ, ਵੇਖੋ ਤਸਵੀਰਾਂ

ਟੀਵੀ ਅਦਾਕਾਰਾ ਹਿਨਾ ਖਾਨ ਅੱਜ ਕੱਲ੍ਹ ਬੁਆਏਫ੍ਰੈਂਡ ਰੋਕੀ ਜੈਸਵਾਲ ਦੇ ਨਾਲ ਨਿਊਯਾਰਕ ਵੈਕੇਸ਼ਨ ਦੀਆਂ ਛੁੱਟ‍ੀਆਂ ਇੰਨਜੁਆਏ ਕਰ ਰਹੀ ਹੈ। ਹਿਨਾ ਨੇ ਇਸ ਦੌਰਾਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਦੋਨੋਂ ਜੱਮਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਹਿਨਾ ਖਾਨ ਅਤੇ ਰੋਕੀ ਜੈਸਵਾਲ  ਦੀਆਂ ਇਹ ਤਸਵੀਰਾਂ ਕਾਫੀ ਮਜੇਦਾਰ ਹਨ। ਦੋਨੋਂ ਇੱਕ ਦੂਜੇ ਦੇ ਨਾਲ ਕੁਆਲਿਟੀ ਟਾਇਮ ਦੇ ਨਾਲ ਹੀ ਨਾਲ ਨਿਊਯਾਰਕ ਦੇ ਵਧੀਆ ਮੌਸਮ ਦਾ ਵੀ ਜੱਮਕੇ ਮਜ਼ਾ ਲੈ ਰਹੇ ਹਨ। ਹਿਨਾ ਅਤੇ ਰੋਕੀ ਦੋਨੋਂ ਹੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟ‍ਿਵ ਰਹਿੰਦੇ ਹਨ।ਦੋਨੋਂ ਸੋਸ਼ਲ ਮੀਡੀਆ ਉੱਤੇ ਨਿਊਯਾਰਕ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕਰ ਫੈਨਜ਼ ਨੂੰ ਵੇਕੇਸ਼ਨ ਗੋਲਸ ਦੇ ਰਹੇ ਹਨ। ਦੋਨੋਂ ਵੇਕੇਸ਼ਨ ਦੇ ਹਰ ਮੌਕੇ ਨੂੰ ਕੈਮਰੇ ਵਿੱਚ ਕੈਦ ਕਰਦੇ ਨਜ਼ਰ ਆ ਰਹੇ ਹਨ। ਇਹਨਾਂ ਤਸਵੀਰਾਂ ਵਿੱਚ ਹਿਨਾ ਖੂਬਸੂਰਤ ਲੱਗ ਰਹੀ ਹੈ। ਨਿਊਯਾਰਕ ਰਵਾਨਾ ਹੋਣ ਤੋਂ ਪਹਿਲਾਂ ਵੀ ਹਿਨਾ ਨੇ ਕੁੱਝ ਤਸਵੀਰਾਂ ਸ਼ੇਅਰ ਕਰ ਆਪਣੇ ਵੇਕੇਸ਼ਨ ਦਾ ਹਿੰਟ ਦਿੱਤਾ ਸੀ। ਹਿਨਾ ਅਤੇ ਰੋਕੀ ਦੀਆਂ ਇਹ ਤਸਵੀਰਾਂ ਇੰਟਰਨੈੱਟ ਉੱਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰ ਵਿੱਚ ਮਲਟੀਕਲਰ ਲਾਂਗ ਡ੍ਰੈੱਸ ਵਿੱਚ ਹਿਨਾ ਸਟਨਿੰਗ ਲੱਗ ਰਹੀ ਹੈ। ਉਨ੍ਹਾਂ ਨੇ ਹਰ ਆਊਟਫਿਟ ਦੇ ਨਾਲ ਸਿੰਪਲ ਫੂਟਵੀਅਰ ਅਤੇ ਮੈਚਿੰਗ ਸਨਗਲਾਸਸ ਕੈਰੀ ਕੀਤੇ ਹੁੰਦੇ ਹਨ।ਹਿਨਾ ਨੇ ਸ਼ਹਿਰ ਵਿੱਚ ਸ਼ਾਪਿੰਗ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇੰਨ੍ਹੇ ਸਾਰੇ ਸ਼ਾਪਿੰਗ ਬੈਗਸ ਦੇ ਨਾਲ ਹਿਨਾ ਖੁਸ਼ ਤਾਂ ਹੋਵੇਗੀ ਪਰ ਫਿਲਹਾਲ ਇੱਥੇ ਉਹ ਥੱਕੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਨਿਓਨ ਗਰੀਨ ਟਾਪ ਸ਼ਾਰਟ ਡੈਨਿਮ ਸਕਰਟ ਅਤੇ ਸਿਰ ਉੱਤੇ ਰੁਮਾਲ ਬੰਨ੍ਹੇ ਕੂਲ ਲੁਕ ਵਿੱਚ ਨਜ਼ਰ ਆਈ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਿਨਾ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੀ ਹੈ। ਗੱਲ ਕੀਤੀ ਜਾਏ ਹਿਨਾ ਖਾਨ ਦੀ ਐਕਟਿੰਗ ਦੀ ਤਾਂ ਉਸ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾਂਦਾ ਹੈ। ਹਿਨਾ ਖਾਨ ਕਾਫੀ ਫਿਟਨੈੱਸ ਫਰੀਕ ਹੈ ਅਕਸਰ ਉਹ ਆਪਣੇ ਜਿੱਮ ਦੇ ਵਰਕਆਊਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

Related posts

ਪ੍ਰਿਯੰਕਾ ਚੋਪੜਾ ਆਪਣੇ ਮਾਂ ਬਣਨ ਦੇ ਸੁਪਨੇ ਨੂੰ ਕਰਨਾ ਚਾਹੁੰਦੀ ਹੈ ਪੂਰਾ

On Punjab

ਡ੍ਰੀਮ ਗਰਲ ਦੀ ਸਕ੍ਰੀਨਿੰਗ ‘ਤੇ ਨਜ਼ਰ ਆਏ ਬਾਲੀਵੁਡ ਦੇ ਇਹ ਸਿਤਾਰੇ

On Punjab

ਐਮੀ ਵਿਰਕ ਦੀ ਫਿਲਮ ‘ਹਰਜੀਤਾ’ ਨੂੰ ਮਿਲਿਆ ਨੈਸ਼ਨਲ ਐਵਾਰਡ,ਇਨ੍ਹਾਂ ਕਲਾਕਾਰਾਂ ਨੇ ਦਿੱਤੀ ਵਧਾਈ

On Punjab