ਮੁੰਬਈ: ਭਾਰਤੀ ਕ੍ਰਿਕੇਟ ਕੰਟਰੋਲਲ ਬੋਰਡ ਨੇ ਸ਼ਨੀਵਾਰ ਨੂੰ ਚਾਰ ਕ੍ਰਿਕੇਟਰਾਂ ਦੇ ਨਾਵਾਂ ਦੀ ਸਿਫਾਰਿਸ਼ ਅਰਜੁਨ ਐਵਾਰਡ ਲਈ ਕੀਤੀ ਹੈ। ਇਸ ਵਿੱਚ ਭਾਰਤ ਦੀ ਕੌਮਾਂਤਰੀ ਟੀਮ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਸ਼ਾਮਲ ਹਨ। ਬੁਮਰਾਹ ਤੋਂ ਇਲਾਵਾ ਮੁਹੰਮਦ ਸ਼ੰਮੀ ਤੇ ਰਵਿੰਦਰ ਜਡੇਜਾ ਨੂੰ ਵੀ ਇਹ ਸਨਮਾਨ ਦੇਣ ਦੀ ਅਪੀਲ ਕੀਤੀ ਗਈ ਹੈ। ਚੌਥੀ ਸਿਫਾਰਿਸ਼ ਮਹਿਲਾ ਕ੍ਰਿਕੇਟ ਟੀਮ ਦੀ ਮੈਂਬਰ ਪੂਨਮ ਯਾਦਵ ਵਜੋਂ ਕੀਤੀ ਗਈ ਹੈ।
ਅਰਜੁਨ ਐਵਾਰਡ ਖੇਡ ਜਗਤ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮਿਲਦਾ ਹੈ। ਹਾਲੇ ਇਨ੍ਹਾਂ ਸਨਮਾਨਾਂ ਦਾ ਐਲਾਨ ਹੋਣਾ ਬਾਕੀ ਹੈ, ਜਿਸ ਲਈ ਬੀਸੀਸੀਆਈ ਨੇ ਆਪਣੇ ਹੋਣਹਾਰ ਕ੍ਰਿਕੇਟਰਾਂ ਦੀ ਸਿਫਾਰਿਸ਼ ਕੀਤੀ ਹੈ।