63.68 F
New York, US
September 8, 2024
PreetNama
ਖੇਡ-ਜਗਤ/Sports News

ਭਾਰਤੀ ਕ੍ਰਿਕਟ ਟੀਮ ਦਾ ‘ਲੰਬੂ’ ਗੇਂਦਬਾਜ਼ ਹੋਇਆ 31 ਸਾਲ ਦਾ, ਪੇਸ਼ ਖਾਸ ਰਿਪੋਰਟ

ਨਵੀਂ ਦਿੱਲੀ: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ ਅੱਜ ਜਨਮ ਦਿਨ ਹੈ। ਭਾਰਤੀ ਟੀਮ ਦੇ 6 ਫੁੱਟ 4 ਇੰਚ ਲੰਬੇ ਖਿਡਾਰੀ ਇਸ਼ਾਂਤ ਅੱਜ 31 ਸਾਲ ਦੇ ਹੋ ਗਏ ਹਨ। ਇਸ਼ਾਂਤ ਸ਼ਰਮਾ ਨੇ ਕ੍ਰਿਕਟ ਦੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ ਤੇ ਉਹ ਟੀਮ ਇੰਡੀਆ ਦੇ ਪ੍ਰਸਿੱਧ ਗੇਦਬਾਜ਼ਾਂ ਵਿੱਚੋਂ ਇੱਕ ਹੈ। ਜਦਕਿ ਉਸ ਦਾ ਕਰੀਅਰ ਕਾਫੀ ਉਤਾਰ-ਚੜ੍ਹਾਅ ਭਰਿਆ ਰਿਹਾ।

12 ਸਾਲ ਪਹਿਲਾਂ ਉਨ੍ਹਾਂ ਨੇ 2007 ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 2007 ‘ਚ ਬੰਗਲਾਦੇਸ਼ ਖਿਲਾਫ ਢਾਕਾ ‘ਚ ਉਨ੍ਹਾਂ ਨੇ ਪਹਿਲਾ ਟੈਸਟ ਮੈਚ ਖੇਡਿਆ ਜਿਸ ਤੋਂ ਬਾਅਦ 2007 ‘ਚ ਹੀ ਇਸ਼ਾਂਤ ਨੇ ਦੱਖਣੀ ਅਫਰੀਕਾ ‘ਚ ਆਪਣਾ ਪਹਿਲਾ ਵਨਡੇ ਖੇਡਿਆ ਸੀ। ਇੱਕ ਸਾਲ ਬਾਅਦ ਇਸ ਤੇਜ਼ ਗੇਂਦਬਾਜ਼ ਨੇ ਟੀ-20 ‘ਚ ਵੀ ਡੈਬਿਊ ਕੀਤਾ। ਉਸ ਨੇ ਆਸਟ੍ਰੇਲੀਆ ਖਿਲਾਫ ਆਪਣਾ ਪਹਿਲਾ ਟੀ-20 ਮੈਚ ਖੇਡਿਆ ਸੀ। ਫਸਟ ਕਲਾਸ ਤੇ ਰਣਜੀ ਕਰੀਅਰ ਦੀ ਗੱਲ ਕਰੀਏ ਤਾਂ ਇਸ਼ਾਂਤ ਨੇ ਸਾਲ 2006 ‘ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਇਸ਼ਾਂਤ ਨੇ ਹੁਣ ਤਕ 92 ਟੈਸਟ ਮੈਚ ਖੇਡੇ ਹਨ ਤੇ ਇਨ੍ਹਾਂ 92 ਮੈਚਾਂ ‘ਚ ਉਸ ਨੇ 3.19 ਦੀ ਇਕਨੋਮੀ ਤੇ 33.56 ਦੀ ਔਸਤ ਨਾਲ 277 ਵਿਕਟਾਂ ਲਈਆਂ। ਉਸ ਦਾ ਬੈਸਟ ਪ੍ਰਫਾਰਮੈਂਸ ਲਾਰਡਸ ਦੇ ਮੈਦਾਨ ‘ਤੇ ਇੰਗਲੈਂਡ ਖਿਲਾਫ ਹੈ ਜਿਸ ‘ਚ ਉਨ੍ਹਾਂ ਨੇ 74 ਦੌੜਾਂ ਦੇਕੇ ਸੱਤ ਵਿਕਟਾਂ ਲਈਆਂ ਸੀ।

ਉਧਰ, ਵਨਡੇ ਕ੍ਰਿਕਟ ‘ਚ ਵੀ ਇਸ਼ਾਂਤ ਨੇ ਆਪਣੀ ਸਪੀਡ ਤੇ ਸਵਿੰਗ ਨਾਲ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਚਾਰੇ ਖਾਨੇ ਚਿੱਤ ਕੀਤਾ। ਇਸ਼ਾਂਤ ਨੇ 80 ਵਨਡੇ ਮੈਚ ਖੇਡੇ ਤੇ 115 ਵਿਕਟਾਂ ਆਪਣੇ ਨਾਂ ਕੀਤੀਆਂ। ਉਧਰ ਟੀ-20 ਚ ਉਸ ਨੇ 20 ਮੈਚਾਂ ‘ਚ 8 ਵਿਕਟਾਂ ਲਈਆਂ।2 ਸਤੰਬਰ, 1988 ਨੂੰ ਪੈਦਾ ਹੋਏ ਇਸ਼ਾਂਤ ਦੀ ਪਛਾਣ ਉਸ ਦੀ ਲੰਬੀ ਹਾਈਟ ਕਰਕੇ ਵੀ ਹੈ। 6 ਫੁੱਟ 5 4 ਇੰਚ ਦੀ ਲੰਬਾਈ ਕਰਕੇ ਉਸ ਨੂੰ ਕ੍ਰਿਕਟ ਜਗਤ ‘ਚ ਲੰਬੂ ਦੇ ਨਾਂ ਨਾਲ ਜਾਣਦੇ ਹਨ। ਸਾਥੀ ਖਿਡਾਰੀ ਡ੍ਰੈਸਿੰਗ ਰੂਮ ‘ਚ ਉਸ ਨੂੰ ਲੰਬੂ ਹੀ ਕਹਿੰਦੇ ਹਨ।

ਇਸ਼ਾਂਤ ਦੀ ਲਵ ਸਟੋਰੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ। 10 ਦਸੰਬਰ, 2016 ‘ਚ ਭਾਰਤੀ ਮਹਿਲਾ ਬਾਸਕਟਬਾਲ ਖਿਡਾਰੀ ਪ੍ਰਤਿਮਾ ਸਿੰਘ ਨਾਲ ਉਸ ਦਾ ਵਿਆਹ ਹੋਇਆ। ਦੋਵਾਂ ਦੀ ਪਹਿਲੀ ਮੁਲਾਕਾਤ 2013 ‘ਚ ਦਿੱਲੀ ‘ਚ ਹੋਈ ਸੀ। ਜਿੱਥੇ ਇਸ਼ਾਂਤ ਮੁੱਖ ਮਹਿਮਾਨ ਵਜੋਂ ਪਹੁੰਚੇ ਸੀ ਪਰ ਇਸ ਟੂਰਨਾਮੈਂਟ ‘ਚ ਪ੍ਰਤਿਮਾ ਸੱਟ ਲੱਗਣ ਕਰਕੇ ਖੇਡ ਨਹੀ ਰਹੀ ਸੀ ਤੇ ਇਸ਼ਾਂਤ ਨੂੰ ਨਹੀਂ ਪਤਾ ਸੀ ਕਿ ਉਹ ਸਕੋਰਰ ਨਹੀਂ ਸਗੋਂ ਇੰਟਰਨੈਸ਼ਨਲ ਪਲੇਅਰ ਹੈ।

Related posts

ਮਿਲਖਾ ਸਿੰਘ ਦੀ ਪਤਨੀ ਨਾਲ ਹੋਈ ਹਜ਼ਾਰਾਂ ਰੁਪਏ ਦੀ ਆਨਲਾਈਨ ਠੱਗੀ

On Punjab

ਅਲਵਿਦਾ ਹਰੀ ਚੰਦ…ਦੋ ਵਾਰ ਏਸ਼ੀਅਨ ਗੇਮਜ਼ ‘ਚ ਗੋਲਡ ਜਿੱਤਣ ਵਾਲੇ ਅਥਲੀਟ ਹਰੀ ਚੰਦ ਦਾ ਜਲੰਧਰ ‘ਚ ਦੇਹਾਂਤ

On Punjab

CWC 2019; PAK vs WI: ਪਾਕਿ ਟੀਮ 105 ਦੌੜਾਂ ’ਤੇ ਸਿਮਟੀ

On Punjab