PreetNama
ਖੇਡ-ਜਗਤ/Sports News

ਭਾਰਤੀ ਕ੍ਰਿਕਟ ਟੀਮ ਨਵਦੀਪ ਸੈਣੀ ਦੀ ਐਂਟਰੀ

ਕਰਨਾਲਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਦੇ ਨਵਦੀਪ ਸੈਣੀ ਨੂੰ ਭਾਰਤੀ ਕ੍ਰਿਕਟ ਟੀਮ ‘ਚ ਖੇਡਣ ਤੇ ਆਪਣੇ ਨਾਲ ਆਪਣੇ ਸੂਬੇ ਦਾ ਨਾਂ ਰੋਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਜੀ ਹਾਂਨਵਦੀਪ ਟੀ-20, ਵੈਸਟਇੰਡੀਜ਼ ਦੌਰੇ ‘ਚ ਭਾਰਤੀ ਟੀਮ ਨਾਲ ਰਹੇਗਾ। ਬੀਤੇ ਦਿਨੀਂ ਮੁੰਬਈ ‘ਚ ਕਪਤਾਨ ਵਿਰਾਟ ਕੋਹਲੀ ਤੇ ਚੋਣ ਕਮੇਟੀ ਨੇ ਤਿੰਨ ਵਨਡੇ ਤੇ ਤਿੰਨ ਟੀ-20 ਮੈਚਾਂ ਲਈ ਟੀਮ ਦੀ ਚੋਣ ਕੀਤੀ ਹੈ।

ਨਵਦੀਪ ਦੀ ਟੀਮ ‘ਚ ਸਿਲੈਕਸ਼ਨ ਤੋਂ ਬਾਅਦ ਉਸ ਦੇ ਘਰ ਜਸ਼ਨ ਦਾ ਮਾਹੌਲ ਹੈ। ਇਸ ਦੌਰਾਨ ਘਰ ਦੇ ਲੋਕਾਂ ਨੂੰ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਟੀਮ ਦੀ ਜਿੱਤ ਦੀ ਕਮਾਨਾ ਕੀਤੀ। ਨਵਦੀਨ ਦੇ ਮਾਪਿਆਂ ਦਾ ਕਹਿਣਾ ਸੀ ਕਿ ਟੀਮ ‘ਚ ਸਿਲੈਕਸ਼ਨ ਨਾਲ ਉਨ੍ਹਾਂ ਦੀ ਸਾਲਾ ਦੀ ਤਮੰਨਾ ਪੂਰੀ ਹੋ ਗਈ ਹੈ।

Related posts

ਸੇਰੇਨਾ ਵਿਲੀਅਮਜ਼ ਸੱਟ ਕਾਰਨ ਬਾਹਰ, ਦੋ ਹਫ਼ਤੇ ਪਹਿਲਾਂ ਬਰਲਿਨ ‘ਚ ਵੀ ਆਂਦਰੇਸਕੂ ਨੂੰ ਦਿੱਤੀ ਸੀ ਮਾਤ

On Punjab

ਮੈਨਚੈਸਟਰ ‘ਚ ਦੋ ਦਿਨ ਪੈ ਸਕਦਾ ਮੀਂਹ, ਟੀਮ ਇੰਡੀਆ ਤਾਂ ਵੀ ਫਾਈਨਲ ਦੀ ਦਾਅਵੇਦਾਰ

On Punjab

ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਟੂਰਨਾਮੈਂਟ ‘ਚ ਹਾਸਲ ਕੀਤੀ ਲਗਾਤਾਰ ਚੌਥੀ ਜਿੱਤ

On Punjab