PreetNama
ਖਾਸ-ਖਬਰਾਂ/Important News

ਭਾਰਤੀ ਜਲ ਸੈਨਾ ਦੀ ਕਮਾਨ ਕਰਮਬੀਰ ਸਿੰਘ ਹੱਥ

ਨਵੀਂ ਦਿੱਲੀਐਡਮਿਰਲ ਕਰਮਬੀਰ ਸਿੰਘ ਨੇ ਅੱਜ ਚੀਫ਼ ਆਫ਼ ਦ ਨੇਵਲ ਸਟਾਫ ਯਾਨੀ ਨੇਵੀ ਚੀਫ਼ ਦਾ ਅਹੁਦਾ ਸੰਭਾਲ ਲਿਆ ਹੈ। ਆਪਣੇ ਕਾਰਜਕਾਰ ਸੰਭਾਲਣ ਤੋਂ ਬਾਅਦ ਐਡਮਿਰਲ ਕਰਮਬੀਰ ਨੇ ਕਿਹਾ ਕਿ ਇੰਡੀਅਨ ਨੇਵੀ ਹਰ ਰੋਜ਼ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੇਵੀ ਨੂੰ ਸ਼ਕਤੀਸ਼ਾਲੀ ਬਣਾਉਣਾ ਉਨ੍ਹਾਂ ਦਾ ਸਭ ਤੋ ਮੁੱਖ ਮਕਸਦ ਹੈ।

ਕਰਮਬੀਰ ਦੇ ਕਾਰਜਕਾਰ ਸੰਭਾਲਣ ਤੋਂ ਪਹਿਲਾਂ ਇਸ ਅਹੁਦੇ ‘ਤੇ ਸੁਨੀਲ ਲਾਂਬਾ ਸੀ। ਨੇਵੀ ਚੀਫ਼ ਕਰਮਬੀਰ ਨੇ ਕਿਹਾ, “ਸਾਡੇ ਸਾਬਕਾ ਜਲ ਸੈਨਾ ਅਧਿਕਾਰੀਆਂ ਨੇ ਨੇਵੀ ਨੂੰ ਮਜਬੂਤ ਆਧਾਰ ਦਿੱਤਾ ਹੈ। ਇਸ ਕਾਰਨ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਇਹ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਵਾਂ ਤੇ ਦੇਸ਼ ਨੂੰ ਮਜਬੂਤ ਜਲ ਸੈਨਾ ਦਵਾਂ”। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਜਲ ਸੈਨਾ ਨੂੰ ਔਖੀ ਤੋਂ ਔਖੀ ਘੜੀ ‘ਚ ਲੜਣ ਵਾਲਾ ਹਿੱਸਾ ਬਣਾਉਣਾ ਹੈ।

ਕਰਮਬੀਰ ਸਿੰਘ ਜਲ ਸੈਨਾ ਮੁਖੀ ਬਣਨ ਵਾਲੇ ਪਹਿਲੇ ਅਜਿਹੇ ਅਧਿਕਾਰੀ ਹਨ ਜੋ ਪਹਿਲਾਂ ਜਲ ਸੈਨਾ ਦੇ ਹੈਲੀਕਾਪਟਰ ‘ਚ ਪਾਈਲਟ ਰਹੇ ਹਨ। ਉਨ੍ਹਾਂ ਨੇ ਹੁਣ ਤਕ ਨੇਵੀ ‘ਚ 39 ਸਾਲ ਦੀ ਸੇਵਾ ਦਿੱਤੀ ਹੈ। ਕਰਮਬੀਰ ਦੀ ਨਿਯੁਕਤੀ 1980 ‘ਚ ਹੋਈ ਸੀ।

Related posts

ਫ਼ਤਹਿਵੀਰ ਨੂੰ ਹਜ਼ਾਰਾਂ ਲੋਕਾਂ ਦਿੱਤੀ ਵਿਦਾਈ, ਅਫਸਰਾਂ ਨੂੰ ਵੇਖ ਭੜਕੀ ਜਨਤਾ

On Punjab

ਜਾਪਾਨ ਦੇ ਨਵੇਂ ਪੀਐੱਮ ਨੇ ਸਭ ਤੋਂ ਪਹਿਲਾਂ ਕੀਤੀ ਟਰੰਪ ਨਾਲ ਰਸਮੀ ਗੱਲਬਾਤ, ਰਿਸ਼ਤੇ ਮਜ਼ਬੂਤ ਕਰਨ ‘ਤੇ ਹੋਈ ਗੱਲ

On Punjab

Shivaji Maharaj statue collapse: MVA holds protest march in Mumbai The statue of the 17th century Maratha warrior king at Rajkot fort in Malvan tehsil, some 480 kilometres from here, fell on August 26

On Punjab