63.68 F
New York, US
September 8, 2024
PreetNama
ਖਬਰਾਂ/News

ਭਾਰਤ ਦੀ ਜਵਾਬੀ ਕਾਰਵਾਈ ਤੋਂ ਭੜਕਿਆ ਟਰੰਪ, G-20 ਬੈਠਕ ‘ਚ ਮੋਦੀ ਨਾਲ ਕਰਨਗੇ ਗੱਲ

ਨਵੀਂ ਦਿੱਲੀ: ਜਾਪਾਨ ਦੇ ਓਸਾਕਾ ਵਿੱਚ ਕਰਵਾਏ G-20 ਸ਼ਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਅੱਜ ਸਵੇਰੇ ਹੀ ਟਰੰਪ ਨੇ ਟਵੀਟ ਕਰਕੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਭਾਰਤ ਸਾਲਾਂ ਤੋਂ ਅਮਰੀਕੀ ਚੀਜ਼ਾਂ ‘ਤੇ ਭਾਰੀ ਟੈਰਿਫ ਲੈ ਰਿਹਾ ਹੈ, ਹੁਣ ਫਿਰ ਇਸ ਨੂੰ ਵਧਾ ਦਿੱਤਾ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਹਰ ਹਾਲ ਵਿੱਚ ਟੈਰਿਫ ਘਟਾਏ।ਇਸ ਮਸਲੇ ਬਾਰੇ ਅਮਰੀਕੀ ਰਾਸ਼ਟਰਪਤੀ G-20 ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਕੇ ਗੱਲਬਾਤ ਕਰਨਗੇ। ਇੱਧਰ ਭਾਰਤ ਨੇ ਇਸ ਨੂੰ ਰਾਸ਼ਟਰਹਿੱਤ ਵਿੱਚ ਚੁੱਕਿਆ ਕਦਮ ਤੇ ਜਵਾਬੀ ਕਾਰਵਾਈ ਕਰਾਰ ਦਿੱਤਾ ਹੈ। ਦਰਅਸਲ ਅਮਰੀਕਾ ਵਿੱਚ ਭਾਰਤੀ ਇਸਪਾਤ ਤੇ ਐਲੂਮੀਨੀਅਮ ਵਰਗੇ ਉਤਪਾਦਾਂ ‘ਤੇ ਭਾਰੀ ਦਰਾਮਦ ਕਰ ਲਾਉਣ ਤੇ ਭਾਰਤ ਨਾਲ ਆਮ ਤਰਜੀਹ ਦਰਜਾ ਯਾਨੀ ‘ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਜ਼’ ਦਾ ਲਾਭ ਖ਼ਤਮ ਕਰਨ ਦਾ ਐਲਾਨ ਕੀਤਾ ਸੀ।

ਅਮਰੀਕਾ ਦੇ ਇਸ ਫਰਮਾਨ ਬਾਅਦ ਭਾਰਤ ਨੂੰ ਮਜਬੂਰਨ ਅਮਰੀਕਾ ਨਾਲ ਹੋਣ ਵਾਲੇ ਵਪਾਰ ਦੀ ਸਮੀਖਿਆ ਕਰਨੀ ਪਈ। ਇਸ ਦੀ ਜਵਾਬੀ ਕਾਰਵਾਈ ਵਿੱਚ ਭਾਰਤ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਅਖਰੋਟ, ਕੈਲੀਫੋਰਨੀਆ ਦੇ ਬਦਾਮ ਤੇ ਵਾਸ਼ਿੰਗਟਨ ਦੇ ਸੇਬ ਵਰਗੇ 28 ਉਤਪਾਦਾਂ ‘ਤੇ ਦਰਾਮਦ ਕਰ ਵਧਾਉਣ ਦਾ ਫੈਸਲਾ ਲਿਆ। ਇਸ ਨਾਲ ਭਾਰਤ ਨੂੰ 21.7 ਕਰੋੜ ਡਾਲਰ ਦੀ ਵਾਧੂ ਆਮਦਨ ਹਾਸਲ ਹੋਏਗੀ।

Related posts

ਵਿਜੀਲੈਂਸ ਬਿਊਰੋ ਨੇ ASI ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

On Punjab

ਆਦਿ ਧਰਮ ਸਮਾਜ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਭੂਮੀ ‘ਤੇ ਸਮਾਗਮ ਕਰਵਾਇਆ

Pritpal Kaur

ਮੁੱਖ ਮੰਤਰੀ ਦਾ ਵੱਡਾ ਐਲਾਨ, ਪੀੜਤ ਕਿਸਾਨਾਂ ਦੇ ਨਾਲ ਮਜ਼ਦੂਰਾਂ ਨੂੰ ਵੀ ਮਿਲੇਗਾ ਫ਼ਸਲ ਖਰਾਬੇ ਦਾ ਮੁਆਵਜ਼ਾ

On Punjab