‘ਭਾਰਤ ਬੰਦ’ ਦੀ ਕਾਮਯਾਬੀ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਕਮੇਟੀ ਦੀ ਮੀਟਿੰਗ ਬਾਘਾ ਪੁਰਾਣਾ ਦੀ ਦਾਣਾ ਮੰਡੀ ਵਿੱਚ ਕੀਤੀ ਗਈ ਇਹ ਮੀਟਿੰਗ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਪ੍ਰਧਾਨੀ ਹੇਠ ਕੀਤੀ ਗਈ ।
ਇਸ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਦੇਸ਼ ਕਿਸਾਨਾਂ ਅਤੇ ਆਮ ਮਿਹਨਤਕਸ਼ ਲੋਕਾਂ ਤੇ ਬੇਲੋੜਾ ਟੈਕਸਾਂ ਦਾ ਬੋਝ ਤਾਂ ਪਾਇਆ ਹੋਇਆ ਹੈ ਪਰ ਕੋਈ ਸਹੂਲਤ ਕਿਸਾਨ ਅਤੇ ਆਮ ਲੋਕਾਂ ਤੱਕ ਨਹੀਂ ਮਿਲ ਰਹੀ। ਲੋਕ ਦਿਨੋ ਦਿਨ ਕਰਜਦਾਰੀ,ਬੇਰੁਜ਼ਗਾਰੀ,
ਭ੍ਰਿਸ਼ਟਾਚਾਰੀ ਨਾਲ ਜੂਝ ਰਹੇ ਹਨ ਪਰ ਸਰਕਾਰਾਂ ਟੱਸ ਤੋਂ ਮੱਸ ਨਹੀਂ ਕਰ ਰਹੀਆਂ ਇਸੇ ਤਰ੍ਹਾਂ ਪੰਜਾਬ ਦੀ ਕਿਸਾਨੀ ਵੀ ਕਰਜਦਾਰੀ ਬੋਝ ਨਾ ਸਹਿਣ ਕਰਕੇ ਖੁਦਕੁਸ਼ੀਆਂ ਦੇ ਰਾਹ ਪੈ ਗਈ ਹੈ।ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਕਿਸਾਨ ਦੀ ਬਾਂਹ ਫੜਨ ਵਾਲੀ ਕੋਈ ਸਰਕਾਰ ਅਜੇ ਤੱਕ ਕੇਂਦਰ ਅਤੇ ਪੰਜਾਬ ‘ਚ’ ਸਰਕਾਰ ਨਹੀਂ ਬਣੀ। ਇਸੇ ਤਰ੍ਹਾਂ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੋ ਸਰਕਾਰ ਬਣਨ ਤੋਂ ਪਹਿਲਾਂ ਕਰਜ ਮੁਆਫੀ ਦਾ ਵਾਅਦਾ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਪੰਜਾਬ ਸਰਕਾਰ ਕਿਸਾਨੀ ਦਾ ਥੋੜ੍ਹਾ ਬਹੁਤਾ ਕਰਜਾ ਮੁਆਫ਼ ਕਰਕੇ ਆਪਣੀ ਫੋਕੀ ਵਾਹ ਵਾਹ ਕਰਵਾ ਰਹੀ ਹੈ। ਪੰਜਾਬ ਦੀ ਕਿਸਾਨੀ ਸਿਰ ਅਜੇ ਵੀ ਬਹੁਤ ਸਾਰਾ ਕਰਜਾ ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦਾ ਖੜਾ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਉਸ ਮੁਤਾਬਕ ਕਿਸਾਨਾਂ ਦੇ ਸਮੁੱਚੇ ਕਰਜੇ ਤੇ ਲੀਕ ਫੇਰ ਦੇਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਝੋਨੇ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਵਾਸਤੇ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਚਾਹੀਦਾ ਅਤੇ ਪਰਾਲੀ ਸਾੜਨ ਬਦਲੇ ਕਿਸਾਨਾਂ ਸਿਰ ਮੜੇ ਕੇਸਾਂ ਨੂੰ ਵਾਪਸ ਲਿਆ ਜਾਵੇ।ਕਿਸਾਨਾਂ ਨੂੰ ਲਾਏ ਜੁਰਮਾਨਿਆ ਨੂੰ ਖਤਮ ਕੀਤਾ ਜਾਵੇ ਅਤੇ ਹੁਣ ਨਾ ਪਰਾਲੀ ਸਾੜਨ ਕਰਕੇ ਬੀਜੀ ਹੋਈ ਕਣਕ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਪੰਜਾਬ ਵਿੱਚੋਂ ਬੇਰੁਜ਼ਗਾਰੀ,
ਭ੍ਰਿਸ਼ਟਾਚਾਰੀ,ਮਹਿੰਗਾਈ ਅਤੇ ਨਸ਼ਿਆਂ ਦੇ ਵਪਾਰ ਨੂੰ ਠੱਲ੍ਹ ਪਾਉਣ ਦੀ ਗਰੰਟੀ ਕੀਤੀ ਜਾਵੇ।ਸਰਕਾਰੀ ਮਹਿਕਮਿਆਂ ਖਾਸ ਕਰਕੇ ਮਾਲ,ਪੁਲਿਸ,ਪੰਚਾਇਤ,ਸਿਹਤ ਅਤੇ ਸਾਰੇ ਸਰਕਾਰੀ ਮਹਿਕਮਿਆਂ ਵਿਚ ਭ੍ਰਿਸ਼ਟਾਚਾਰ ਨੂੰ ਨੱਥ ਮਾਰੀ ਜਾਵੇ ।ਅਸਮਾਨੀ ਚੜੇ ਬਿਜਲੀ ਦੇ ਬਿੱਲ,ਰੋਜ ਵਧ ਰਹੀਆਂ ਡੀਜਲ,ਪੈਟਰੋਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਠੱਲ੍ਹ ਪਾਈ ਜਾਵੇ ਸੜਕਾਂ ਤੇ ਚਲਦੇ ਵਾਹਨਾਂ ਤੋਂ ਯੱਕਮੁਸ਼ਤ ਟੈਕਸ਼ ਲੈਣ ਤੋਂ ਬਾਅਦ ਥਾਂ ਥਾਂ ਲੱਗੇ ਅਤੇ ਲਾਏ ਜਾ ਰਹੇ ਟੋਲ ਪਲਾਜਿਆ ਨੂੰ ਬੰਦ ਕਰਵਾਉਣ ਲਈ ਅਤੇ ਪੰਜ ਏਕੜ ਤੱਕ ਦੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਕੀਤੀ ਜਾਦੀ ਮਿਹਨਤ ਦੀ ਦਿਹਾੜੀ ਨੂੰ ਮਨਰੇਗਾ ਅਧੀਨ ਲਿਆਕੇ ਮਨਰੇਗਾ ਅਧੀਨ ਜਿੰਨੀਆਂ ਦਿਹਾੜੀਆਂ ਬਣਦੀਆਂ ਹਨ ਦੀ ਉਜਰਤ ਕਿਸਾਨ ਨੂੰ ਦਿੱਤੀ ਜਾਵੇ ਇੱਕ ਪਰਿਵਾਰ ਲਈ ਸਾਲ ਵਿੱਚ 200 ਦਿਨ ਕੰਮ ਗਰੰਟੀ ਦੇ ਨਾਲ ਦਿੱਤਾ ਜਾਵੇ ਇਨ੍ਹਾਂ ਮੰਗਾਂ ਨੂੰ ਲੈ ਕੇ 8 ਜਨਵਰੀ 2020 ਦਿਨ ਬੁੱਧਵਾਰ ਨੂੰ ਸਾਰੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕੀਤੀ ਜਾਦੀ ਹੈ ਕਿ ਉਸ ਦਿਨ ਨਾ ਕੋਈ ਪਿੰਡ ਤੋਂ ਕੋਈ ਚੀਜ਼ ਵੇਚਣ ਜਾਵੇ ਅਤੇ ਨਾ ਹੀ ਖਰੀਦਣ ਜਾਵੇ ਲੋਕਾਂ ਨੂੰ ਇਸ ਭਾਰਤ ਬੰਦ ਦੇ ਸੱਦੇ ਨੂੰ ਰਲ ਮਿਲ ਕੇ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਮੀਟਿੰਗ ਵਿੱਚ ਆਏ ਸਾਥੀਆਂ ਨੇ ਆਖਿਆ ਕਿ ਜੋ ਕਿਰਤੀ ਕਿਸਾਨ ਯੂਨੀਅਨ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਜੇਲ੍ਹ ਬੰਦ ਕੀਤਾ ਗਿਆ ਹੈ ਉਨ੍ਹਾਂ ਨੂੰ ਫੌਰੀ ਤੌਰ ਤੇ ਰਿਹਾਅ ਕਰਨਾਂ ਚਾਹੀਦਾ ਹੈ ਨਹੀਂ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇਹਾਜ਼ਰ ਸਨ÷ ਬਲਵਿੰਦਰ ਸਿੰਘ ਪੱਪੂ ਰੋਡੇ,ਬਲਜੀਤ ਸਿੰਘ ਛੋਟਾ ਘਰ,ਛਿੰਦਰਪਾਲ ਕੌਰ ਰੋਡੇ ਖੁਰਦ, ਕੁਲਦੀਪ ਸਿੰਘ ਨੱਥੂਵਾਲਾ ਗਰਬੀ,ਕਰਮਜੀਤ ਸਿੰਘ ਛੋਟਾ ਘਰ ਆਦਿ ਆਗੂ ਹਾਜ਼ਰ ਸਨ।