26.38 F
New York, US
December 26, 2024
PreetNama
ਸਮਾਜ/Social

ਭਾਰਤ ਰੋਕੇਗਾ ਪਾਕਿਸਤਾਨ ਨੂੰ ਜਾਂਦਾ ਪਾਣੀ, ਦਰਿਆਵਾਂ ਦਾ ਮੋੜੇਗਾ ਰੁਖ਼

ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦੇ ਰਿਸ਼ਤੇ ਵਿਗੜਦੇ ਜਾ ਰਹੇ ਹਨ। ਇਸੇ ਦੌਰਾਨ ਭਾਰਤ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਨੂੰ ਜਾਣ ਵਾਲੇ ਦਰਿਆਈ ਪਾਣੀ ਨੂੰ ਰੋਕਿਆ ਜਾਏਗਾ। ਇਸ ਲਈ ਬਾਕਾਇਦਾ ਕੰਮ ਸ਼ੁਰੂ ਹੋ ਗਿਆ ਹੈ। ਉਂਝ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਪਾਣੀ ਰੋਕਣ ਵੇਲੇ ਸਿੰਧ ਜਲ ਸੰਧੀ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ।

ਇਸ ਬਾਰੇ ਕੇਂਦਰੀ ਜਲ ਵਸੀਲਿਆਂ ਬਾਰੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ ਸਰਕਾਰ ਨੇ ਸਿੰਧ ਜਲ ਸੰਧੀ ਦੀ ਉਲੰਘਣਾ ਕੀਤੇ ਬਿਨਾਂ ਪਾਕਿਸਤਾਨ ਨੂੰ ਜਾਣ ਵਾਲੇ ਦਰਿਆਈ ਪਾਣੀ ਨੂੰ ਰੋਕਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਸ਼ੇਖਾਵਤ ਨੇ ਮੁੰਬਈ ਵਿੱਚ ਪੱਤਰਕਾਰਾਂ ਨਾਲ ਗੱਲ਼ਬਾਤ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਜਾਣ ਵਾਲੇ ਪਾਣੀਆਂ ਨੂੰ ਰੋਕਣ ਬਾਰੇ ਗੱਲਬਾਤ ਕਰ ਰਹੇ ਹਨ ਨਾ ਕੇ ਸਿੰਧ ਜਲ ਸੰਧੀ ਨੂੰ ਤੋੜਨ ਸਬੰਧੀ ਆਖ ਰਹੇ ਹਨ।

ਕੇਂਦਰੀ ਮੰਤਰੀ ਦਾ ਇਹ ਬਿਆਨ ਅਹਿਮੀਅਤ ਰੱਖਦਾ ਹੈ ਕਿਉਂਕਿ ਫਰਵਰੀ ’ਚ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਬਾਲਾਕੋਟ ’ਚ ਦਹਿਸ਼ਤਗਰਦਾਂ ਦੇ ਕੈਂਪਾਂ ’ਤੇ ਕਾਰਵਾਈ ਮਗਰੋਂ ਦੋਵੇਂ ਮੁਲਕਾਂ ਵਿਚਕਾਰ ਰਿਸ਼ਤੇ ਵਿਗੜ ਗਏ ਸਨ। ਸ਼ੇਖਾਵਤ ਨੇ ਕਿਹਾ ਕਿ ਪਾਕਿਸਤਾਨ ਨੂੰ ਜਾਂਦਾ ਵਾਧੂ ਪਾਣੀ ਰੋਕਣ ਤੇ ਉਸ ਨੂੰ ਵਰਤਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੁਝ ਜਲ ਭੰਡਾਰਾਂ ਤੇ ਦਰਿਆਵਾਂ ਦਾ ਮੂੰਹ ਮੋੜਿਆ ਜਾਵੇਗਾ ਤਾਂ ਜੋ ਸੋਕੇ ਵੇਲੇ ਇਸ ਪਾਣੀ ਦੀ ਵਰਤੋਂ ਕੀਤੀ ਜਾ ਸਕੇ। ਮੰਤਰੀ ਨੇ ਕਿਹਾ ਕਿ ਬੰਨ੍ਹ ਬਿਜਲੀ ਬਣਾਉਣ ਲਈ ਉਸਾਰੇ ਜਾਂਦੇ ਹਨ ਪਰ ਸੋਕੇ ਵੇਲੇ ਉਥੋਂ ਦੇ ਪਾਣੀ ਨੂੰ ਵੀ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੋਈ ਕਾਰਗਰ ਯੋਜਨਾ ਬਣ ਸਕਦੀ ਹੈ।

Related posts

ਜੰਮੂ ਕਸ਼ਮੀਰ: ਬਾਰਾਮੂਲਾ ਵਿੱਚ ਸੁਰੱਜੰਮੂ ਕਸ਼ਮੀਰ: ਬਾਰਾਮੂਲਾ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕ

On Punjab

ਗੀਤ ਹੀਰ

Pritpal Kaur

ਨਵੇਂ ਟ੍ਰੈਫਿਕ ਨਿਯਮਾਂ ਤੋਂ ਬਾਅਦ ਲੋਕਾਂ ਨੂੰ ਆਈ ਹੋਸ਼, ਪ੍ਰਦੂਸ਼ਨ ਸਰਟੀਫਿਕੇਟ ਬਣਾਉਣ ਦੀ ਲੱਗੀ ਹੋੜ

On Punjab