ਦਲ਼ੀਆ ਅਤੇ ਇਸ ਨਾਲ ਬਣੇ ਖਾਣੇ ਦੇ ਕਈ ਲਾਭ ਹਨ। ਇਸ ਨਾਲ ਸਰੀਰਕ ਭਾਰ ਘੱਟਦਾ ਹੈ ਤੇ ਨਾਲ ਹੀ ਸ਼ੁਗਰ ਦਾ ਪੱਧਰ ਵੀ ਹੇਠਾਂ ਆਉਂਦਾ ਹੈ ਜਿਸ ਨਾਲ ਦਿਲ ਦੀ ਬੀਮਾਰੀ ਹੋਣ ਦਾ ਘਤਰਾ ਵੀ ਘੱਟ ਜਾਂਦਾ ਹੈ। ਦਲ਼ੀਏ ਚ ਘੁੱਲਣ ਵਾਲਾ ਫਾਇਬਰ ਕਾਫੀ ਮਾਤਰਾ ਚ ਹੁੰਦਾ ਹੈ, ਜਿਸਦੀ ਮਦਦ ਨਾਲ ਕੈਸਟ੍ਰੋਲ ਘੱਟਦਾ ਹੁੰਦਾ ਹੈ।
ਰੋਟੀ, ਜੌਂ ਦੇ ਆਟੇ ਵਰਗੇ ਅਨਾਜ ਦਿਲ ਲਈ ਲਾਭਦਾਇਕ ਹੈ। ਇਸ ਨੂੰ ਤੁਸੀਂ ਕਈ ਤਰ੍ਹਾਂ ਦੇ ਪਕਵਾਨਾਂ ਚ ਖਾ ਸਕਦੇ ਹੋ। ਦਲ਼ੀਏ ਦੀ ਖਿਚੜੀ ਬਣਾਉਣ ਦੀ ਇਹ ਹੈ ਵਿਧੀ।
ਸਮਾਨ ਅਤੇ ਉਸਦੀ ਮਾਤਰਾ
1/2 ਕੱਪ ਦਲ਼ੀਆ
2 ਸਾਧਾਰਨ ਚਮਚੇ ਪੀਲੀ ਮੂੰਗੀ ਦੀ ਦਾਲ ਪਾਣੀ ਚੋਂ ਪਿਓਈ ਹੋਈ
ਅੱਧਾ ਚਮਚ ਜੀਰਾ (ਸਾਬੂਤ)
ਅੱਧਾ ਚਮਚ ਲਾਲ ਮਿਰਚ ਪਾਊਡਰ
ਅੱਧਾ ਚਮਚ ਹਲਦੀ ਪਾਊਡਰ
1 ਬਰੀਕ ਕਟਿਆ ਹੋਇਆ ਟਮਾਟਰ
ਅੱਧਾ ਚਮਚ ਨੀਂਬੂ ਦਾ ਰਸ
2-3 ਹਰੀ ਮਿਰਚ ਕਟੀ ਹੋਈ
ਇਕ ਚਮਚ ਲੱਸਣ ਦਾ ਪੇਸਟ
ਸਭ ਤੋਂ ਪਹਿਲਾਂ ਹੋਲੀ ਅੱਗ ’ਤੇ ਦਲ਼ੀਏ ਨੂੰ ਭੁੰਨ ਲਓ। ਇਸ ਤੋਂ ਬਾਅਦ ਕਡਾਹੀ ਚ ਤੇਲ ਪਾ ਕੇ ਇਸ ਚ ਜੀਰਾ ਲੱਸਣ ਅਤੇ ਹਰੀ ਮਿਰਚ, ਟਮਾਟਰ ਦਾ ਪੇਸਟ ਅਤੇ ਨਮਕ ਪਾ ਕੇ ਪਕਣ ਦਿਓ। ਫਿਰ ਇਸ ਚ ਮੂੰਗ ਦੀ ਦਾਲ ਅਤੇ ਦਲੀਆ ਪਾ ਕੇ ਚੰਗੀ ਤਰ੍ਹਾਂ ਪਕਾ ਲਓ। ਇਸ ਤੋਂ ਬਾਅਦ ਧਣੀਆ ਪੱਤਾ ਪਾ ਕੇ ਸਰਵ ਕਰੋ।