ਐਕਟਰਸ ਭੂਮੀ ਪੇਡਨੇਕਰ ਦੇ ਫੈਨਸ ਲਈ ਖੁਸ਼ਖਬਰੀ ਹੈ। ਭੂਮੀ ਜਲਦੀ ਹੀ ਆਪਣੀ ਨਵੀਂ ਫ਼ਿਲਮ ‘ਪਤੀ ਪਤਨੀ ਔਰ ਵੋ’ ‘ਚ ਅਹਿਮ ਕਿਰਦਾਰ ਨਿਭਾਉਣ ਵਾਲੀ ਹੈ। ਫ਼ਿਲਮ ‘ਚ ਉਹ ਸ਼ਹਿਰ ਦੀ ਜਵਾਨ ਕੁੜੀ ਦਾ ਕਿਰਦਾਰ ਪਲੇਅ ਕਰੇਗੀ।
ਭੂਮੀ ਨੇ ਇੱਕ ਬਿਆਨ ‘ਚ ਕਿਹਾ, ‘ਪਤੀ ਪਤਨੀ ਔਰ ਵੋ’ ‘ਚ ਮੈਂ ਜੋ ਕਿਰਦਾਰ ਨਿਭਾਅ ਰਹੀ ਹਾਂ, ਉਹ ਅਸਲ ਜ਼ਿੰਦਗੀ ‘ਚ ਮੈਂ ਜੋ ਹਾਂ ਉਸ ਦੇ ਬੇਹੱਦ ਕਰੀਬ ਹੈ। ਉਹ ਕਾਫੀ ਜ਼ਿਆਦ ਕੌਂਨਫੀਡੈਂਟ ਹੈ। ਲੋਕਾਂ ‘ਤੇ ਉਸ ਦਾ ਪ੍ਰਭਾਵ ਰਹੇਗਾ।”