PreetNama
ਖਾਸ-ਖਬਰਾਂ/Important News

ਮਾਇਕ ਪੋਂਪੀਓ ਦੀ ਮੋਦੀ ਨਾਲ ਮੁਲਾਕਾਤ, ਜੈਸ਼ੰਕਰ ਨਾਲ ਵੀ ਹੋਵੇਗੀ ਗੱਲਬਾਤ

ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨਵੀਂ ਦਿੱਲੀ ਪਹੁੰਚ ਚੁੱਕੇ ਹਨ। ਅੱਜ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪੋਂਪੀਓ ਵਿਦੇਸ਼ ਮੰਤਰੀ ਜੈਸ਼ੰਕਰ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਵੀ ਮਿਲਣਗੇ।

ਅਮਰੀਕੀ ਵਿਦੇਸ਼ ਮੰਤਰੀ ਅਜਿਹੇ ਸਮੇਂ ਭਾਰਤ ਆਏ ਹਨ ਜਦੋਂ ਭਾਰਤ ਰੂਸ ਤੋਂ ਐਸ 400 ਮਿਸਾਈਲ ਖਰੀਦ ਰਿਹਾ ਹੈ। ਅਮਰੀਕਾ ਐਚ 1 ਬੀ ਵੀਜ਼ਾ ‘ਚ ਕਮੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਵਾਸ਼ਿੰਗਟਨ-ਤਹਿਰਾਨ ‘ਚ ਸਬੰਧ ਬੇਹੱਦ ਖ਼ਰਾਬ ਹਨ।ਪੋਂਪੀਓ ਦੀ ਇਹ ਯਾਤਰਾ ਇਸ ਲਈ ਵੀ ਮਹੱਤਪੂਰਨ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜੀ-20 ਸ਼ਿਖਰ ਸੰਮੇਲਨ ਦੌਰਾਨ ਵੀ ਮੁਲਾਕਾਤ ਹੋਣ ਵਾਲੀ ਹੈ। ਤੈਅ ਕਾਰਜਾਂ ਮੁਤਾਬਕ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਮਾਈਕ ਪੋਂਪੀਓ ਬੁੱਧਵਾਰ ਨੂੰ ਭਾਰਤ ਵੱਲੋਂ ਰੂਸ ਤੋਂ ਖਰੀਦੀਆਂ ਜਾਣ ਵਾਲੀਆਂ ਮਿਸਾਈਲਾਂ, ਅੱਤਵਾਦ, ਐਚ 1 ਬੀ ਵੀਜ਼ਾ ਤੇ ਵਪਾਰ ਦੇ ਨਾਲ ਇਰਾਨ ਤੋਂ ਤੇਲ ਖਰੀਦਣ ‘ਤੇ ਅਮਰੀਕੀ ਪਾਬੰਦੀਆਂ ਜਿਹੇ ਵੱਖ-ਵੱਖ ਮੁੱਦਿਆਂ ‘ਤੇ ਗੱਲ ਕਰ ਸਕਦਾ ਹੈ।

ਜੈਸ਼ੰਕਰ ਤੇ ਪੋਂਪੀਓ ਦੀ ਇਸ ਬੈਠਕ ਤੋਂ ਇਲਾਵਾ ਉਹ ਭਾਰਤੀ ਵਿਦੇਸ਼ ਮੰਤਰੀ ਵੱਲੋਂ ਰੱਖੇ ਡਿਨਰ ‘ਚ ਵੀ ਇਕੱਠਾ ਹੋਣਗੇ।

Related posts

ਸਰਕਾਰ ਵੱਲੋਂ ਡਾ. ਮਨਮੋਹਨ ਸਿੰਘ ਦੀ ਯਾਦਗਾਰ ਲਈ ਢੁੱਕਵੀਂ ਥਾਂ ਦੀ ਨਿਸ਼ਾਨੇਦਹੀ ਦਾ ਅਮਲ ਸ਼ੁਰੂ

On Punjab

H1B ਵੀਜਾ ਦੇ ਬਦਲੇ ਨਿਯਮਾਂ ਕਰਕੇ ਨਿਰਾਸ਼ ਭਾਰਤੀ, ਦਰਜ ਕਰਵਾਇਆ ਮੁਕੱਦਮਾ

On Punjab

ਰਿਪਬਲਿਕਨ ਆਗੂਆਂ ਨੇ ਟਰੰਪ ਦੇ ਬਚਾਅ ’ਚ ਨਿਆਂ ਪ੍ਰਣਾਲੀ ’ਤੇ ਬੋਲਿਆ ਹਮਲਾ, ਕਾਨੂੰਨ ਨੂੰ ਹਥਿਆਰ ਦੇ ਰੂਪ ’ਚ ਇਸਤੇਮਾਲ ਕਰਨ ਦਾ ਲਗਾਇਆ ਦੋਸ਼

On Punjab