29.25 F
New York, US
December 21, 2024
PreetNama
ਫਿਲਮ-ਸੰਸਾਰ/Filmy

ਮਿਆਰੀ ਗਾਇਕੀ ਲਈ ਹਰਭਜਨ ਮਾਨ ਦਾ ਪਾਰਲੀਮੈਂਟ ‘ਚ ਸਨਮਾਨ

ਚੰਡੀਗੜ੍ਹ: ਪੰਜਾਬੀ ਗਾਇਕ ਹਰਭਜਨ ਮਾਨ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ‘ਚ ਸਨਮਾਨਿਤ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਹਰਭਜਨ ਮਾਨ ਨੇ ਖ਼ੁਦ ਆਪਣੇ ਫੇਸਬੁੱਕ ਪੇਜ ‘ਤੇ ਦਿੱਤੀ। ਮਾਨ ਨੂੰ ਇਹ ਸਨਮਾਨ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਅਤੇ ਪੰਜਾਬੀ ਗਾਇਕੀ ‘ਚ ਪਾਏ ਯੋਗਦਾਨ ਕਰਕੇ ਦਿੱਤਾ ਗਿਆ। ਹਰਭਜਨ ਮਾਨ ਨੇ ਇਸ ਸਨਮਾਨ ਲਈ ਉਥੋਂ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਪੋਸਟ ਵੀ ਕੀਤਾ ਹੈ।ਹਰਭਜਨ ਮਾਨ ਨੂੰ ਮਿਲੇ ਇਸ ਸਨਮਾਨ ਨੂੰ ਲੈ ਕੇ ਉਹਨਾਂ ਦੇ ਫੈਨਸ ਕਾਫੀ ਖੁਸ਼ ਹਨ।  ਮਾਨ ਦੇ ਪ੍ਰਸ਼ੰਸਕ ਉਨ੍ਹਾਂ ਵੱਲੋਂ ਪਾਈ ਪੋਸਟ ਨੂੰ ਲਗਾਤਾਰ ਸ਼ੇਅਰ ਅਤੇ ਲਾਈਕ ਕਰ ਰਹੇ ਹਨ। ਇਸ ਪੋਸਟ ‘ਤੇ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ।ਹਰਭਜਨ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਮਾਨ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਹੀ ਗਾਉਂਦੇ ਹਨ।  ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਰਿਲੀਜ਼ ਹੋਇਆ ਗਾਣਾ ‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਲੋਕਾਂ ਨੂੰ ਕਾਫੀ ਪਸੰਦ ਆਇਆ।

Related posts

ਕਿਸਾਨ ਅੰਦੋਲਨ ‘ਚ ‘Luxury’ ਸੁਵਿਧਾਵਾਂ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਗਿੱਪੀ ਗਰੇਵਾਲ ਨੇ ਇੰਝ ਦਿੱਤਾ ਜਵਾਬ

On Punjab

Case Against Payal Rohatgi : ਇਤਰਾਜ਼ਯੋਗ ਟਿੱਪਣੀ ਮਾਮਲੇ ‘ਚ ਫਸੀ ਅਦਾਕਾਰਾ ਪਾਇਲ ਰੋਹਤਗੀ, ਪੁਣੇ ‘ਚ ਕੇਸ ਦਰਜ, ਇਹ ਹੈ ਪੂਰਾ ਮਾਮਲਾ

On Punjab

ਫਿਲਮ ‘ਸਵਦੇਸ਼’ ‘ਚ ਸ਼ਾਹਰੁਖ ਦੀ ਮਾਂ ਦੇ ਰੋਲ ਦਿਖੀ ਕਿਸ਼ੋਰੀ ਦਾ ਦਿਹਾਂਤ

On Punjab