Antibiotic side effects health : ਬਦਲਦੇ ਮੌਸਮ ਦੇ ਚਲਦਿਆਂ ਸਾਰਿਆ ਦੀ ਸਿਹਤ ‘ਤੇ ਇਸਦਾ ਅਸਰ ਪੈਂਦਾ ਹੈ। ਜਿਵੇ ਕਿ ਜ਼ੁਕਾਮ ਤੇ ਵਾਇਰਲ ਵਰਗੀਆਂ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਤੋਂ ਬਚਨ ਲਈ ਅਸੀਂ ਐਂਟੀਬਾਇਟਿਕਸ ਦੀ ਵਰਤੋਂ ਕਰਦੇ ਹਾਂ। ਪਰ ਬਿਨ੍ਹਾ ਡਾਕਟਰ ਦੀ ਸਲਾਹ ਤੋਂ ਐਂਟੀਬਾਇਟਿਕਸ ਦਾ ਸੇਵਨ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ ਵਿਸ਼ਵ ਸਿਹਤ ਸੰਗਠਨ (WHO) ਜ਼ੁਕਾਮ ਵਰਗੀਆਂ ਬੀਮਾਰੀਆਂ ਵਿੱਚ ਐਂਟੀਬਾਇਟਿਕ ਦੇਣ ਦੀ ਸਲਾਹ ਨਹੀਂ ਦਿੰਦਾ।ਦੁਨੀਆਂ ‘ਚ ਐਂਟੀਬਾਇਟਿਕ ਦਵਾਈ ਪ੍ਰਤੀ ਜੀਵਾਣੂਆਂ ਦੀ ਪ੍ਰਤੀਰੋਧ ਸਮਰੱਥਾ ਦੀ ਸਮੱਸਿਆ ਵਧਦੀ ਜਾ ਰਹੀ ਹੈ। ਹਰ ਕਿਸੇ ਨੂੰ ਆਮ ਇਨਫੈਕਸ਼ਨ ਵਿੱਚ ਇਸ ਦੀ ਵਰਤੋਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਐਂਟੀਬਾਇਟਿਕ ਦਵਾਈਆਂ ਇਨਸਾਨ ਦੇ ਸਰੀਰ ਵਿੱਚ ਮੌਜੂਦ ਚੰਗੇ ਜੀਵਾਣੂਆਂ ’ਤੇ ਵੀ ਅਸਰ ਕਰਦੀਆਂ ਹਨ ਅਤੇ ਇਸ ਨਾਲ ਇਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ (Immunity) ਪ੍ਰਭਾਵਿਤ ਹੋ ਸਕਦੀ ਹੈ।ਇੱਕ ਸਟਡੀ ਮੁਤਾਬਕ ਭਾਰਤ ‘ਚ ਸਾਲਾਨਾ ਇੱਕ ਬੰਦਾ 11 ਐਂਟੀਬਾਇਟਿਕ ਦਵਾਈਆਂ ਦੀ ਵਰਤੋਂ ਕਰਦਾ ਹੈ। ਐਂਟੀਬਾਇਟਿਕ ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਣ ਵਾਲੀ ਇਨਫੈਕਸ਼ਨ ਨੂੰ ਘੱਟ ਕਰਨ ਜਾਂ ਖ਼ਤਮ ਕਰਨ ਦੇ ਕੰਮ ਆਉਂਦਾ ਹੈ। ਗਲੇ ਦੀ ਇਨਫੈਕਸ਼ਨ ਦੀ ਮਿਕਦਾਰ ਦੇ ਹਿਸਾਬ ਨਾਲ ਵੱਖ ਵੱਖ ਖ਼ੁਰਾਕ ਵੀ ਤਹਿ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਹਲਦੀ, ਤੁਲਸੀ,ਲੌਂਗ ਵਰਗੀਆਂ ਚੀਜ਼ਾਂ ਨੂੰ ਸਭ ਤੋਂ ਵਧੀਆ ਐਂਟੀਬਾਇਟਿਕ ਸੋਤ੍ਰ ਮੰਨਿਆ ਜਾਂਦਾ ਹੈ। ਇਸ ਲਈ ਸਾਨੂੰ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਐਂਟੀਬਾਇਟਿਕ ਦਵਾਈਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ।
previous post