63.68 F
New York, US
September 8, 2024
PreetNama
ਰਾਜਨੀਤੀ/Politics

ਮੀਡੀਆ ਬਨਾਮ ਮੁਲਕ

ਵਰਤਮਾਨ ਸਮੇ ਨੂੰ ਮੀਡੀਆ ਯੁੱਗ ਵੀ ਕਹਿਆ ਜਾਵੇ ਤਾਂ ਕੋਈ ਗਲਤ ਨਹੀਂ ਕਿਉਂਕਿ ਅੱਜਕਲ ਦੇਸ਼ ਦੀ ਕਮਾਂਡ ਇੱਕ ਤਰਾ ਨਾਲ ਮੀਡੀਏ ਦੇ ਹੱਥ ਵਿੱਚ ਹੀ ਹੈ।ਮੀਡੀਆ ਜਿਸ ਵਿੱਚ ਇਲੈਕਟ੍ਰੋਨਿਕ ਅਤੇ ਪੇਪਰ ਮੀਡੀਆ ਸ਼ਾਮਿਲ ਹਨ ਦੇਸ਼ ਦੀ ਤਰੱਕੀ ਦੇ ਨਾਲ ਨਾਲ ਚੰਗੇ ਅਤੇ ਮਾੜੇ ਹਾਲਾਤਾਂ ਦੇ ਕਾਫ਼ੀ ਹੱਦ ਤੱਕ ਜ਼ੁੰਮੇਵਾਰ ਹੈ ।ਇੱਕ ਅਜਿਹੀ ਤਾਕਤ ਹੈ ਮੀਡੀਆ ਜੋ ਦੇਸ਼ ਦੇ ਹਾਲਾਤ ਬਦਲ ਸਕਦੀ ਹੈ । ਅੱਜ ਦਾ ਹਰ ਵਰਗ ਚਾਹੇ ਬੱਚਾ ਹੋਵੇ ,ਨੋਜਵਾਨ ਵਰਗ ਹੋਵੇ ਹਾ ਸਾਡੇ ਬਜ਼ੁਰਗ ਸਭ ਸ਼ੋਸਲ ਮੀਡੀਆ ਦੇ ਨਾਲ ਜੁੜੇ ਹੋਏ ਹਨ । ਜੋ ਕੁੱਝ ਵੀ ਮੀਡੀਆ ਦੁਆਰਾਂ ਪੇਸ਼ ਕੀਤਾ ਜਾਂਦਾ  ਉਹ ਜਨਤਾ ਤੇ ਸਿੱਧਾ ਪ੍ਰਭਾਵ ਪਾਉਂਦਾ ਹੈ ਭਾਵੇਂ ਸੱਚ ਹੋਵੇ ਜਾ ਝੂਠ ।ਕਿਸੇ ਵੀ ਕਲਾਕਾਰ, ਗਾਇਕ ਜਾ ਰਾਜਨੇਤਾਵਾ ਦੀ ਸਥਿਤੀ ਤੇ ਕਾਮਯਾਬੀ ਵਿੱਚ ਵੀ ਮੀਡੀਆ ਦਾ ਮਜ਼ਬੂਤ ਹੱਥ ਹੁੰਦਾ ਹੈ ।ਅੱਜਕਲ ਦੇ ਸੋਸ਼ਲ ਯੁੱਗ ਨੇ ਆਪਣਾ ਘੇਰਾ ਇੰਨਾ ਮਜ਼ਬੂਤ ਬਣਾ ਰੱਖਿਆਂ ਹੈ ਕਿ ਕੋਈ ਚਾਹ ਕੇ ਵੀ ਬਾਹਰ ਨਹੀਂ ਨਿੱਕਲ ਸਕਦਾ ।ਹੋਰ ਤਾਂ ਹੋਰ ਮੀਡੀਆ ਜੋ ਵੀ ਸੁਣਾਏ ਜਨਤਾ ਅੱਖਾਂ ਬੰਦ ਕਰ ਕੇ ਯਕੀਨ ਕਰ ਲੈਂਦੀ ਹੈ । ਪਰ ਅਫ਼ਸੋਸ ਅੱਜਕਲ ਮੀਡੀਆ ਦੇਸ਼ ਨੂੰ ਤਰੱਕੀ ਦੇ ਰਾਹ ਨਹੀਂ ਬਲਕਿ ਬਰਬਾਦੀ ਦੇ ਰਾਹ ਪਾ ਰਿਹਾ ਹੈ । ਖ਼ਾਸ ਤੋਰ ਤੇ ਭਾਰਤੀ ਮੀਡੀਆ ਦੇ ਜ਼ਿਆਦਾਤਰ ਨਿਊਜ ਚੈਨਲ ਹਰ ਛੋਟੀ ਛੋਟੀ ਖ਼ਬਰ ਨੂੰ ਇਸ ਤਰਾ ਤੋੜ ਮਰੋੜ ਕੇ ਪਰੋਸਦੇ ਹਨ ਕਿ ਜਨਤਾ ਭੜਕ ਉੱਠੇ ।ਆਪਣੀ ਟੀ ਆਰ ਪੀ ਵਧਾਉਣ ਦੇ ਚੱਕਰ ਵਿੱਚ ਇਹ ਕੁੱਝ ਨਿਊਜ ਚੈਨਲ ਇਸ ਤਰਾ ਜਨਤਾ ਨੂੰ ਗੁਮਰਾਹ ਕਰ ਰਹੇ ਹਨ ਕਿ ਦੇਸ਼ ਜੰਗ ਦੇ ਹਾਲਾਤਾਂ ਤੱਕ ਪਹੁੰਚ ਗਏ ਹਨ । ਕੰਪਿਊਟਰ ਦੁਆਰਾਂ ਮਾਹੋਲ ਭੜਕਾਉਣ ਵਾਲੇ ਕਾਲਪਨਿਕ ਵਿਡਉ ਬਣਾ ਕੇ ਜਨਤਾ ਨੂੰ ਦਿਖਾਏ ਜਾ ਰਹੇ ਹਨ । 100 ਵਿੱਚੋਂ 80 ਖ਼ਬਰਾਂ ਝੂਠ ਤੇ ਆਧਾਰਿਤ ਹੁੰਦੀਆਂ ਹਨ ।ਰਾਜਨੀਤਿਕ ਨੇਤਾਵਾਂ ਨੂੰ ਖੁਸ਼ ਕਰਨ ਲਈ ਉਂਨਾਂ ਦੀ ਬੱਲੇ ਬੱਲੇ ਕਰ ਰਹੇ ਚੈਨਲ ਤੇ ਪੇਪਰ ਮੀਡੀਆ ਵਿਕਾਊ ਬਣ ਗਿਆ ।ਵੋਟਾਂ ਲਈ ਰਾਜਨੀਤਿਕ ਦਲ ਇੰਨਾਂ ਅਖ਼ਬਾਰਾਂ ਅਤੇ ਚੈਨਲਾ ਦਾ ਖ਼ੂਬ ਫ਼ਾਇਦਾ ਉੱਠਾ ਰਹੇ ਨੇ । ਕਿਉਂਕਿ ਇਹ ਜਾਣਦੇ ਨੇ ਕਿ ਵਰਤਮਾਨ ਯੁੱਗ ਝੂਠੇ ਲਾਰਿਆਂ ਨੂੰ ਤਾਂ ਨਹੀਂ ਮੰਨਦਾ ਪਰ ਮੀਡੀਆ ਦੁਆਰਾਂ ਦਿਖਾਇਆ ਝੂਠ ਅੱਖਾਂ ਬੰਦ ਕਰ ਕੇ ਯਕੀਨ ਕਰ ਲੈਂਦਾ ਹੈ ।ਖ਼ਬਰਾਂ ਪੇਸ਼ ਕਰਨ ਵਾਲੇ ਬੁਲਾਰੇ ਵੀ ਇੱਕ ਇੱਕ ਸਤਰ ਨੂੰ ਇਸ ਤਰਾ ਸੋ ਸੋ ਵਾਰ ਦੁਹਰਾਉਂਦੇ ਨੇ ਕਿ ਸੁਣਨ ਵਾਲਾ ਪਰਭਾਵੀ ਹੋ ਕੇ ਪੂਰੇ ਮੁਹੱਲੇ ਵਿੱਚ ਪ੍ਰਚਾਰ ਕਰ ਦਿੰਦਾ ਹੈ ।ਇਸ ਨਾਲ ਚੈਨਲਾ ਦੀ ਟੀ ਆਰ ਪੀ ਵੀ ਵੱਧ ਜਾਂਦੀ ਹੈ ਨੇਤਾਵਾਂ ਦੀ ਬੱਲੇ ਬੱਲੇ ਵੀ ।ਇਸ ਨੀਤੀ ਨੇ ਦੇਸ਼ ਦੇ ਹਾਲਾਤਾਂ ਨੂੰ ਤਨਾਊਪੂਰਣ ਬਣਾ ਕੇ ਰੱਖ ਦਿੱਤਾ ਹੈ । (ਸਫਾ ਇੱਕ ਦੀ ਬਾਕੀ) ਮੁਲਕਾਂ ਵਿਚਾਲੇ ਜੰਗੀ ਮਾਹੋਲ ਬਣ ਗਿਆ ਹੈ ਜਿਸ ਦਾ ਸ਼ਿਕਾਰ ਆਮ ਜਨਤਾ ਬਣ ਰਹੀ ਹੈ ।ਸੁਹਾਗਣਾ ਦੇ ਸੁਹਾਗ ਉਜੜ ਰਹੇ ਨੇ ਮਾਂਵਾਂ ਦੀ ਕੁੱਖ । ਪੱਤਰਕਾਰ,ਅਖ਼ਬਾਰਾਂ ਤੇ ਚੈਨਲਾ ਦਾ ਫਰਜ ਹੈ ਕਿ ਦੇਸ਼ ਵਾਸੀਆ ਅੱਗੇ ਸੱਚ ਪਰੋਸਣ  ਸੱਚ ਝੂਠ ਦਾ ਫਰਕ ਸਮਝਾਉਣ ।ਹਰ ਖ਼ਬਰ ਨੂੰ ਸੱਚੇ ਅਤੇ ਸਹੀ ਢੰਗ ਨਾਲ ਪੇਸ਼ ਕਰਨ । ਨੇਤਾਵਾਂ ਤੇ ਪ੍ਰਧਾਨਾਂ ਦੀ ਝੂਠੀ ਬੱਲੇ ਬੱਲੇ ਨਾ ਦਿਖਾਉਣ ਬਲਕਿ ਚੰਗੇ ਮਾੜੇ ਵਰਤਾਰੇ ਬਾਰੇ ਦੱਸਣ ਤਾਂ ਜੋ ਵੋਟਰ ਚੰਗੇ ਨੇਤਾਵਾਂ ਦੀ ਚੋਣ ਕਰ ਸਕਣ । ਮੀਡੀਆ ਦਾ ਫਰਜ ਹੈ ਦੇਸ਼ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਕ ਬਣਨ ਤੇ ਸ਼ਾਂਤੀ ਦਾ ਪ੍ਰਚਾਰ ਕਰਨ ।ਕਿਉਂਕਿ ਜਨਤਾ  ਤੇ ਖ਼ਬਰਾਂ ਦਾ ਗਹਿਰਾ ਅਸਰ ਪੈਦਾ ਹੈ । ਕੁੱਝ ਕੁ ਵਧੀਆਂ ਚੈਨਲ ਤੇ ਅਖਬਾਰ ਵੀ ਜੋ ਸੱਚ ਝੂਠ ਦਾ ਨਤਾਰਾ ਕਰਦੇ ਹਨ ਪਰ ਝੂਠੇ  ਮੂੰਗੀਆਂ ਦੇ ਜਾਲ ਦਾ ਸ਼ਿਕਾਰ ਇਹ ਸਹੀ ਮੀਡੀਆ ਵਾਲੇ ਬਣ ਰਹੇ ਨੇ ਕਿਉਂਕਿ ਅੱਜ ਝੂਠ ਦਾ ਬੋਲਬਾਲਾ ਹੈ । ਮੈ ਵੀ ਇੱਕ ਮੀਡੀਆ ਵਰਕਰ ਹਾ ਤੇ ਸਾਰੀ ਜਨਤਾ ਤੋਂ ਝੂਠੇ ਮੀਡੀਏ ਤਰਫ਼ੋ ਮਾਫ਼ੀ ਮੰਗਦੀ ਹਾ ਤੇ ਸ਼ਰਮਿੰਦਾ ਵੀ ਹਾਂ । ਨਾਲ ਨਾਲ ਹੱਥ ਜੋੜ ਬੇਨਤੀ ਕਰਦੀ ਹਾਂ ਹਰ ਕੌਡੀਆਂ ਵਰਕਰ,ਪੱਤਰਕਾਰ ,ਲਿਖਾਰੀਆਂ ਤੇ ਬੁਲਾਰੇਇਆ ਨੂੰ ਕਿ ਕਿਰਪਾ ਕਰਕੇ ਸੱਚ ਦੱਸੋ ,ਸੱਚ ਸੁਣਾ? ਤੇ ਸੱਚ ਲਿਖੋ । ਆਪਣੇ ਮੁਲਕ ਵਿੱਚ ਜਾਗੁਰਤਾ ਫੈਲਾਉ ਤੇ ਖੁਸ਼ਹਾਲ ਬਣਾਉਣ ।ਕਿਸੇ ਨੂੰ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਮਾਫ਼ ਕਰਨਾ ।

ਪ੍ਰਿਤਪਾਲ ਕੌਰ ਪ੍ਰੀਤ
ਮੁੱਖ ਸੰਪਾਦਕ ਪ੍ਰੀਤਨਾਮਾ,  ਨਿਊਯਾਰਕ

Related posts

ਸੰਸਦ ਦਾ ਮੌਨਸੂਨ ਇਜਲਾਸ ਹੰਗਾਮਾ ਭਰਪੂਰ ਰਹਿਣ ਦੇ ਆਸਾਰ

On Punjab

Pakistan ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਾਪਸੀ ਦੀ ਤਰੀਕ ਤਹਿ, ਭਰਾ ਸ਼ਾਹਬਾਜ਼ ਨੇ ਦਿੱਤੀ ਜਾਣਕਾਰੀ

On Punjab

Kisan Andolan: ਰਾਕੇਸ਼ ਟਿਕੈਤ ਨੂੰ Whatsapp ’ਤੇ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ

On Punjab