PreetNama
ਸਿਹਤ/Health

ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਨਵੀਂ ਦਿੱਲੀ : ਮੂੰਹ ਦੀ ਬਦਬੂ ਇਕ ਰੋਗ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿਚ ‘ਹੈਲੀਟਾਸਿਸ’ ਆ ਖਿਆ  ਜਾਂਦਾ ਹੈ। ਇਸ ਰੋਗ ਵਿਚ ਵਿਅਕਤੀ ਦੇ ਮੂੰਹ ‘ਚੋਂ ਦੁਰਗੰਧ/ਬਦਬੂ ਆਉਣ ਲੱਗ ਜਾਂਦੀ ਹੈ।ਇਸ ਨੂੰ ਬੁਰਸ਼ ਜਾਂ ਪਲਾਸਿੰਗ ਆਦਿ ਨਾਲ ਹਟਾਉਣਾ ਅਸੰਭਵ ਹੋ ਜਾਂਦਾ ਹੈ। ਕਈ ਵਾਰ ਬਰੱਸ਼ ਕਰਨ ‘ਤੇ ਵੀ ਮੂੰਹ ‘ਚ ਬਦਬੂ ਆਉਂਦੀ ਹੈ, ਜਿਸ ਨੂੰ ਕਈ ਲੋਕ ਨਜ਼ਰਅੰਦਾਜ਼ ਕਰਦੇ ਹਨ ਪਰ ਇਹ ਕਈ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਡਾਇਬਟੀਜ਼ :  ਡਾਇਬਟੀਜ਼ ਕਰਕੇ ਸਰੀਰ ‘ਚ ਪਾਚਨ ਤੰਤਰ ਭਾਵ ਮੈਟਾਬੌਲੀਕ ਤਬਦੀਲੀਆਂ ਆਉਣ ਲੱਗ ਜਾਂਦੀਆਂ ਹਨ। ਇਸ ਕਰਕੇ ਮੂੰਹ ‘ਚੋਂ ਬਦਬੂ ਆਉਣ ਲੱਗ ਜਾਂਦੀ ਹੈ।
* ਲਿਵਰ ਇਨਫ਼ੈਕਸ਼ਨ : ਜੇਕਰ ਜਿਗਰ ‘ਚ ਇਨਫੈਕਸ਼ਨ ਹੋਵੇ ਤਾਂ ਮੂੰਹ ‘ਚੋਂ ਵੀ ਬਦਬੂ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ।
* ਫੇਫੜਿਆਂ ‘ਚ ਇਨਫੈਕਸ਼ਨ : ਮੂੰਹ ‘ਚੋਂ ਆਉਣ ਵਾਲੀ ਬਦਬੂ ਦਾ ਇਕ ਕਾਰਨ ਫੇਫੜਿਆਂ ‘ਚ ਇਨਫੈਸ਼ਨਕ ਵੀ ਹੁੰਦਾ ਹੈ। ਬਦਹਜ਼ਮੀ :  ਸਰੀਰ ‘ਚ ਮੈਟਾਬਾਲਿਜ਼ਮ ਸਹੀ ਨਾ ਹੋਣ ਕਾਰਨ ਬਦਹਜ਼ਮੀ ਹੋ ਜਾਂਦੀ ਹੈ। ਅਜਿਹੇ ‘ਚ ਮੂੰਹ ਚੋਂ ਵੀ ਬਦਬੂ ਆਉਣ ਲੱਗ ਜਾਂਦੀ ਹੈ।
* ਮਸੂੜਿਆਂ ਦੀ ਸਮੱਸਿਆ :  ਮਸੂੜਿਆਂ ਦੀ ਸਮੱਸਿਆ ਹੋਣ ਕਾਰਨ ਵੀ ਮੂੰਹ ਤੋਂ ਬਦਬੂ ਆਉਣ ਲੱਗ ਜਾਂਦੀ ਹੈ। ਬੈਕਟੀਰੀਆ ‘ਚੋਂ ਨਿੱਕਲਣ ਵਾਲੇ ਚਿਪਚਿਪੇ ਤੱਤ ਕਰਕੇ ਵੀ ਇਹ ਸਮੱਸਿਆ ਪੈਦਾ ਹੁੰਦੀ ਹੈ।
* ਖੁਸ਼ਕੀ: ਸਲਾਈਵਾ ਭਾਵ ਕਿ ਥੁੱਕ ਸਾਡੇ ਮੂੰਹ ਨੂੰ ਸਾਫ਼ ਸੁਥਰਾ ਰੱਖਦਾ ਹੈ। ਮੂੰਹ ‘ਚ ਸਲਾਈਵਾ ਘੱਟ ਹੋਣ ਕਾਰਨ ਡ੍ਰਾਈ ਮਾਊਥ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਅਤੇ ਮੂੰਹ ਵਿੱਚੋਂ ਬਦਬੂ ਆਉਣ ਲੱਗਦੀ ਹੈ।
* ਦੰਦਾਂ ਦੀ ਬਿਮਾਰੀ: ਸਹੀ ਤਰੀਕੇ ਨਾਲ ਬੁਰਸ਼ ਨਾਲ ਕਰਨ ਨਾਲ ਦੰਦਾਂ ‘ਚ ਬੈਕਟੀਰੀਆ ਇਕੱਠੇ ਹਾ ਜਾਂਦੇ ਜਨ ਅਤੇ ਬਦਬੂ ਆਉਣ ਲੱਗ ਜਾਂਦੀ ਹੈ।

ਰੋਜ ਖਾਣਾ-ਖਾਣ ਦੇ ਬਾਅਦ ਅਤੇ ਸੌਣ ਤੋਂ ਪਹਿਲਾਂ ਚੰਗੀ ਤਰ੍ਹਾਂ ਕੁੱਲਾ ਕਰ ਲਵੋ, ਤਾਂਕਿ ਮੁੰਹ ਵਿੱਚ ਛਿਪੇ ਹੋਏ ਭੋਜਨ ਕਣ ਬਾਹਰ ਨਿਕਲ ਜਾਣ।
* ਰਾਤ ਵਿੱਚ ਸੌਣ ਤੋਂ ਪਹਿਲਾਂ ਚਾਹ ਕੌਫੀ, ਸ਼ਰਾਬ ਆਦਿ ਦਾ ਸੇਵਨ ਕਦੇ ਵੀ ਨਾ ਕਰੋ।
* ਰੋਜ ਸਵੇਰੇ ਉੱਠਣ ਦੇ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ 2 ਵਾਰ ਬੁਰਸ਼ ਜਰੂਰ ਕਰੋ ।
* ਤੁਹਾਨੂੰ ਰੋਜਾਨਾ ਘੱਟ ਤੋਂ ਘੱਟ 3 – 4 ਲਿਟਰ ਪਾਣੀ ਜਰੂਰ ਪੀਣਾ ਚਾਹੀਦਾ ਹੈ।

Related posts

OmiSure ਦੇਸ਼ ਦੀ ਪਹਿਲੀ RTPCR ਕਿੱਟ ਪ੍ਰਵਾਨਿਤ, ਇਕ ਪਲ਼ ’ਚ ਓਮੀਕ੍ਰੋਨ ਦਾ ਲਗਾਏਗੀ ਪਤਾ

On Punjab

Health Tips : ਪਲਾਸਟਿਕ ਦੀ ਜਗ੍ਹਾ ਇਨ੍ਹਾਂ 3 ਬਰਤਨਾਂ ‘ਚ ਪੀਓਗੇ ਪਾਣੀ ਤਾਂ ਸਿਹਤ ਰਹੇਗੀ ਕਮਾਲ ਦੀ

On Punjab

ਔਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਇਨ੍ਹਾਂ 4 ਬਿਮਾਰੀਆਂ ਦਾ ਕਰੇਗਾ ਇਲਾਜ

On Punjab