PreetNama
ਸਮਾਜ/Social

ਮੇਰੀ ਪਰਦੇਸੀ ਭੈਣ

ਮੇਰੀ ਪਰਦੇਸੀ ਭੈਣ
ਪਿੰਡ ਨੂੰ ਛੱਡ ਵਿੱਚ ਪਰਦੇਸਾਂ ਕੀਤਾ ਰਹਿਣਾ ਬਸੇਰਾ ਏ
ਦੁੱਖ ਤੇਰੇ ਨੂੰ ਦੋ ਸਬਦਾ ਵਿੱਚ ਲਿਖੇ ਭਰਾ ਹੁਣ ਤੇਰਾ ਏ
ਜਿਨ੍ਹਾਂ ਬਿਨਾ ਉਹਦਾ ਪਲ ਨਾ ਸਰਦਾ
ਹੁਣ ਉਨ੍ਹਾਂ ਬਿਨ ਕਿੰਝ ਜੀਅ ਲਾਉਂਦੀ ਹੋਊ
ਤੇ ਕਿੱਦਾਂ ਵਿਚਾਰੀ ਹੋਊ ਮਨ ਸਮਝਾਉਦੀ
ਜਦੋਂ ਪਿੰਡ ਦੀ ਯਾਦ ਸਤਾਉਦੀ ਹੋਊ…….
ਆਫਿਸ ਦੇ ਵਿੱਚ ਰੁਝੀ ਰਹਿੰਦੀ ਤੇ ਲੇਟ ਨਾਈਟ ਹੀ ਆਉਂਦੀ ਹੋਊ
ਦਿਨ ਰਾਤ ਕੰਮ ਕਰੇ ਵਿਚਾਰੀ ਕਿਹੜੇ ਵੇਲੇ ਸੋਂਦੀ ਹੋਊ
ਬੇਬੇ ਵੀ ਹੋਊ ਚੇਤੇ ਆਉਂਦੀ ਜਦੋ ਰੋਟੀ ਆਪ ਬਣਾਉਦੀ ਹੋਊ
ਸਾਰਿਆਂ ਨੂੰ ਉਹ ਚੇਤੇ ਕਰਕੇ ਫੋਟੋਆਂ ਵੇਖ ਜਿਉਦੀ ਹੋਊ
ਤੇ ਕਿੱਦਾਂ ਵਿਚਾਰੀ ਹੋਊ ਮਨ ਸਮਝਾਉਦੀ
ਜਦੋਂ ਪਿੰਡ ਦੀ ਯਾਦ ਸਤਾਉਦੀ ਹੋਊ…….
ਫੋਨ ਉੱਤੇ ਗੱਲ ਕਰਦੀ ਏ ਬਸ ਖੁਦ ਨੂੰ ਖੁਦ ਸਮਝਾਉਦੀ ਹੋਊ
ਮੈਂ ਏਥੇ ਪੂਰੀ ਖੁਸ ਹਾ ਰਹਿੰਦੀ ਝੂਠੇ ਮਨੋ ਵਿਖਾਉਦੀ ਹੋਉ
ਪਿੰਡ ਨੂੰ ਯਾਦ ਬੜਾ ਹੋਊ ਕਰਦੀ ਜਦੋਂ ਕੋਈ ਤਿਉਹਾਰ ਮਨਾਉਦੀ ਹੋਊ
ਬੱਚਿਆਂ ਨੂੰ ਸੀ ਛੱਡ ਕੇ ਆਈ ਉਹਨਾਂ ਦੀ ਫਿਕਰ ਸਤਾਉਦੀ ਹੋਊ
ਤੇ ਕਿੱਦਾਂ ਵਿਚਾਰੀ ਹੋਊ ਮਨ ਸਮਝਾਉਦੀ
ਜਦੋਂ ਪਿੰਡ ਦੀ ਯਾਦ ਸਤਾਉਦੀ ਹੋਊ…….
ਫੇਸਬੁੱਕ ਤੇ ਸਾਡੇ ਬਹਾਨੇ ਜੀਅ ਵਿਚਾਰੀ ਲਾਉਦੀ ਹੋਊ
ਉਹਦੇ ਪਿੰਡ ਦਾ ਮਿਲਜੇ ਕੋਈ ਸੱਚੀ ਦਿਲ ਤੋ ਚਾਹੁੰਦੀ ਹੋਊ
“ਘੁੰਮਣ ਆਲੇ”ਨੂੰ ਉਹਦੇ ਵਾਗੂੰ ਚੇਤੇ ਪਲ ਪਲ ਆਉਦੀ ਹੋਊ
ਮੇਰੇ ਨਾਲੋ ਵੱਧ ਮੈਨੂੰ ਭੈਣ ਮੇਰੀ ਚਾਹੁੰਦੀ ਹੋਊ
ਤੇ ਕਿੱਦਾਂ ਵਿਚਾਰੀ ਹੋਊ ਮਨ ਸਮਝਾਉਦੀ
ਜਦੋਂ ਪਿੰਡ ਦੀ ਯਾਦ ਸਤਾਉਦੀ ਹੋਊ…….
ਜਦੋਂ ਪਿੰਡ ਦੀ ਯਾਦ ਸਤਾਉਦੀ ਹੋਊ…….

ਜੀਵਨ ਘੁੰਮਣ (ਬਠਿੰਡਾ)

6239731200

Related posts

ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਐਸ.ਐਸ.ਐਫ. ਦੇ ਮੁਲਾਜ਼ਮ ਨੇ ਦਮ ਤੋੜਿਆ

On Punjab

ਕਿਸਾਨਾਂ ਨੂੰ ਖਾਲਿਸਤਾਨੀ ਕਰਾਰ ਦੇਣ ‘ਤੇ ਬੋਲੇ ਰਾਹੁਲ ਗਾਂਧੀ, ਮੋਦੀ ਸਰਕਾਰ ‘ਤੇ ਵੱਡਾ ਸਵਾਲ

On Punjab

CM ਮਾਨ ਸਾਹਿਬ ਪੰਜਾਬ ਨੂੰ ਕੇਜਰੀਵਾਲ ਦੇ ਹੱਥਾਂ ‘ਚ ਨਾ ਸੌਂਪ ਦਿਓ ਤੇ ਆਪਣੇ ਸੂਬੇ ‘ਚ ਲੋਕਾਂ ਲਈ ਕੰਮ ਕਰੋ : ਬੀਬੀ ਬਾਦਲ

On Punjab