PreetNama
ਖਾਸ-ਖਬਰਾਂ/Important News

ਮੋਦੀ ਤੇ ਟਰੰਪ ਦੀ ਯਾਰੀ ਤੜਿੱਕ, ਟਰੰਪ ਬੋਲੇ ਭਾਰਤ ‘ਚ ਨਾ ਸ਼ੁੱਧ ਹਵਾ ਤੇ ਨਾ ਪਾਣੀ!

ਨਵੀਂ ਦਿੱਲੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯਾਰੀ ਵਿੱਚ ਤੜੇੜ ਪੈ ਗਈ ਲੱਗਦੀ ਹੈ। ਟੈਕਸਾਂ ਤੇ ਰੂਸ ਨਾਲ ਸਮਝੌਤੇ ਦੇ ਮਾਮਲੇ ਤੋਂ ਔਖੇ ਟਰੰਪ ਵਾਰਵਾਰ ਭਾਰਤ ਖਿਲਾਫ ਬੋਲ ਰਹੇ ਹਨ। ਹੁਣ ਉਨ੍ਹਾਂ ਨੇ ਬ੍ਰਿਟੇਨ ਦੇ ਟੀਵੀ ਚੈਨਲ ਆਈਟੀਵੀ ਨੂੰ ਦਿੱਤੇ ਇੰਟਰਵਿਊ ‘ਚ ਭਾਰਤ ਖਿਲਾਫ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਵਿੱਚ ਨਾ ਸਾਹ ਲੈਣ ਲਈ ਸ਼ੁੱਧ ਹਵਾ ਹੈ ਤੇ ਨਾ ਹੀ ਪੀਣ ਲਈ ਪਾਣੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਟਰਵਿਊ ‘ਚ ਕਿਹਾ, “ਭਾਰਤ ਨਾਲ ਕਈ ਦੇਸ਼ਾਂ ‘ਚ ਹਵਾ ਤਕ ਸਾਫ਼ ਨਹੀਂਨਾ ਉੱਥੇ ਸਾਫ਼ ਪਾਣੀ ਹੈ। ਟਰੰਪ ਨੇ ਅੱਗੇ ਕਿਹਾ, “ਜੇਕਰ ਤੁਸੀਂ ਕੁਝ ਸ਼ਹਿਰਾਂ ‘ਚ ਜਾਓ,,, ਮੈਂ ਉਨ੍ਹਾਂ ਸ਼ਹਿਰਾਂ ਦਾ ਨਾਂ ਨਹੀਂ ਲਵਾਂਗਾਜਦਕਿ ਮੈਂ ਨਾਂ ਲੈ ਸਕਦਾ ਹਾਂ। ਇਨ੍ਹਾਂ ਸ਼ਹਿਰਾਂ ‘ਚ ਤੁਸੀਂ ਸਾਹ ਤਕ ਨਹੀਂ ਲੈ ਸਕਦੇ।

ਇਸ ਇੰਟਰਵਿਊ ‘ਚ ਟਰੰਪ ਨੇ ਅੱਗੇ ਪ੍ਰਦੂਸ਼ਨ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਕਿਹਾ, “ਅਮਰੀਕਾ ਦੁਨੀਆ ਦਾ ਸਭ ਤੋਂ ਸਵੱਛ ਦੇਸ਼ਾਂ ਵਿੱਚੋਂ ਇੱਕ ਹੈ। ਇਹ ਗੱਲ ਅੰਕੜਿਆਂ ‘ਚ ਸਾਫ਼ ਹੋ ਜਾਂਦੀ ਹੈ। ਅਮਰੀਕਾ ‘ਚ ਹਾਲਾਤ ਬਿਹਤਰ ਹੀ ਹੋ ਰਹੇ ਹਨ ਪਰ ਦੂਜੇ ਪਾਸੇ ਭਾਰਤਰੂਸ ਤੇ ਚੀਨ ਜਿਹੇ ਦੇਸ਼ ਹਨਜਿਨ੍ਹਾਂ ਨੂੰ ਪ੍ਰਦੂਸ਼ਣ ਦੀ ਸਮਝ ਤਕ ਨਹੀਂ ਹੈ।”

ਟੀਵੀ ਇੰਟਰਵਿਊ ‘ਚ ਟਰੰਪ ਨੇ 2017 ‘ਚ ਪੈਰਿਸ ਜਲਵਾਯੂ ਸਮਝੌਤੇ ‘ਚ ਅਮਰੀਕਾ ਦੇ ਹਟਣ ਲਈ ਭਾਰਤ ਤੇ ਹੋਰ ਕਈ ਦੇਸ਼ਾਂ ਨੂੰ ਦੋਸ਼ੀ ਕਿਹਾ ਹੈ। ਇਹ ਇੰਟਰਵਿਊ ਡੋਨਾਡ ਟਰੰਪ ਨੇ ਆਪਣੇ ਤਿੰਨ ਦਿਨੀਂ ਬ੍ਰਿਟੇਨ ਦੌਰੇ ਦੇ ਆਖਰੀ ਦਿਨ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਵੀਨ ਐਲੀਜ਼ਾਬੇਥ ਤੇ ਪ੍ਰਿੰਸ ਚਾਲਰਸ ਨਾਲ ਹੋਰ ਵੀ ਕਈ ਮੁੱਦਿਆਂ ਬਾਰੇ ਗੱਲ ਕੀਤੀ।

Related posts

ਅੱਤਵਾਦ ‘ਤੇ ਅਮਰੀਕੀ ਰਿਪੋਰਟ ਤੋਂ ਨਾਰਾਜ਼ ਪਾਕਿਸਤਾਨ, ਭਾਰਤ ਬਾਰੇ ਝੂਠ ਬੋਲਿਆ

On Punjab

ਦੇਸ਼ ਯੂਪੀ ’ਚ ਹੋਈ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਜੁੜੀ ਜ਼ਮੀਨ ਦੀ ਨਿਲਾਮੀ

On Punjab

VIP Number: ਕਾਰ-ਬਾਈਕ ਲਈ ਚਾਹੁੰਦੇ ਹੋ VIP ਨੰਬਰ, 7 ਆਸਾਨ ਸਟੈਪਸ ਕਰ ਦੇਣਗੇ ਕੰਮ ਸੌਖਾ ਮਹਿੰਦਰਾ ਥਾਰ ਰੌਕਸ ਦੀ ਪਹਿਲੀ ਯੂਨਿਟ ਦੀ VIN 0001 ਨੰਬਰ ਪਲੇਟ ਦੀ ਨਿਲਾਮੀ ਕੀਤੀ ਜਾ ਰਹੀ ਹੈ। ਇਸ ਲਈ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਆਪਣੀ ਬਾਈਕ ਜਾਂ ਕਾਰ ਲਈ VIP ਨੰਬਰ ਕਿਵੇਂ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸ ਰਹੇ ਹਾਂ ਕਿ ਇਸ ਦੇ ਲਈ ਤੁਹਾਨੂੰ ਕਿੰਨੀ ਰਕਮ ਖਰਚ ਕਰਨੀ ਪਵੇਗੀ।

On Punjab