32.67 F
New York, US
December 27, 2024
PreetNama
ਰਾਜਨੀਤੀ/Politics

ਮੋਦੀ ਦੇ ਦੌਰੇ ਦਾ ਅਸਰ! ਬਹਿਰੀਨ ਵੱਲੋਂ 250 ਭਾਰਤੀ ਕੈਦੀਆਂ ਦੀ ਸਜ਼ਾ ਮੁਆਫ਼

ਮਨਾਮਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਹਿਰੀਨ ਫੇਰੀ ਦੇਸ਼ ਵਾਸੀਆਂ ਲਈ ਖੁਸ਼ਖ਼ਬਰੀ ਲੈ ਕੇ ਆਈ ਹੈ। ਬਹਿਰੀਨ ਸਰਕਾਰ ਨੇ ਸਦਭਾਵਨਾ ਦੇ ਇਸ਼ਾਰੇ ਵਿੱਚ ਐਤਵਾਰ ਨੂੰ 250 ਭਾਰਤੀ ਕੈਦੀਆਂ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀਆਂ ਦੀ ਸਜ਼ਾ ਮੁਆਫੀ ਲਈ ਬਹਿਰੀਨ ਲੀਡਰਸ਼ਿਪ ਦਾ ਧੰਨਵਾਦ ਕੀਤਾ। ਦੱਸ ਦੇਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਬਹਿਰੀਨ ਗਏ ਹਨ।

 

ਸਰਕਾਰੀ ਅੰਕੜਿਆਂ ਮੁਤਾਬਕ 8,189 ਭਾਰਤੀ ਵੱਖ-ਵੱਖ ਵਿਦੇਸ਼ੀ ਜੇਲ੍ਹਾਂ ਵਿੱਚ ਬੰਦ ਹਨ, ਜਿਨ੍ਹਾਂ ਵਿੱਚੋਂ ਸਾਊਦੀ ਅਰਬ ‘ਚ ਸਭ ਤੋਂ ਜ਼ਿਆਦਾ 1,811 ਤੇ ਇਸ ਤੋਂ ਬਾਅਦ ਯੂਏਈ ਵਿੱਚ 1,392 ਭਾਰਤੀ ਕੈਦ ਹਨ। ਹਾਲਾਂਕਿ, ਬਹਿਰੀਨ ਦੀਆਂ ਜੇਲ੍ਹਾਂ ਵਿੱਚ ਕਿੰਨੇ ਭਾਰਤੀਆਂ ਦੀ ਗਿਣਤੀ ਹੈ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

 

ਭਾਰਤੀ ਦੀਆਂ ਦੀ ਮੁਆਫੀ ‘ਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ ਕਿ ਮਨੁੱਖੀ ਸਦਭਾਵਨਾ ਦੇ ਤਹਿਤ, ਬਹਿਰੀਨ ਸਰਕਾਰ ਨੇ ਬਹਿਰੀਨ ਵਿੱਚ ਸਜ਼ਾ ਕੱਟ ਰਹੇ 250 ਭਾਰਤੀਆਂ ਨੂੰ ਮੁਆਫ਼ ਕਰ ਦਿੱਤੀ ਹੈ।

 

ਦੱਸ ਦੇਈਏ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਬਹਿਰੀਨ ਵਿੱਚ ‘ਦ ਕਿੰਗ ਹਮਾਦ ਆਰਡਰ ਆਫ ਦ ਰੇਨੇਸਾਂ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਲਈ ਪੀਐਮ ਮੋਦੀ ਨੇ ਬਹਿਰੀਨ ਦੇ ਸ਼ਾਹ ਹਮਾਦ ਬਿਨ ਇਸਾ ਅਲ ਖਲੀਫਾ ਨੂੰ ਦੇਸ਼ਵਾਸੀਆਂ ਵੱਲੋਂ ਧੰਨਵਾਦ ਦਿੱਤਾ।

 

Related posts

ਰਾਸ਼ਟਰਪਤੀ ਨੂੰ ਭੂਮੀ ਪੂਜਨ ‘ਚ ਨਾ ਬੁਲਾਉਣ ‘ਤੇ ਉੱਠੇ ਸਵਾਲ, ਕੀ ਦਲਿਤ ਹੋਣ ਕਾਰਨ ਰੱਖਿਆ ਦੂਰ?

On Punjab

ਹੁਣ ਕਾਂਗਰਸ ਛੱਡਣਗੇ ਨਵਜੋਤ ਸਿੱਧੂ ? ਮੁੜ ਕਰਨਗੇ ਸਿਆਸੀ ‘ਧਮਾਕਾ’

On Punjab

Farmers Protest : ਸਰਕਾਰ ਤੇ ਕਿਸਾਨਾਂ ਦਰਮਿਆਨ ਛੇਵੇਂ ਦੌਰ ਦੀ ਮੀਟਿੰਗ ਖ਼ਤਮ, ਅਗਲੀ ਮੀਟਿੰਗ 4 ਜਨਵਰੀ ਨੂੰ

On Punjab