ਨਵੀਂ ਦਿੱਲੀ: ਮਹਾਰਾਸ਼ਟਰ ਮਾਨਵ ਨਿਰਮਾਣ ਫ਼ੌਜ ਦੇ ਮੁਖੀ ਰਾਜ ਠਾਕਰੇ ਨੇ ਕਿਹਾ ਹੈ ਕਿ ਮੌਸਮ ਵਿਭਾਗ ਦੇ ਖ਼ਿਲਾਫ਼ ਅਫਵਾਹ ਫੈਲਾਉਣ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ। ਠਾਕਰੇ ਨੇ ਕਿਹਾ ਕਿ ਮੌਸਮ ਵਿਭਾਗ ਵਿੱਚ ਪਤਾ ਨਹੀਂ ਕੌਣ ਬੈਠਾ ਹੈ। ਉਨ੍ਹਾਂ ਦੱਸਿਆ ਕਿ 5 ਅਗਸਤ ਨੂੰ ਬਾਰਸ਼ ਦਾ ਅਲਰਟ ਸੀ, ਸਾਨੂੰ ਪ੍ਰੋਗਰਾਮ ਰੱਦ ਕਰਨਾ ਪਿਆ, ਪਰ ਬਾਰਸ਼ ਨਹੀਂ ਹੋਈ।
ਇੰਨਾ ਹੀ ਨਹੀਂ, ਰਾਜ ਠਾਕਰੇ ਨੇ ਕਿਹਾ ਕਿ ਕੋਹਲਾਪੁਰ ਤੇ ਸੰਗਲੀ ਵਿੱਚ ਹੜ੍ਹ ਆਏ ਹਨ ਤੇ ਮੁੱਖ ਮੰਤਰੀ ਹੈਲੀਕਾਪਟਰ ‘ਤੇ ਘੁੰਮ ਰਹੇ ਹਨ। ਉਨ੍ਹਾਂ ਦਾ ਹੈਲੀਕਾਪਟਰ ਹੇਠਾਂ ਨਹੀਂ ਉੱਤਰ ਰਿਹਾ। ਗਿਰੀਸ਼ ਮਹਾਜਨ ਸੈਲਫੀ ਲੈਂਦੇ ਘੁੰਮ ਰਹੇ ਹਨ। ਇੰਨਾ ਨੂੰ ਕੋਈ ਸ਼ਰਮ ਤੇ ਚਿੰਤਾ ਨਹੀਂ ਕਿਉਂਕਿ ਇੰਨਾ ਨੂੰ ਪਤਾ ਹੈ ਕੁਝ ਵੀ ਹੋਇਆ ਚੁਣ ਕੇ ਤਾਂ ਇਹੀ ਲੋਕ ਆਉਣਗੇ।ਠਾਕਰੇ ਨੇ ਕਿਹਾ, ‘ਮੈਨੂੰ ਬੀਜੇਪੀ ਦੇ ਇੱਕ ਨੇਤਾ ਨੇ ਦੱਸਿਆ ਕਿ ਸਾਰੀਆਂ ਵਿਰੋਧੀ ਪਾਰਟੀਆਂ ਇੱਕਜੁਟ ਹੋ ਗਈਆਂ ਤਾਂ ਵੀ ਅਸੀਂ ਹੀ ਜਿੱਤਾਂਗੇ। ਕਿਵੇਂ? ਕਿਉਂਕਿ ਉਨ੍ਹਾਂ (ਵਿਰੋਧੀ ਧਿਰ) ਦੇ ਕੋਲ ਮਸ਼ੀਨ ਨਹੀਂ ਹੈ।’