24.24 F
New York, US
December 22, 2024
PreetNama
ਫਿਲਮ-ਸੰਸਾਰ/Filmy

ਮਜ਼ੇਦਾਰ ਹੈ ਆਯੁਸ਼ਮਾਨ ਖੁਰਾਨਾ ਦੀ ‘ਡ੍ਰੀਮ ਗਰਲ’, ਟ੍ਰੇਲਰ ਰਿਲੀਜ਼

ਮੁੰਬਈਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਡ੍ਰੀਮ ਗਰਲ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਬੀਤੇ ਕੁਝ ਸਮੇਂ ਤੋਂ ਇਸ ਫ਼ਿਲਮ ਦੀ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਸੀ ਅਤੇ ਪੂਜਾ ਨਾਂ ਦੀ ਕੁੜੀ ਦੀ ਆਵਾਜ਼ ਵਾਇਰਲ ਹੋ ਰਹੀ ਸੀਜਿਸ ਤੋਂ ਹੁਣ ਪਰਦਾ ਉੱਠ ਗਿਆ ਹੈ। ਇਹ ਪੂਜਾ ਕੋਈ ਹੋਰ ਨਹੀ ਸਗੋਂ ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਹੈ।

ਫ਼ਿਲਮ ‘ਚ ਆਯੁਸ਼ ਅਜਿਹੇ ਸ਼ਖ਼ਸ ਦਾ ਕਿਰਦਾਰ ਨਿਭਾ ਰਹੇ ਹਨ ਜੋ ਆਪਣੀ ਆਵਾਜ਼ ਬਦਲ ਸਕਦਾ ਹੈ। ਫ਼ਿਲਮ ਦੀ ਕਹਾਣੀ ਇੱਕ ਬੇਰੁਜ਼ਗਾਰ ਤੇ ਆਧਾਰਿਤ ਹੈ ਜੋ ਨੌਕਰੀ ਲਈ ਇੱਕ ਕਾਲ ਸੈਂਟਰ ‘ਚ ਕੰਮ ਕਰਦਾ ਹੈ ਤੇ ਕੁੜੀ ਦੀ ਆਵਾਜ਼ ‘ਚ ਗੱਲ ਕਰਦਾ ਹੈ। ਆਯੁਸ਼ ਟ੍ਰੇਲਰ ‘ਚ ਸਭ ਨਾਲ ਕੁੜੀ ਦੀ ਆਵਾਜ਼ ਕੱਢ ਪੂਜਾ ਬਣ ਕੇ ਗੱਲ ਕਰਦਾ ਹੈ। ਫ਼ਿਲਮ ‘ਚ ਆਯੁਸ਼ ਦੀ ਮੁਲਾਕਾਤ ਨੁਸਰਤ ਭਰੂਚਾ ਨਾਲ ਹੁੰਦੀ ਹੈ।ਇਸ ਤੋਂ ਬਾਅਦ ਆਯੁਸ਼ ਦੀ ਜ਼ਿੰਦਗੀ ‘ਚ ਸ਼ੁਰੂ ਹੁੰਦਾ ਹੈ ਪਰੇਸ਼ਾਨੀਆਂ ਦਾ ਦੌਰ। ਫ਼ਿਲਮ ਦੇ ਟ੍ਰੇਲਰ ‘ਚ ਤੁਹਾਨੂੰ ਮਜ਼ੇਦਾਰ ਡਾਇਲਾਗਸ ਦੇ ਨਾਲ ਯੂਪੀ ਦਾ ਟੱਚ ਨਜ਼ਰ ਆਵੇਗਾ। ਇਸ ‘ਚ ਕਾਮੇਡੀ ਦਾ ਤੜਕਾ ਲਾਇਆ ਗਿਆ ਹੈ। ਫ਼ਿਲਮ ਦਾ ਡਾਇਰੈਕਸ਼ਨ ਰਾਜ ਸ਼ਾਂਡਿਲਿਆ ਨੇ ਕੀਤਾ ਹੈਜੋ ਪਹਿਲਾਂ ਲੇਖਕ ਰਹੇ ਹਨ। ਫ਼ਿਲਮ ‘ਚ ਆਯੁਸ਼ਮਾਨ ਖੁਰਾਨਾ ਤੇ ਨੁਸਰਤ ਭਰੂਚਾ ਤੋਂ ਇਲਾਵਾ ਅੰਨੂ ਕਪੂਰਮਨਦੀਪ ਸਿੰਘ ਤੇ ਵਿਜੇ ਰਾਜ ਜਿਹੇ ਕਈ ਕਲਾਕਾਤ ਹਨ। ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋਵੇਗੀ।

Related posts

ਆਖਰ ਵਿਆਹ ਬਾਰੇ ਬੋਲ ਹੀ ਪਏ ਅਰਜੁਨ, ਮਲਾਇਕਾ ਨਾਲ ਚਰਚੇ ‘ਤੇ ਖੁਲਾਸਾ

On Punjab

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਲਤਾ ਦੇ ਦੇਹਾਂਤ ਦੀ ਖਬਰ, ਪਰਿਵਾਰ ਦਾ ਸਾਹਮਣੇ ਆਇਆ ਇਹ ਬਿਆਨ

On Punjab

ਬਾਲੀਵੁਡ ਦੀ ਬੁੱਢੀ ਆਂਟੀ ਨੇ ਸ਼ੇਅਰ ਕੀਤੀਆਂ ਸਟ੍ਰੈਚਿੰਗ ਦੀਆਂ ਤਸਵੀਰਾਂ

On Punjab