63.68 F
New York, US
September 8, 2024
PreetNama
ਸਿਹਤ/Health

ਮੱਛਰਾਂ ਤੋਂ ਸਾਰੇ ਹਨ ਪਰੇਸ਼ਾਨ ਪਰ ਇਨ੍ਹਾਂ ਨੂੰ ਖ਼ਤਮ ਕਰਨਾ ਇਨਸਾਨਾਂ ਲਈ ਹੈ ਖ਼ਤਰਨਾਕ

ਨਵੀਂ ਦਿੱਲੀ : ਦੁਨੀਆ ‘ਚ ਸਭ ਤੋਂ ਜ਼ਿਆਦਾ ਮੌਤਾਂ ਮੱਛਰਾਂ ਦੇ ਕੱਟਣ ਨਾਲ ਹੁੰਦੀਆਂ ਹਨ। ਇਹ ਵਜ੍ਹਾ ਹੈ ਕਿ ਮੱਛਰ ਅੱਜ ਸਭ ਤੋਂ ਖ਼ਤਰਨਾਕ ਜੀਵ ਬਣ ਗਿਆ ਹੈ। ਇਸ ਦੇ ਕੱਟਣ ਨਾਲ ਡੇਂਗੂ, ਚਿਕਨਗੁਨੀਆ, ਸਵਾਇਨ ਫਲੂ, ਮਲੇਰੀਆ, ਜੀਕਾ ਵਾਇਰਸ ਵਰਗੀ ਜਾਨਲੇਵਾ ਬਿਮਾਰੀਆਂ ਫੈਲਦੀਆਂ ਹਨ। ਇਸ ਨਾਲ ਹਰ ਸਾਲ ਕਰੀਬ ਦਸ ਲੱਖ ਲੋਕ ਆਪਣੀ ਜਾਨ ਗੁਆ ਦਿੰਦੇ ਹਨ।

ਬਰਸਾਤ ਦੇ ਮੌਸਮ ‘ਚ ਕਈ ਜਗ੍ਹਾ ‘ਤੇ ਪਾਣੀ ਭਰ ਜਾਣ ਕਾਰਨ ਮੱਛਰਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਹੈ। ਜੇ ਮੱਛਰ ਨਹੀਂ ਹੁੰਦਾ ਤਾਂ ਇਹ ਖ਼ਤਰਨਾਕ ਬਿਮਾਰੀਆਂ ਵੀ ਨਹੀਂ ਫੈਲਦੀਆਂ। ਇਸ ਦਾ ਮਤਲਬ ਇਹ ਹੈ ਕਿ ਮੱਛਰਾਂ ਨੂੰ ਇਸ ਦੁਨੀਆ ਤੋਂ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇ।

ਕੀ ਮੱਛਰਾਂ ਨੂੰ ਖ਼ਤਮ ਕਰਨ ਦੇ ਹਨ ਨੁਕਸਾਨ?

ਸਵਾਲ ਇਹ ਹੈ ਕਿ ਇਸ ਤਰ੍ਹਾਂ ਦੇ ਮੱਛਰਾਂ ਨੂੰ ਖ਼ਤਮ ਕਰਨ ਨਾਲ ਨੁਕਸਾਨ ਵੀ ਹੋ ਸਕਦਾ ਹੈ। ਫਲੋਰੀਡਾ ਦੇ ਕੀਟ ਵਿਗਿਆਨਿਕ ਫਿਲ ਲੋਨੀਬਸ ਕਹਿੰਦੇ ਹਨ ਕਿ ਮੱਛਰਾਂ ਨੂੰ ਇਸ ਤਰੀਕੇ ਨਾਲ ਖ਼ਤਮ ਕਰਨ ਨਾਲ ਕਈ ਤਰ੍ਹਾਂ ਦੇ ਸਾਇਡ ਇਫੈਕਟ ਹੋ ਸਕਦੇ ਹਨ, ਜੋ ਅਸੀਂ ਨਹੀਂ ਜਾਣਦੇ।

ਲੋਨੀਬਸ ਦਾ ਕਹਿਣਾ ਹੈ ਕਿ ਮੱਛਰ ਪੌਦਿਆਂ ਦਾ ਰਸ ਪੀਂਦੇ ਹਨ। ਇਨ੍ਹਾਂ ਦੇ ਜ਼ਰੀਏ ਪੌਦਿਆਂ ਦੇ ਪਰਾਗ ਫੈਲਦੇ ਹਨ। ਜਿੰਨਾਂ ਦੀ ਵਜ੍ਹਾ ਨਾਲ ਫੁੱਲਾਂ ਦਾ ਫਲ਼ ਦੇ ਤੌਰ ‘ਤੇ ਵਿਕਾਸ ਹੁੰਦਾ ਹੈ। ਮੱਛਰਾਂ ਨੂੰ ਕੋਈ ਪਰਿੰਦੇ ਤੇ ਚਮਗਿੱਦੜ ਖਾਂਦੇ ਹਨ। ਇਨਵਾਂ ਦੇ ਲਾਰਵਾ ਤੋਂ ਮੱਛੀਆਂ ਤੇ ਡੱਡੂਆਂ ਨੂੰ ਖਾਣਾ ਮਿਲਦਾ ਹੈ। ਇਸ ਨਾਲ ਮੱਛਰਾਂ ਦੇ ਖਾਤਮੇ ਨਾਲ ਕੁਦਰਤੀ ਫੂਡ ਚੇਨ ‘ਤੇ ਭਾਰੀ ਅਸਰ ਪੈ ਸਕਦਾ ਹੈ।

ਕਈ ਵਿਗਿਆਨੀ ਇਸ ਆਸ਼ੰਕਾ ਨੂੰ ਖਾਰਜ ਵੀ ਕਰਦੇ ਹਨ। ਉਨ੍ਹਾਂ ਦੇ ਮੁਤਾਬਿਕ, ਮੱਛਰਾਂ ਦੇ ਖਾਤਮੇ ‘ਤੇ ਦੂਸਰੇ ਜੀਵ ਇਸ ਫੂਡ ਚੇਨ ਦੀ ਲੜੀ ਬਣ ਜਾਵੇਗੀ। ਧਰਤੀ ਦੇ ਵਿਕਾਸ ਦੇ ਦੌਰਾਨ ਬਹੁਤ ਸਾਰੀਆਂ ਨਸਲਾਂ ਖ਼ਤਮ ਹੋ ਗਈਆਂ ਸੀ।

ਫਿਲ ਲੋਨੀਬਸ ਇਸਦੇ ਜਵਾਬ ‘ਚ ਕਹਿੰਦੇ ਹਨ ਕਿ ਜੇ ਮੱਛਰਾਂ ਦੀ ਜਗ੍ਹਾ ਨਵੇਂ ਜੀਵਾਂ ਨੇ ਲੈ ਲਈ, ਤਾਂ ਵੀ ਦਿੱਕਤ ਨਹੀਂ ਹੈ। ਉਹ ਚਿਤਾਵਨੀ ਦਿੰਦੇ ਹਨ ਕਿ ਮੱਛਰਾਂ ਦੀ ਜਗ੍ਹਾ ਲੈਣ ਵਾਲਾ ਨਵਾਂ ਜੀਵ ਵੈਸੇ ਹੀ ਜਾਂ ਇਸ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਇਸ ਦਾ ਇਨਸਾਨਾਂ ਦੀ ਸਿਹਤ ‘ਤੇ ਹੋਰ ਵੀ ਜ਼ਿਆਦਾ ਖ਼ਤਰਨਾਕ ਅਸਰਪੈਂਦਾ ਹੈ। ਹੋ ਸਕਦਾ ਹੈ ਕਿ ਇਸ ਨਵੇਂ ਜੀਵ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ।

Posted By: Sarabjeet Kaur

Related posts

ਫੇਫੜਿਆਂ ਦੇ ਕੈਂਸਰ ਦੀ ਸਟੀਕ ਪਛਾਣ ਕਰ ਸਕਦੀ ਹੈ ਨਵੀਂ ਤਕਨੀਕ DELFI, ਜਾਂਸ ਹਾਪਕਿਨਸ ਕੈਂਸਰ ਸੈਂਟਰ ’ਚ ਹੋਇਆ ਵਿਕਸਿਤ

On Punjab

World Liver Day 2022: ਜਿਗਰ ਨੂੰ ਮਜ਼ਬੂਤ ​​ਬਣਾਉਣ ਲਈ ਕਿਹੜਾ ਫਲ਼ ਹੈ ਫਾਇਦੇਮੰਦ ? ਜਾਣੋ ਅਜਿਹੇ 7 ਫਲ, ਜੋ ਲੀਵਰ ਬਣਾਉਣਗੇ ਸਟਰਾਂਗ

On Punjab

ਆਇਰਨ ਦੀ ਕਮੀ ਹੋਈ ਤਾਂ ਖਾਓ ਇਹ ਆਹਾਰ, ਰਹੋਗੇ ਤੰਦਰੁਸਤ

On Punjab