24.24 F
New York, US
December 22, 2024
PreetNama
ਖੇਡ-ਜਗਤ/Sports News

ਯੁਵਰਾਜ ਸਿੰਘ ਅੱਜ ਕਰਨਗੇ ਵੱਡਾ ਧਮਾਕਾ

ਮੁੰਬਈ: ਵਿਸ਼ਵ ਕੱਪ 2011 ਦੇ ਹੀਰੋ ਯੁਵਰਾਜ ਸਿੰਘ ਅੱਜ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਯੁਵਰਾਜ ਨੇ ਅੱਜ ਦੁਪਹਿਰ ਮੁੰਬਈ ਵਿੱਚ ਪ੍ਰੈੱਸ ਕਾਨਫਰੰਸ ਰੱਖੀ ਹੈ। ਹਾਲਾਂਕਿ, ਕਿਹਾ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਆਈਪੀਐਲ ਖੇਡਦੇ ਰਹਿਣਗੇ।

ਯੁਵਰਾਜ ਨੇ ਆਖਰੀ ਕੌਮਾਂਤਰੀ ਮੈਚ 30 ਜੂਨ, 2017 ਨੂੰ ਵੈਸਟ ਇੰਡੀਜ਼ ਖ਼ਿਲਾਫ਼ ਖੇਡਿਆ ਸੀ। ਯੁਵਰਾਜ ਸਿੰਘ ਨੇ ਭਾਰਤ ਲਈ ਹੁਣ ਤਕ 40 ਟੈਸਟ, 308 ਇੱਕ ਦਿਨਾ ਤੇ 58 ਟੀ-20 ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕਟ ਵਿੱਚ ਯੁਵਰਾਜ ਨੇ 33.92 ਦੀ ਔਸਤ ਨਾਲ 1900 ਦੌੜਾਂ ਬਣਾਈਆਂ ਹਨ, ਉੱਥੇ ਹੀ ਇੱਕ ਦਿਨਾ ਮੈਚ ਵਿੱਚ ਯੁਵਰਾਜ ਨੇ 8701 ਦੌੜਾਂ ਬਣਾਈਆਂ ਹਨ। ਟੀ-20 ਕ੍ਰਿਕੇਟ ਵਿੱਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ।

ਚੰਡੀਗੜ੍ਹ ਦੇ ਜੰਮਪਲ ਯੁਵਰਾਜ ਸਿੰਘ ਨੇ ਆਪਣਾ ਪਹਿਲਾ ਕੌਮਾਂਤਰੀ ਇੱਕ ਦਿਨਾ ਮੈਚ 30 ਅਕਤੂਬਰ 2000 ਨੂੰ ਕੀਨੀਆ ਖ਼ਿਲਾਫ਼ ਖੇਡਿਆ ਸੀ। ਪਹਿਲਾ ਕੌਮਾਂਤਰੀ ਟੈਸਟ ਮੈਚ 16 ਅਕਤੂਬਰ 2003 ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ ਤੇ ਆਖ਼ਰੀ ਟੈਸਟ ਮੈਚ ਪੰਜ ਦਸੰਬਰ 2012 ਨੂੰ ਇੰਗਲੈਂਡ ਖ਼ਿਲਾਫ਼ ਖੇਡਿਆ ਸੀ।

ਕਿਹਾ ਜਾ ਰਿਹਾ ਹੈ ਕਿ ਯੁਵਰਾਜ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਅਤੇ ਉਹ ਆਈਸੀਸੀ ਤੋਂ ਮਾਨਤਾ ਪ੍ਰਾਪਤ ਵਿਦੇਸ਼ੀ 20-20 ਲੀਗ ਵਿੱਚ ਆਜ਼ਾਦ ਕਰੀਅਰ ਬਣਾਉਣਾ ਚਾਹੁੰਦੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣਾ ਪਵੇਗਾ।

Related posts

ਚਾਨਣ ਮੁਨਾਰਾ ਬਣੇ ਪੈਰਾਲੰਪਿਕ ਖਿਡਾਰੀ

On Punjab

WFI Controversy : ਮੈਰੀਕਾਮ ਦੀ ਪ੍ਰਧਾਨਗੀ ‘ਚ 5 ਮੈਂਬਰੀ ਨਿਗਰਾਨ ਕਮੇਟੀ ਦਾ ਗਠਨ, ਦੋਸ਼ਾਂ ਦੀ ਹੋਵੇਗੀ ਜਾਂਚ

On Punjab

ਰਾਸ਼ਟਰੀ ਚੈਂਪੀਅਨਸ਼ਿਪ ’ਚ ਹਿੱਸਾ ਨਹੀਂ ਲਵੇਗੀ ਮੈਰੀ ਕਾਮ

On Punjab