PreetNama
ਖਾਸ-ਖਬਰਾਂ/Important News

ਯੂਏਈ ਜਾਣ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ, ਹੁਣ ਮਿਲੇਗਾ ਵੀਜ਼ਾ ਆਨ ਅਰਾਈਵਲ

ਨਵੀਂ ਦਿੱਲੀਭਾਰਤ ‘ਚ ਰਹਿ ਰਹੇ ਉਨ੍ਹਾਂ ਲੋਕਾਂ ਲਈ ਸੰਯੁਕਤ ਅਮੀਰਾਤ ਦਾ ਦੌਰਾ ਕਰਨਾ ਆਸਾਨ ਕਰਨ ਦੀ ਪ੍ਰਕਿਰੀਆ ਸ਼ੁਰੂ ਹੋ ਚੁੱਕੀ ਹੈ ਜੇਕਰ ਉਨ੍ਹਾਂ ਕੋਲ ਪਹਿਲਾਂ ਹੀ ਯੂਕੇ ਜਾਂ ਯੂਰਪ ਦਾ ਰੈਜ਼ੀਡੈਂਸੀ ਵੀਜ਼ਾ ਹੈ। ਦੁਬਈ ਦੇ ਗਲਫ ਨਿਊਜ਼ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੁਬਈ ‘ਚ ਜਨਰਲ ਡਾਇਰੈਕਟਰੇਟ ਆਫ਼ ਰੈਜ਼ੀਡੈਂਸੀ ਐਂਡ ਫਾਰੇਨਰਸ ਅਪੇਅਰਸ ਦੇ ਨਿਵਾਸੀਆਂ ਨੂੰ ਇੱਕ ਰਿਮਾਂਇੰਡਰ ਜਾਰੀ ਕੀਤਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਅਜਿਹੇ ਲੋਕ ਜੋ ਯੂਏਈ ਦੇ ਸਫਰ ‘ਤੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ।

ਇਸ ਹਫਤੇ ਦੀ ਸ਼ੁਰੂਆਤ ‘ਚ GDRFAਦੇ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਅਪਲੋਡ ਕੀਤੇ ਗਏ ਇੱਕ ਵੀਡਓਿ ‘ਚ ਕਿਹਾ ਗਿਆ ਹੈ, “ਬ੍ਰਿਟੇਨ ਤੇ ਯੂਰਪੀ ਸੰਘ ਦੇ ਦੇਸ਼ਾਂ ਦੇ ਨਿਵਾਸ ਵੀਜ਼ਾ ਦੇ ਨਾਲ ਆਮ ਪਾਸਪੋਰਟ ਰੱਖਣ ਵਾਲੇ ਭਾਰਤੀ ਨਾਗਰਿਕ ਸਾਰੇ ਯੂਏਈ ਦੇ ਐਂਟਰੀ ‘ਤੇ ਪਰਮਿਟ ਲੈ ਸਕਦੇ ਹਨ। ਬਸ਼ਰਤੇ ਨਿਵਾਸ ਵੀਜ਼ਾ ਦੀ ਵੈਧਤਾ ਛੇ ਮਹੀਨੇ ਤੋਂ ਘੱਟ ਨਹੀ ਹੋਣੀ ਚਾਹੀਦੀ।”

ਭਾਰਤੀ ਯਾਰਤੀ ਇਸ ਤੋਂ ਬਾਅਦ Dh100 ਤੇ Dh20 ਸੇਵਾ ਟੈਕਸ ਦੇ ਲਈ ਐਂਟਰੀ ਪਰਮਿਟ ਹਾਸਲ ਕਰਨ ਲਈ ਮਰਹਬਾ ਸੇਵਾ ਕਾਉਂਟਰ ‘ਤੇ ਜਾ ਸਕਦੇ ਹਨ ਤੇ ਪਾਸਪੋਰਟ ਸੀ ‘ਤੇ ਜਾਰੀ ਰੱਖ ਸਕਦੇ ਹਨ। ਅਮੀਰਾਤ ‘ਚ ਰਹਿਣ ਦੀ ਜ਼ਿਆਦਾਤਰ ਸੀਮਾਂ 14 ਦਿਨ ਹੈ ਤੇ ਇਸ ਨੂੰ Dh250 ਦੇ ਰੀਨਿਊ ਲਈ ਇੱਕ ਵਾਰ ਵਧਾਇਆ ਜਾ ਸਕਦਾ ਹੈ ਤੇ Dh20 ਸੇਵਾ ਟੈਕਸ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਯਾਤਰੂ 28 ਦਿਨ ਤਕ ਇੱਥੇ ਰਹਿ ਸਕਦੇ ਹਨ।

Related posts

ਵ੍ਹਾਈਟ ਹਾਊਸ ਦੇ ਬਾਹਰ ਪਾਕਿਸਤਾਨ ਖ਼ਿਲਾਫ਼ ਐੱਮਕਿਊਐੱਮ ਦਾ ਮੁਜ਼ਾਹਰਾ

On Punjab

ਬਿਹਾਰ: ਰੇਲ ਗੱਡੀ ’ਤੇ ਪਥਰਾਅ, ਦੋ ਮੁਲਜ਼ਮ ਗ੍ਰਿਫ਼ਤਾਰ

On Punjab

ਭਾਰਤ ਮਗਰੋਂ ਹੁਣ ਅਮਰੀਕਾ ਦਾ ਚੀਨ ਖਿਲਾਫ ਐਕਸ਼ਨ! Tiktok ਦੀ ਮੁੜ ਸ਼ਾਮਤ

On Punjab