32.29 F
New York, US
December 27, 2024
PreetNama
ਖਾਸ-ਖਬਰਾਂ/Important News

ਰਾਮ ਰਹੀਮ ਦੋਸ਼ੀ ਕਰਾਰ, ਸਜ਼ਾ ਦਾ ਫੈਸਲਾ 17 ਜਨਵਰੀ

ਪੰਚਕੂਲਾ- ਪੱਤਰਕਾਰ ਛੱਤਰਪਤੀ ਹੱਤਿਆ ਕੇਸ ਦੇ ਮਾਮਲੇ ਵਿੱਚ ਪੰਚਕੂਲਾ ਦੀ ਸੀਬੀਆਈ ਕੋਰਟ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ । ਇਸ ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ। ਇਸ ਮਾਮਲੇ ਵਿਚ ਕੋਰਟ ਨੇ ਤਿੰਨ ਹੋਰ ਵਿਅਕਤੀਆਂ ਨੂੰ ਦੋਸ਼ੀ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਵਿੱਚ ਸੀਬੀਆਈ ਨੇ ਪੂਰੇ ਸਬੂਤ ਜੁਟਾ ਕੇ ਅਦਾਲਤ ਅੱਗੇ ਪੇਸ਼ ਕੀਤੇ ਸਨ ਅਤੇ ਅਤੇ ਅਦਾਲਤ ਨੇ ਉਸ ਨੂੰ ਆਈਪੀਸੀ ਦੀ ਧਾਰਾ ਧਾਰਾ 120 ਬੀ(ਹੱਤਿਆ ਦੀ ਸਾਜਿਸ਼ ਰਚਣ) ਮਾਮਲੇ ਵਿੱਚ ਅਦਾਲਤ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ।

ਜ਼ਿਲ੍ਹੇ ਅੰਦਰ ਥਾਂ-ਥਾਂ ਨਾਕੇ ਲਗਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉਥੇ ਪੰਜਾਬ-ਹਰਿਆਣਾ ਦੀ ਸਰਹੱਦ ’ਤੇ ਵੱਡੀ ਗਿਣਤੀ ‘ਚ ਪੁਲਿਸ ਤੈਨਾਤ ਕੀਤੀ ਗਈ। ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈਡਕੁਆਟਰ ’ਤੇ ਵੀ ਵੱਡੀ ਗਿਣਤੀ ਪੁਲਿਸ ਤੈਨਾਤ ਕੀਤੀ ਗਈ ਤਾਂ ਜੋ ਡੇਰਾ ਪ੍ਰੇਮੀ ਇਕੱਤਰ ਨਾ ਹੋ ਸਕਣ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰਨਾਂ ਛੋਟੇ ਡੇਰਿਆਂ ਅੱਗੇ ਵੀ ਪੁਲਿਸ ਦਾ ਪਹਿਰਾ ਲਾਇਆ ਗਿਆ ਹੈ। ਪੁਲਿਸ ਉਨ੍ਹਾਂ ਡੇਰਾ ਪ੍ਰੇਮੀਆਂ ’ਤੇ ਖਾਸ ਨਜ਼ਰ ਰੱਖ ਰਹੀ ਹੈ ਜਿੰਨ੍ਹਾਂ ਨੇ 25 ਅਗਸਤ ਨੂੰ ਡੇਰਾ ਮੁਖੀ ਨੂੰ ਬਲਾਤਕਾਰ ਦੇ ਦੋਸ਼ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਬਾਅਦ ਹਿੰਸਾਂ ਕੀਤੀ ਸੀ। ਪੰਜਾਬ ਅੰਦਰ ਭੰਨ ਤੋੜ ਕਰਨ ਵਾਲੇ ਡੇਰਾ ਪ੍ਰੇਮੀ ਮੌਜੂਦਾ ਸਮੇਂ ਜਮਾਨਤਾਂ ’ਤੇ ਚੱਲ ਰਹੇ ਹਨ। ਡੇਰਾ ਮੁਖੀ ਦੇ ਫੈਸਲੇ ਖਿਲਾਫ਼ ਦੇ ਮੱਦੇ ਨਜ਼ਰ ਖੁਫ਼ੀਆ ਤੰਤਰ ਵੀ ਸਰਗਰਮ ਹੋ ਗਿਆ ਹੈ। ਡੇਰਾ ਪ੍ਰੇਮੀਆਂ ਦੀ ਹਰ ਹਰਕਤ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਐਸਐਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਡੇਰਾ ਮੁਖੀ ਦੇ ਕੇਸ ਦੇ ਫੈਸਲੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ। ਵੱਖ ਵੱਖ ਪੈਟਰੋਿਗ ਪਾਰਟੀਆਂ ਬਣਾ ਕੇ ਜ਼ਿਲ੍ਹੇ ਅੰਦਰ ਗਸ਼ਤ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਵਿਸ਼ੇਸ਼ ਨਾਕੇ ਲਗਾਏ ਹਨ। ਉਨ੍ਹਾਂ ਦੱਸਿਆ ਕਿ ਫੋਰਸ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਰਸਾ ਨਾਲ ਸਬੰਧਿਤ ਡੇਰਿਆਂ ਅੱਗੇ ਪੁਲਿਸ ਦਾ ਸਖਤ ਪਹਿਰਾ ਲਾਇਆ ਗਿਆ ਹੈ। ਜਿਕਰਯੋਗ ਹੈ ਕਿ 25 ਅਗਸਤ, 2017 ਨੂੰ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਬਾਅਦ ਪੰਚਕੂਲਾ ’ਚ ਹਿੰਸਾ ਭੜਕ ਗਈ ਸੀ। ਪੰਚਕੂਲਾ ’ਚ ਡੇਰਾ ਸਿਰਸਾ ਦੇ 36 ਸਰਧਾਲੂ ਮਾਰੇ ਗਏ ਸਨ ਅਤੇ ਸੁਰੱਖਿਆ ਬਲਾਂ ਨਾਲ ਸੰਘਰਸ ਦੌਰਾਨ ਸਿਰਸਾ ’ਚ ਉਸੇ ਦਿਨ ਛੇ ਸਰਧਾਲੂ ਵੱਖਰੇ ਮਾਰੇ ਗਏ ਸਨ।
ਕੌਣ ਸੀ ਛਤਰਪਤੀ
ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਸਿਰਸਾ ਤੋਂ ਇੱਕ ਰੋਜਾਨਾ ਅਖਬਾਰ ‘ਪੂਰਾ ਸੱਚ’ ਛਾਪਦੇ ਹੁੰਦੇ ਸਨ। ਜਦੋਂ ਉਨ੍ਹਾਂ ਇੱਕ ਅਣਪਛਾਤੀ ਪੀੜਤ ਕੁੜੀ ਦੀ ਚਿੱਠੀ ਛਾਪੀ ਸੀ, ਉਸ ਦੇ ਹੀ ਕੁਝ ਮਹੀਨਿਆਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇੱਥੇ ਵਰਨਣਯੋਗ ਹੈ ਕਿ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ’ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਸੀ। ਉਸ ਤੋਂ ਇਲਾਵਾ ਡੇਰਾ ਮੈਨੇਜਰ ਕਿ੍ਰਸ਼ਨ ਲਾਲ ਤੇ ਦੋ ਸਾਰਪ-ਸੂਟਰ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਵੀ ਇਸੇ ਮਾਮਲੇ ’ਚ ਮੁਲਜ਼ਮ ਹਨ। ਇਸ ਪੱਤਰਕਾਰ ਨੂੰ 24 ਅਕਤੂਬਰ 2002 ਨੂੰ ਸਿਰਸਾ ਸਥਿਤ ਉਸ ਦੇ ਆਪਣੇ ਘਰ ਅੰਦਰ ਹੀ ਬਹੁਤ ਨੇੜਿਓਂ ਗੋਲੀ ਮਾਰ ਕੇ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ ਸੀ। ਬਾਅਦ ’ਚ ਸਥਾਨਕ ਹਸਪਤਾਲ ’ਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਦੋ ਮਾਮਲੇ ਹੋਰ ਸੁਣਵਾਈ ਅਧੀਨ
ਹਾਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਦੋ ਮਾਮਲੇ ਹੋਰ ਮੁਲਤਵੀ ਪਏ ਹਨ। ਇੱਕ ਤਾਂ ਉਸ ਦੇ ਆਪਣੇ ਸਰਧਾਲੂ ਰਣਜੀਤ ਸਿੰਘ ਦੇ ਕਤਲ ਨਾਲ ਸਬੰਧਤ ਹੈ; ਜਿਸ ਦੀ ਸੁਣਵਾਈ ਹੁਣ ਆਖਰੀ ਗੇੜ ਵਿੱਚ ਹੈ। ਦੂਜਾ ਮਾਮਲਾ ਡੇਰਿਆਂ ਦੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਹੈ। ਇਸ ਕੇਸ ਵਿੱਚ ਚਲਾਨ ਪਹਿਲਾਂ ਹੀ ਪੇਸ਼ ਹੋ ਚੁੱਕਾ ਹੈ।

Related posts

ਕੋਰੋਨਾ ਵਿਰੁੱਧ ਲੜਾਈ ਲਈ ADB ਨੇ ਭਾਰਤ ਨੂੰ ਦਿੱਤਾ 1.5 ਅਰਬ ਡਾਲਰ ਦਾ ਕਰਜ਼

On Punjab

UAE ਵੱਲੋਂ 10 ਸਾਲਾ ਗੋਲਡਨ ਵੀਜ਼ੇ ਦਾ ਐਲਾਨ, ਇਹ ਲੋਕ ਉਠਾ ਸਕਣਗੇ ਲਾਭ

On Punjab

H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ

On Punjab