PreetNama
ਖੇਡ-ਜਗਤ/Sports News

ਰਿਆਨ ਲਾਕਟੀ ਨੇ ਜਿੱਤੀ ਯੂਐੱਸ ਤੈਰਾਕੀ ਚੈਂਪੀਅਨਸ਼ਿਪ

ਲਾਸ ਏਂਜਲਸ (ਏਐੱਫਪੀ) : ਛੇ ਵਾਰ ਦੇ ਓਲੰਪਿਕ ਗੋਲਡ ਮੈਡਲ ਜੇਤੂ ਅਮਰੀਕਾ ਦੇ ਰਿਆਨ ਲਾਕਟੀ ਨੇ 200 ਮੀਟਰ ਨਿੱਜੀ ਯੂਐੱਸ ਤੈਰਾਕੀ ਚੈਂਪੀਅਨਸ਼ਿਪ ਜਿੱਤ ਲਈ। 14 ਮਹੀਨੇ ਦੀ ਪਾਬੰਦੀ ਤੋਂ ਬਾਅਦ ਲਾਕਟੀ ਅੰਤਰਰਾਸ਼ਟਰੀ ਤੈਰਾਕੀ ਵਿਚ ਵਾਪਸੀ ਕਰ ਰਹੇ ਹਨ। 35 ਸਾਲਾ ਲਾਕਟੀ ਨੇ 1.57.76 ਦਾ ਸਮਾਂ ਕੱਢ ਕੇ 27ਵਾਂ ਰਾਸ਼ਟਰੀ ਖ਼ਿਤਾਬ ਜਿੱਤਿਆ ਤੇ ਅਗਲੇ ਸਾਲ ਟੋਕੀਓ ਓਲੰਪਿਕ ਲਈ ਰਾਸ਼ਟਰੀ ਟੀਮ ਵਿਚ ਸ਼ਾਮਲ ਹੋਣ ਦੀ ਦਾਅਵੇਦਾਰੀ ਮਜ਼ਬੂਤ ਕਰ ਦਿੱਤੀ। ਲਾਕਟੀ ਨੇ ਕਿਹਾ ਕਿ ਮੇਰੀਆਂ ਨਜ਼ਰਾਂ ਟੋਕੀਓ ਓਲੰਪਿਕ ‘ਤੇ ਹਨ ਤੇ ਉਸ ਲਈ ਮੇਰੀ ਤਿਆਰੀ ਚੰਗੀ ਚੱਲ ਰਹੀ ਹੈ। ਯੂਐੱਸ ਐਂਟੀ ਡੋਪਿੰਗ ਏਜੰਸੀ ਨੇ ਲਾਕਟੀ ‘ਤੇ ਪਾਬੰਦੀ ਲਾਈ ਸੀ।

Related posts

ਮਹਿਲਾ ਕਿ੍ਰਕਟ: ਭਾਰਤੀ ਟੀਮ ਦੀਆਂ ਨਜ਼ਰਾਂ ਲੜੀ ਜਿੱਤਣ ’ਤੇ

On Punjab

ਸੈਮੀਫਾਈਨਲ ਹਾਰਨ ਮਗਰੋਂ ਵਿਰਾਟ ਦਾ ਸਪਸ਼ਟ ਜਵਾਬ

On Punjab

Kolkata vs Rajasthan: ਕੋਲਕਾਤਾ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਦੂਜੀ ਜਿੱਤ ਦਰਜ ਕੀਤੀ

On Punjab