26.56 F
New York, US
December 26, 2024
PreetNama
ਫਿਲਮ-ਸੰਸਾਰ/Filmy

ਰਿਤਿਕ ਰੌਸ਼ਨ ਨੇ ‘ਸੁਪਰ 30’ ’ਚ ਆਮ ਆਦਮੀ ਬਣ ਕੇ ਜਿੱਤਿਆ ਦਿਲ

ਬਿਹਾਰ ਦੇ ਜੀਨੀਅਸ ਗਣਿਤ–ਸ਼ਾਸਤਰੀ ਤੇ ਅਧਿਆਪਕ ਆਨੰਦ ਕੁਮਾਰ ਦੀ ਜੀਵਨੀ ਉੱਤੇ ‘ਸੁਪਰ–30’ ਅੱਜ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਵਿੱਚ ਰਿਤਿਕ ਰੌਸ਼ਨ ਨੇ ਆਨੰਦ ਕੁਮਾਰ ਦਾ ਕਿਰਦਾਰ ਨਿਭਾਇਆ ਹੈ। ਜੇ ਤੁਸੀਂ ਇਹ ਫ਼ਿਲਮ ਵੇਖਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਪਹਿਲਾਂ ਪੜ੍ਹੋ ਕਿਹੋ ਜਿਹੀ ਹੈ ਇਹ ਫ਼ਿਲਮ –

ਫ਼ਿਲਮ ਦੀ ਸ਼ੁਰੂਆਤ ਪਿਛੋਕੜ (ਫ਼ਲੈਸ਼–ਬੈਕ) ਤੋਂ ਹੁੰਦੀ ਹੈ। ਇੱਕ ਹੋਣਹਾਰ ਵਿਦਿਆਰਥੀ ਆਨੰਦ ਦਾ ਦਾਖ਼ਲਾ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਹੋ ਜਾਂਦਾ ਹੈ ਪਰ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਸ ਦਾ ਦਾਖ਼ਲਾ ਨਹੀਂ ਹੋ ਸਕਦਾ। ਉਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਉਸ ਨੂੰ ਆਪਣੀ ਮਾਂ ਦੇ ਹੱਥਾਂ ਦੇ ਬਣੇ ਪਾਪੜ ਵੇਚ ਕੇ ਘਰ ਚਲਾਉਣਾ ਪੈਂਦਾ ਹੈ।

ਇਸ ਤੋਂ ਬਾਅਦ ਆਨੰਦ ਨੂੰ ਲੱਲਨ ਸਿੰਘ ਮਿਲਦਾ ਹੈ। ਫ਼ਿਲਮ ਵਿੱਚ ਇਹ ਕਿਰਦਾਰ ਆਦਿੱਤਆ ਸ੍ਰੀਵਾਸਤਵ ਨੇ ਨਿਭਾਇਆ ਹੈ। ਲੱਲਨ ਦਰਅਸਲ ਆਈਆਈਟੀ ਦੀ ਤਿਆਰੀ ਕਰ ਰਹੇ ਬੱਚਿਆਂ ਲਈ ਇੱਕ ਕੋਚਿੰਗ ਸੈਂਟਰ ਚਲਾਉਂਦਾ ਹੈ ਤੇ ਆਨੰਦ ਨੂੰ ਆਪਣੇ ਇਸੇ ਸੈਂਟਰ ਵਿੱਚ ਅਧਿਆਪਕ ਨਿਯੁਕਤ ਕਰ ਲੈਂਦਾ ਹੈ।

ਇਸ ਤੋਂ ਬਾਅਦ ਆਨੰਦ ਦੀ ਜ਼ਿੰਦਗੀ ਬਦਲਣ ਲੱਗਦੀ ਹੈ। ਉਸ ਨੂੰ ਤਦ ਅਹਿਸਾਸ ਹੁੰਦਾ ਹੈ ਕਿ ਉਸ ਵਰਗੇ ਕਈ ਬੱਚੇ ਅਜਿਹੇ ਹਨ, ਜਿਹੜੇ ਆਰਥਿਕ ਤੰਗੀ ਕਾਰਨ ਆਪਣਾ ਭਵਿੱਖ ਵਧੀਆ ਨਹੀਂ ਬਣਾ ਸਕਦੇ।

ਫਿਰ ਆਨੰਦ ਉਹ ਕੋਚਿੰਗ ਸੈਂਟਰ ਛੱਡ ਕੇ ਗ਼ਰੀਬ ਬੱਚਿਆਂ ਲਈ ਇੱਕ ਵੱਖਰਾ ਆਪਣਾ ਮੁਫ਼ਤ ਕੋਚਿੰਗ ਸੈਂਟਰ ਖੋਲ੍ਹਦਾ ਹੈ। ਵਿਕਾਸ ਬਹਿਲ ਨੇ ਆਨੰਦ ਕੁਮਾਰ ਦੀ ਜ਼ਿੰਦਗੀ ਦੇ ਹਰੇਕ ਹਿੱਸੇ ਨੂੰ ਬਹੁਤ ਖ਼ੂਬੀ ਨਾਲ ਵਿਖਾਇਆ ਹੈ।

ਇਹ ਫ਼ਲਮ ਤੁਹਾਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੋੜ ਕੇ ਰੱਖੇਗਾ। ਰਿਤਿਕ ਰੌਸ਼ਨ ਦਾ ਲਹਿਜਾ ਤੇ ਉਨ੍ਹਾਂ ਦੀ ਦਿੱਖ ਤੁਹਾਨੂੰ ਕੁਝ ਅਜੀਬ ਜਾਪੇਗੀ ਕਿਉਂਕਿ ਇਸ ਡੀਗ੍ਰੈਮ ਦਿੱਖ ਵਿੱਚ ਉਹ ਪਹਿਲੀ ਵਾਰ ਵਿਖਾਈ ਦਿੱਤੇ ਹਨ।

ਮ੍ਰਿਣਾਲ ਠਾਕੁਰ ਨੇ ਘੱਟ ਸੀਨ ਹੋਣ ਦੇ ਬਾਵਜੂਦ ਵਧੀਆ ਕਾਰਗੁਜ਼ਾਰੀ ਵਿਖਾਈ ਹੈ। ਫ਼ਿਲਮ ਦੇ ਡਾਇਲਾਗਜ਼ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ।

‘ਰਾਜਾ ਕਾ ਬੇਟਾ ਰਾਜਾ ਨਹੀਂ ਬਨੇਗਾ, ਵੋਹ ਬਨੇਗਾ ਜੋ ਹੱਕਦਾਰ ਹੋਗਾ’ – ਡਾਇਲਾਗ ਉੱਤੇ ਥੀਏਟਰਜ਼ ਵਿੱਚ ਕਾਫ਼ੀ ਤਾੜੀਆਂ ਵੱਜ ਰਹੀਆਂ ਹਨ।

Related posts

ਵਰੁਣ ਧਵਨ ਹੋਏ ਕੋਰੋਨਾ ਮੁਕਤ, ਜਲਦ ਸ਼ੁਰੂ ਕਰਨਗੇ ‘ਜੁਗ-ਜੁਗ ਜੀਓ’ ਦੀ ਸ਼ੂਟਿੰਗ

On Punjab

ਈਰਾ ਖਾਨ ਦੇ ਡਾਇਰੈਕਸ਼ਨ ਵਿੱਚ ਕੰਮ ਕਰੇਗੀ ਯੁਵਰਾਜ ਸਿੰਘ ਦੀ ਪਤਨੀ, ਲਿਖਿਆ…

On Punjab

ਫੇਮਸ ਹੁੰਦੇ ਹੀ ਰਾਣੂ ਮੋਂਡਲ ਨੇ ਕੀਤਾ ਵੱਡਾ ਖੁਲਾਸਾ

On Punjab