ਲੋੜ ਹੁਣ ਲਲਕਾਰ ਦੀ
ਵਕਤ ਅੈਸਾ ਅਾ ਗਿਅਾ ਕਿ ਲੋੜ ਹੁਣ ਲਲਕਾਰ ਦੀ ,
ਜੜ ਹਿਲਾ ਕੇ ਰੱਖ ਦੇਣੀ ਮੌਕੇ ਦੀ ਸਰਕਾਰ ਦੀ ,
ਵੇਲੇ ੳੁਹ ਵੀ ਸੀ ਜਦੋਂ ਸੀ ਹਾਂ ਜੀ ਹਾਂ ਜੀ ਅਾਖਦੇ ,
ਨਸ਼ੇਅਾਂ ਦੇ ਪਿੱਛੇ ਸੀ ਓਦੋਂ ਕਰਦੇ ਵੰਗਾਰ ਜੀ ,
ੳੁਹ ਹਵਾ ਸੀ ਵੱਖਰੀ ਸਭ ਕੁਝ ੳੁਡਾ ਲੈ ਜਾਣ ਵਾਲੀ ,
ੳੁਸ ਹਵਾ ਚ ਕੱਠਾ ਸੀ ੳੁਦੋਂ ਗਰਦ ਤੇ ਗਵਾਰ ਜੀ ,
ਲੰਘ ਚੁੱਕੇ ਵੇਲੇਅਾਂ ਤੇ ਸੋਚ ਤੇ ਵਿਚਾਰ ਕਿੳੁਂ ,
ਅਾੳੁਣ ਵਾਲੇ ਸਮਿਅਾਂ ਦੀ ਬਣਦੀ ਹੈ ਲੈਣੀ ਸਾਰ ਜੀ ,
ਨੌਜਵਾਨ ਹਵਾ ਦਾ ਨੇ ਰੁੱਖ ਬਦਲ ਸਕਦੇ ਜੇ ,
ਫੇਰ ਅੈਸਾ ਕੋਣ ਜੋ ੲੇਨਾ ਨੂੰ ਦੇਵੇ ਨਕਾਰ ਜੀ ,
ਚੰਦ ,ਤਾਰੇ ,ਧਰਤੀ ਤੇ ਅਾਕਾਸ਼ ਵੀ ਲੱਗਣ ਛੋਟੇ ,
ੲਿਹਨਾਂ ਨੋਜਵਾਨਾਂ ਦੀ ੲੇਨੀ ਵੱਡੀ ੳੁਡਾਰ ਜੀ ,
ਤਾਕਤ ੲੇਨਾ ਦੀ ਅੱਗੇ ਟਿਕ ਨਾ ਕੋੲੀ ਸਕੇਗਾ ,
ਤਾਂ ਹੀਂ ਗੁਰਪੀ੍ਤ ਨੇ ਵੀ ੲੇਨਾਂ ਦੇ ਹੱਕ ਚ ਭੇਜੀ ਤਾਰ ਜੀ ,
ਵਕਤ ਅੈਸਾ ਅਾ ਗਿਅਾ ਕਿ ਲੋੜ ਹੁਣ ਲਲਕਾਰ ਦੀ ,
ਜੜ ਹਿਲਾ ਕੇ ਰੱਖ ਦੇਣੀ ਮੌਕੇ ਦੀ ਸਰਕਾਰ ਦੀ,
ਗੁਰਪੀ੍ਤ ਜੱਸਲ