63.68 F
New York, US
September 8, 2024
PreetNama
ਰਾਜਨੀਤੀ/Politics

ਲੱਦਾਖ ਦੌਰੇ ਦੌਰਾਨ ਮੋਦੀ ਨੇ ਕਿਹਾ- ਵਿਕਾਸ ਕਾਰਜਾਂ ਨੂੰ ਲਟਕਾਉਣ ਵਾਲੀ ਨੀਤੀ ਨੂੰ ਦੇਸ਼ ‘ਚੋਂ ਕੱਢਣਾ ਜ਼ਰੂਰੀ

ਸ੍ਰੀਨਗਰ: ਆਗਾਮੀ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਪੱਛਮੀ ਬੰਗਾਲ ‘ਚ ਰੈਲੀ ਮਗਰੋਂ ਅੱਜ ਪ੍ਰਧਾਨ ਮੰਤਰੀ ਲੱਦਾਖ ‘ਚ ਚੋਣ ਪ੍ਰਚਾਰ ਕਰਨ ਗਏ ਹਨ। ਮੋਦੀ ਲੱਦਾਖ ਦੇ ਰਾਵਇਤੀ ਭੇਸ ‘ਚ ਮੰਚ ‘ਤੇ ਆਏ। ਉੱਥੇ ਮੌਜੂਦ ਲੱਦਾਖ ਵਾਸੀਆਂ ਨੇ ਤਾੜੀਆਂ ਨਾਲ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਰਾਜਪਾਲ ਸੱਤਿਆਪਾਲ ਮਲਿਕ, ਪ੍ਰਧਾਨ ਮੰਤਰੀ ਦੇ ਦਫ਼ਤਰ ‘ਚ ਰਾਜ ਮੰਤਰੀ ਜਿਤੇਂਦਰ ਸਿੰਘ, ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਸਮੇਤ ਹੋਰ ਵੀ ਮੰਚ ‘ਤੇ ਹਜ਼ਾਰ ਹਨ।

ਪ੍ਰਧਾਨ ਮੰਤਰੀ ਦਾ ਇਹ ਲੱਦਾਖ ਦਾ ਤੀਸਰਾ ਦੌਰਾ ਹੈ। ਰਾਜਪਾਲ ਸੱਤਿਆ ਪਾਲ ਮਲਿਕ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਲੱਦਾਖ ਦੀ ਖ਼ੂਬਸੂਤਰੀ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਜਪਾਲ ਬਣਨ ਮਗਰੋਂ ਉਨ੍ਹਾਂ ਦਾ ਵੀ ਇਹ ਦੂਸਰਾ ਦੌਰਾ ਹੈ। ਉਹ ਮੰਨਦੇ ਹਨ ਕਿ ਜੰਮੂ-ਕਮਸ਼ੀਰ ਦਾ ਸਭ ਤੋਂ ਖ਼ੂਬਸੂਰਤ ਹਿੱਸਾ ਜੇਕਰ ਕੋਈ ਹੈ ਤਾਂ ਉਹ ਲੱਦਾਖ ਹੈ। ਉਹੀ ਨਹੀਂ ਸੇਵਾ ਮੁਕਤੀ ਮਗਰੋਂ ਜੇਕਰ ਉਹ ਕਿਤੇ ਰਹਿਣਾ ਚਹੁੰਦੇ ਹਨ ਤਾਂ ਉਹ ਲੱਦਾਖ ਹੈ। ਰਾਜਪਾਲ ਨੇ ਇਕ ਵਾਰ ਫਿਰ ਸੂਬੇ ‘ਚ ਸ਼ਾਂਤੀ ਲਈ ਪੁਲਿਸ ਸੈਨਾ ਅਤੇ ਸੈਨਿਕ ਬਲਾਂ ਦੀ ਪ੍ਰਸੰਸ਼ਾ ਕੀਤੀ।

ਰਾਜਪਾਲ ਮਲਿਕ ਦੇ ਭਾਸ਼ਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਕੁਸ਼ੋਕ ਬਕੁਲਾ ਰਿਮਪੋਚੀ ਹਵਾਈ ਅੱਡੇ ਦੇ ਨਵੇਂ ਟਰਮੀਟਲ ਭਵਨ ਦਾ ਨੀਂਹ ਪੱਧਰ ਰੱਖਿਆ। 18995 ਵਰਗ ਮੀਟਰ ‘ਚ ਬਣਨ ਵਾਲੇ ਨਵੇਂ ਟਰਮੀਨਲ ਊਰਜਾ ਕੁਸ਼ਲ ਅਤੇ ਆਤਮਨਿਰਭਰ ਟਰਮੀਨਲ ਹੋਵੇਗਾ। ਇਹ ਟਰਮੀਟਲ ਭਵਨ 2021 ਤਕ ਪੂਰਾ ਹੋ ਜਾਵੇਗਾ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਦਾਦ ਹਾਈਡਰੋ ਪਾਵਰ ਪ੍ਰੋਜੈਕਟ ਅਤੇ 220 ਕੇਵੀ ਸ੍ਰੀਨਗਰ-ਦਰਾਸ-ਕਾਰਗਿਲ-ਕਲਸਤੀ-ਲੇਹ ਗਰਿੱਡ ਸਿਸਟਮ ਦਾ ਉਦਘਾਟਨ ਵੀ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ 12 ਅਗਸਤ 2014 ਨੂੰ ਇਸ ਟ੍ਰਾਂਸਮਿਸ਼ਨ ਲਾਇਨ ਦਾ ਨੀਂਹ ਪੱਧਰ ਰੱਖਿਆ ਸੀ। ਲਗਪਗ 4000 ਮੀਟਰ ਦੀ ਉਚਾਈ ‘ਤੇ ਪਹਿਲੀ ਵਾਰ ਦੇਸ਼ ‘ਚ ਲਗਪਗ 335 ਕਿਲੋਮੀਟਰ ਲੰਮੀ ਲਾਇਨ ਦਾ ਨਿਰਮਾਣ ਕਰਕੇ ਲੱਦਾਖ ਖੇਤਰ ਨੂੰ ਰਾਸ਼ਟਰੀ ਗਰਿੱਡ ਨਾਲ ਜੋੜ ਦਿੱਤਾ ਗਿਆ ਹੈ।

ਮੋਦੀ ਨੇ ਲੱਦਾਖੀ ਭਾਸ਼ਾ ‘ਚ ਆਪਣੇ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕੜਾਕੇ ਦੀ ਠੰਢ ‘ਚ ਉਹ ਪਹਿਲੀ ਵਾਰ ਲੱਦਾਖ ਆਏ ਹਨ। ਪਰ ਲੋਕਾਂ ਦੇ ਪਿਆਰ ਨੂੰ ਦੇਖ ਕੇ ਠੰਢ ਲੱਗਣੀ ਘੱਟ ਹੋ ਗਈ ਹੈ। ਮੋਦੀ ਨੇ ਕਿਹਾ ਕਿ ਲੱਦਾਖ ਖੇਤਰ ‘ਚ ਬਰਫ਼ਬਾਰੀ ਨਾਲ ਢਕੇ ਇਸ ਖੇਤਰ ‘ਚ ਮੁਸ਼ਕਿਲਾਂ ਦੇ ਬਾਵਜੂਦ ਬਣਾਈ ਗਈ ਇਸ ਲਾਈਨ ਦਾ ਨਿਰਮਾਣ ਨਾਲ ਲੇਹ-ਖਲਸਤੀ, ਕਾਰਗਿਲ ਅਤੇ ਦਰਾਸ ਦੇ ਲੋਕਾਂ ਨੂੰ ਹੁਣ ਹਰ ਮੋਸਮ ‘ਚ 24 ਘੰਟੇ ਬਿਜਲੀ ਮਿਲੇਗੀ।

ਉਨ੍ਹਾਂ ਅੱਗੇ ਕਿਹਾ ਕਿ ਲੱਦਾਖ ਨੂੰ ਰੇਲ ਅਤੇ ਹਵਾਈ ਮਾਰਗ ਨਾਲ ਜੋੜਨ ਲਈ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਲੱਦਾਖ ਵਾਸੀਆਂ ਨੂੰ ਇਹ ਵਿਸ਼ਵਾਸ਼ ਦੁਆਇਆ ਕਿ ਇਨ੍ਹਾਂ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਲੱਦਾਖ ‘ਚ ਵਿਕਾਸ ਦੀ ਗਤੀ ਨੂੰ ਤੇਜ਼ੀ ਮਿਲੇਗੀ। ਇੱਥੇ ਬੇਰੋਜ਼ਗਾਰ ਨੌਜੁਆਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ। ਉਸ ਤੋਂ ਇਲਾਵਾ ਕੇਂਦਰੀ ਸਰਕਾਰ ਨੇ ਇੱਥੇ ਪੰਜ ਨਵੇਂ ਟ੍ਰੇਨਿੰਗ ਰੂਟ ਖੋਲ੍ਹਣ ਦਾ ਫ਼ੈਸਲਾ ਵੀ ਲਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲਟਕਣ-ਲਟਕਾਉਣ ਦੀ ਨੀਤੀ ਨੂੰ ਦੇਸ਼ ‘ਚੋਂ ਕੱਢ ਦੇਣਾ ਚਹੁੰਦੇ ਹਨ। ਜਿਸ ਤਰ੍ਹਾਂ ਉਨ੍ਹਾਂ ਨੇ ਟ੍ਰਾਂਸਮਿਸ਼ਨ ਲਾਇਨ ਦਾ ਨੀਂਹ ਪੱਧਰ ਰੱਖਣ ਦੇ ਚਾਰ ਸਾਲ ਮਗਰੋਂ ਇਸ ਪ੍ਰੋਜਕੈਟ ਨੂੰ ਲੋਕਅਰਪਣ ਕਰ ਦਿੱਤਾ ਹੈ। ਜੇਕਰ ਜਨਤਾ ਦਾ ਆਸ਼ੀਰਵਾਦ ਰਿਹਾ ਤਾਂ ਉਹ ਉਨ੍ਹਾਂ ਪ੍ਰੋਜੈਕਟ ਦਾ ਵੀ ਜਲਦੀ ਸ਼ੁਭਆਰੰਭ ਕਰਨਗੇ ਜਿਨ੍ਹਾਂ ਦਾ ਉਨ੍ਹਾਂ ਨੇ ਅੱਜ ਨੀਂਹ ਪੱਧਰ ਰੱਖਿਆ ਹੈ।

ਲੱਦਾਖ ਦੇ ਵਿਕਾਸ ਦੀ ਗਤੀ ਦੇਣ ਲਈ ਉਨ੍ਹਾਂ ਨੇ ਲੱਦਾਖ ਹਿਲ ਕਾਉਸਿਲ ਦਾ ਦਾਇਰਾ ਵਧਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਇੱਥੇ ਦੇ ਪ੍ਰਸ਼ਾਸਨ ਨੂੰ ਖੇਤਰ ਦੇ ਅਹਿਮ ਫ਼ੈਸਲਿਆਂ ਲਈ ਸ੍ਰੀਨਗਰ ਜਾ ਫਿਰ ਜੰਮੂ ਨਹੀਂ ਜਾਣਾ ਪਵੇਗਾ। ਕੇਂਦਰ ਸਰਕਾਰ ਸਭ ਦਾ ਸਾਥ ਸਭ ਦਾ ਵਿਕਾਸ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਰਾਜ ਦਾ ਬਿਹਤਰ ਵਿਕਾਸ ਕਰਨਾ ਚਹੁੰਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ-ਕਮਸ਼ੀਰ ਦੌਰੇ ਖ਼ਿਲਾਫ਼ ਅੱਜ ਕਸ਼ਮੀਰ ਘਾਟੀ ‘ਚ ਪੂਰਨ ਬੰਦ ਰੱਖਿਆ ਗਿਆ ਹੈ। ਅਲੱਗਵਾਦੀ ਸੰਗਠਨਾਂ ਦੁਆਰਾ ਦਿੱਤੇ ਬੰਦ ਦੇ ਸੱਦੇ ਦੌਰਾਨ ਅਲੀ ਸ਼ਾਹ ਗਿਲਾਨੀ, ਮੀਰਵਾਇਜ ਉਮਰ ਫਾਰੂਕ ਅਤੇ ਯਾਸੀਨ ਮਲਿਕ ਨੇ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਰ ਨੂੰ ਅੱਤਿਆਚਾਰ ਅਤੇ ਪੀੜਾਂ ਦਾ ਦੌਰਾ ਦੱਸਿਆ ਹੈ। ਹਾਲਾਂਕਿ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ‘ਤੇ ਅਲੱਗਵਾਦੀ ਨੇਤਾਵਾਂ ਸਮੇਤ ਸਾਬਕਾ ਵਿਧਾਇਕ ਇੰਜੀਨੀਅਰ ਰਸ਼ੀਦ ਨੂੰ ਨਜ਼ਰਬੰਦ ਰੱਖਿਆ ਹੈ। ਕਸ਼ਮੀਰ ‘ਚ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਮੋਦੀ ਦੇ ਜੰਮੂ-ਕਸ਼ਮੀਰ ਦੇ ਦੌਰੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਮੋਬਈਲ ਤੇ ਇੰਟਰਨੈੱਟ ਸੇਵਾ ਸ਼ਨਿਚਰਵਾਰ-ਐਤਵਾਰ ਅੱਧੀ ਰਾਤੀ ਬੰਦ ਰਰ ਦਿੱਤੀ ਸੀ।

ਲੱਦਾਖ ‘ਚ ਵੱਖ-ਵੱਖ ਯੋਜਨਾਵਾਂ ਦਾ ਨੀਂਹ ਪੱਧਰ ਤੇ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਲੇਹ-ਲੱਦਾਖ ਦੇ ਕਿਸਾਨਾਂ ਨੂੰ ਵੀ ਕਿਸਾਨ ਕਲਿਆਣ ਯੋਜਨਾ ਦਾ ਲਾਭ ਦੇਣ ਦਾ ਐਲਾਨ ਕੀਤਾਸ਼ ਮੋਦਾ ਨੇ ਕਿਹਾ ਕਿ ਸਰਕਾਰ ਨੇ ਫ਼ੈਸਲਾਲਿਆ ਹੈ ਕਿ ਜਿਨ੍ਹਾਂ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ ਉਨ੍ਹਾਂ ਦੇ ਬੈਂਕ ਖ਼ਾਤੇ ‘ਚ ਸਾਲਾਨਾ 6 ਹਜ਼ਾਰ ਰੁਪਏ ਰਾਹਤ ਦੇ ਤੌਰ ‘ਤੇ ਭੇਜੇ ਜਾਣਗੇ। ਉਨ੍ਹਾਂ ਨੇ ਵਿਸ਼ਵਾਸ਼ ਦੁਆਇਆ ਕਿ ਇਸ ਰਾਹਤ ਰਾਸ਼ੀ ਦੀ ਪਹਿਲੀ ਕਿਸ਼ਤ ਜਲਦੀ ਹੀ ਕਿਸਾਨਾਂ ਦੇ ਖ਼ਾਤੇ ‘ਚ ਆ ਜਾਵੇਗੀ।

Related posts

Prashant Kishor News : ਕਾਂਗਰਸ ‘ਚ ਸ਼ਾਮਲ ਨਹੀਂ ਹੋਣਗੇ ਪ੍ਰਸ਼ਾਂਤ ਕਿਸ਼ੋਰ, ਸੁਰਜੇਵਾਲਾ ਦੇ ਟਵੀਟ ਨਾਲ ਸਸਪੈਂਸ ਖ਼ਤਮ

On Punjab

West Bengal Election Result 2021: ਜਾਣੋ, ਬੰਗਾਲ ’ਚ ਮਮਤਾ ਬੈਨਰਜੀ ਦੀ ਜਿੱਤ ਦੇ ਮੁੱਖ ਕਾਰਨ

On Punjab

ਪੰਜਾਬ ਸਰਕਾਰ ਨੇ ਕੋਰੋਨਾ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦੀ ਮਿਥੀ ਫੀਸ

On Punjab