ਖੇਡ-ਜਗਤ/Sports Newsਵਰਲਡ ਕੱਪ ‘ਚ ਚੱਲਣਗੇ ਜਲੰਧਰ ਦੇ ਬੈਟ, ਜਾਣੋ ਧੋਨੀ ਦੇ ਬੱਲੇ ‘ਚ ਕੀ ਹੋਵੇਗਾ ਖ਼ਾਸ June 4, 20191341 ਜਲੰਧਰ: ਵਿਸ਼ਵ ਕ੍ਰਿਕੇਟ ਕੱਪ ਵਿੱਚ ਜਲੰਧਰ ਦੇ ਬੈਟ ਵੀ ਆਪਣਾ ਹੁਨਰ ਵਿਖਾਉਣਗੇ। ਜਲੰਧਰ ਦੇ ਸਪੋਰਟਸ ਕਾਰੋਬਾਰੀ ਸੋਮਨਾਥ ਕੋਹਲੀ ਨੇ ਧੋਨੀ ਨੂੰ ਚਾਰ ਬੈਟ ਬਣਾ ਕੇ ਦਿੱਤੇ ਹਨ। ਇਸ ਤੋਂ ਇਲਾਵਾ ਸਾਉਥ ਅਫਰੀਕਾ ਦੇ ਹਾਸ਼ਿਮ ਅਮਲਾ ਵੀ ਸੋਮਨਾਥ ਕੋਹਲੀ ਦੇ ਬਣਾਏ ਬੈਟ ਨਾਲ ਖੇਡ ਰਹੇ ਹਨ। ਸੋਮਨਾਥ ਕੋਹਲੀ ਉਹੀ ਸ਼ਖ਼ਸ ਹਨ ਜਿਨ੍ਹਾਂ ਸਭ ਤੋਂ ਪਹਿਲੀ ਕ੍ਰਿਕਟ ਕਿੱਟ ਧੋਨੀ ਨੂੰ ਦਿੱਤੀ ਸੀ। ਸੋਮਨਾਥ ਕੋਹਲੀ ਦਾ ਕਿਰਦਾਰ ਧੋਨੀ ਦੀ ਬਾਇਓਪਿਕ ਵਿੱਚ ਵੀ ਵਿਖਾਇਆ ਗਿਆ ਸੀ।ਜਾਣਕਾਰੀ ਮੁਤਾਬਕ ਧੋਨੀ ਦੇ ਬੱਲੇ ਬਾਕੀ ਬੱਲਿਆਂ ਦੇ ਮੁਕਾਬਲੇ ਹਲਕੇ ਹਨ।a10