PreetNama
ਫਿਲਮ-ਸੰਸਾਰ/Filmy

ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਸੀ ਇਹ ਅਦਾਕਾਰਾ, 5 ਸਾਲ ਬਾਅਦ ਹੋ ਗਿਆ ਤਲਾਕ

Happy Birthday Konkona Sen: ਫਿਲਮ ਇੰਡਸਟਰੀ ਵਿੱਚ ਕੋਂਕਣਾ ਸੇਨ ਸ਼ਰਮਾ ਨੂੰ ਉਨ੍ਹਾਂ ਦੀ ਵਧੀਆ ਅਦਾਕਾਰੀ ਦੇ ਲਈ ਜਾਣਿਆ ਜਾਂਦਾ ਹੈ।ਲੇਖਨ ਅਤੇ ਨਿਰਦੇਸ਼ਨ ਵਿੱਚ ਵੀ ਕੋਂਕਣਾ ਦਾ ਕੋਈ ਜਵਾਬ ਨਹੀਂ ਹੈ। ਦੋ ਨੈਸ਼ਨਲ ਅਤੇ ਚਾਰ ਫਿਲਮਫੇਅਰ ਐਵਾਰਡ ਜਿੱਤ ਚੁੱਕੀ ਕੋਂਕਣਾ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ।

ਆਓ ਜਾਣਦੇ ਹਾਂ ਕਿ ਕੋਂਕਣਾ ਦੀ ਜਿੰਦਗੀ ਦੇ ਬਾਰੇ ਵਿੱਚ ਕੁੱਝ ਰੋਚਕ ਕਿੱਸੇ।ਕੋਂਕਣਾ ਦੇ ਪਿਤਾ ਮਸ਼ਹੂਰ ਪੱਤਰਕਾਰ ਮੁਕੁਲ ਸ਼ਰਮਾ ਅਤੇ ਮਾਂ ਡਾਇਰੈਕਟਰ ਅਦਾਕਾਰ ਅਰਪਣਾਸੇਨ ਹੈ। ਕੋਂਕਣਾ ਆਪਣੇ ਨਾਮ ਦੇ ਅੱਗੇ ਮਾਤਾ-ਪਿਤਾ ਦੋਹਾਂ ਦਾ ਸਰਨੇਮ ਲਗਾਉਂਦੀ ਹੈ।

ਕੋਂਕਣਾ ਦੀ ਪੜਾਈ ਕਲਕੱਤਾ ਇੰਟਰਨੈਸ਼ਨਲ ਸਕੂਲ ਅਤੇ ਸੈਂਟ ਸਟੀਫਨਜ਼ ਕਾਲਜ ਤੋਂ ਹੋਈ ਹੈ। ਕੋਂਕਣਾ ਨੇ 1983 ਵਿੱਚ ਬੰਗਾਲੀ ਫਿਲਮ ਇੰਦਿਰਾ ਤੋਂ ਚਾਈਲਡ ਆਰਟਿਸਟ ਦੇ ਰੂਪ ਵਿੱਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਵੱਡੇ ਹੋਣ ਤੇ ਕੋਂਕਣਾ ਨੇ ਬੰਗਾਲੀ ਫਿਲਮ ਏਕ ਜੋ ਆਛੇ ਕਨਿਆ ਤੋਂ ਫਿਲਮ ਇੰਡਸਟਰੀ ਵਿੱਚ ਐਂਟਰੀ ਮਾਰੀ।

ਇਸ ਫਿਲਮ ਵਿੱਚ ਕੋਂਕਣਾ ਨੇ ਨੈਗੇਟਿਵ ਰੋਲ ਪਲੇਅ ਕੀਤਾ ਸੀ।ਫਿਲਮ ਸੁਪਰਹਿੱਟ ਰਹੀ ਸੀ ਅਤੇ ਕ੍ਰਿਟਿਕਸ ਨੇ ਜੰਮ ਕੇ ਕੋਂਕਣਾ ਦੇ ਕੰਮ ਦੀ ਤਾਰੀਫ ਕੀਤੀ ਸੀ। ਸਾਲ 2002 ਵਿੱਚ ਕੋਂਕਣਾ ਨੇ ਮਸ਼ਹੂਰ ਫਿਲਮਮੇਕਰ ਰਿਤੂਪਣੋ ਘੋਸ਼ ਦੀ ਫਿਲਮ ਤਿਤਲੀ ਵਿੱਚ ਕੰਮ ਕੀਤਾ।ਇਸ ਫਿਲਮ ਵਿੱਚ ਕੋਂਕਣਾ ਦੀ ਮਾਂ ਅਰਪਨਾ ਸੇਨ ਅਤੇ ਮਿਥੁਨ ਚਕਰਬਰਤੀ ਵਿੱਚ ਸਨ। ਕੋਂਕਣਾ ਦੀ ਪਰਸਨਲ ਲਾਈਫ ਵਿੱਚ ਵੀ ਕਾਫੀ ਉਤਾਰ-ਚੜਾਅ ਰਹੇ।ਫਿਲਮ ਆਜਾ ਚਲ ਲੇ ਦੀ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਅਦਾਕਾਰ ਰਣਵੀਰ ਸ਼ੌਰੀ ਨਾਲ ਹੋਈ।ਇੱਥੇ ਹੀ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਅਤੇ ਦੋਹਾਂ ਦੇ ਅਫੇਅਰ ਦੇ ਕਾਫੀ ਚਰਚੇ ਵੀ ਰਹੇ।ਇਸ ਅਫੇਅਰ ਵਿੱਚ ਰਹਿੰਦੇ ਹੋਏ ਵੀ ਕੋਂਕਣਾ ਪ੍ਰੈਗਨੈਂਟ ਹੋ ਗਈ।

ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਲੈ ਲਿਆ।ਸਾਲ 2010 ਵਿੱਚ ਦੋਹਾਂ ਨੇ ਵਿਆਹ ਕੀਤਾ ਅਤੇ ਕੁੁੱਝ ਹੀ ਮਹੀਨੇ ਬਾਅਦ ਕੋਂਕਣਾ ਨੇ ਬੇਟੇ ਹਾਰੂਨ ਨੂੰ ਜਨਮ ਦਿੱਤਾ। ਸਾਲ 2015 ਵਿੱਚ ਮੰਜੂਰੀ ਨਾਲ ਅਲੱਗ ਹੋਣ ਦਾ ਫੈਸਲਾ ਲਿਆ ਹਾਲਾਂਕਿ ਅੱਜ ਵੀ ਦੋਹਾਂ ਦੇ ਵਿੱਚ ਪੱਕੀ ਦੋਸਤੀ ਹੈ।ਕੋਂਕਣਾ ਨੇ ਆਪਣੀ ਮਾਂ ਅਰਪਣਾ ਨੇ ਨਿਰਦੇਸ਼ਨ ਵਿੱਚ ਇੰਗਲਿਸ਼ ਭਾਸ਼ਾ ਦੀ ਫਿਲਮ ਮਿਟਸਰ ਅਤੇ ਮਿਸਿਸ ਅਈਅਰ ਵਿੱਚ ਕੰਮ ਕੀਤਾ ਅਤੇ ਇਸਦੇ ਲਈ ਕੋਂਕਣਾ ਨੇ ਉਸ ਸਾਲ ਦਾ ਬੈਸਟ ਅਦਾਕਾਰਾ ਦਾ ਨੈਸ਼ਨਲ ਐਵਾਰਡ ਮਿਲਿਆ। ਸਾਲ 2005 ਵਿੱਚ ਕੌਂਕਣਾ ਨੇ ਮਧੁਰ ਭੰਡਾਰਕਰ ਦੀ ਫਿਲਮ ਪੇਜ -3 ਵਿੱਚ ਇੱਕ ਪੱਤਰਕਾਰ ਦਾ ਕਿਰਦਾਰ ਨਿਭਾਇਆ ਅਤੇ ਇਸ ਫਿਲਮ ਦੇ ਲਈ ਉਨ੍ਹਾਂ ਨੂੰ ਸੁਪਰੋਟਿੰਗ ਰੋਲ ਵਿੱਚ ਨੈਸ਼ਨਲ ਐਵਾਰਡ ਮਿਲਿਆ।

Related posts

ਜਾਣੋ ਸੋਸ਼ਲ ਮੀਡੀਆ ’ਤੇ ਕਿਉਂ ਟ੍ਰੈਂਡ ਹੋ ਰਿਹੈ #BoycottShahRukhKhan, ਇਸ ਫੋਟੋ ਨੂੰ ਦੇਖ ਭੜਕੇ ਲੋਕ

On Punjab

ਅਕਸ਼ੇ ਕੁਮਾਰ ਨੇ ਸ਼ੇਅਰ ਕੀਤੀ ਜੈਕਲੀਨ ਤੇ ਨੁਸਰਤ ਭਰੂਚਾ ਦੀ ਮੇਕਅਪ ਵੀਡੀਓ, India’s Got Talent ਦਾ ਦਿੱਤਾ ਟੈਗ

On Punjab

Ajay Devgn viral: ਅਜੇ ਦੇਵਗਨ ਨੇ ਕੁੱਟਮਾਰ ਵਾਲਾ ਵੀਡੀਓ ਵਾਇਰਲ ਹੋਣ ਮਗਰੋਂ ਦੱਸੀ ਪੂਰੀ ਕਹਾਣੀ

On Punjab