19.04 F
New York, US
January 22, 2025
PreetNama
ਫਿਲਮ-ਸੰਸਾਰ/Filmy

ਵਿਆਹ ਦੇ ਪੰਜ ਮਹੀਨੇ ਬਾਅਦ ਹੀ ਰਣਵੀਰ ਛੱਡ ਰਹੇ ਆਪਣਾ ਘਰ, ਕਾਰਨ ਬੇਹੱਦ ਖਾਸ

ਬਾਲੀਵੁੱਡ ਦੇ ਹੌਟ ਕੱਪਲ ਕਹੇ ਜਾਣ ਵਾਲੇ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੇ ਵਿਆਹ ਨੂੰ ਪੰਜ ਮਹੀਨੇ ਹੋ ਗਏ ਹਨ। ਦੋਵੇਂ ਇਸ ਸਮੇਂ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਕਾਫੀ ਮਸਰੂਫ ਹਨ। ਇਸੇ ਦੌਰਾਨ ਬੇਹੱਦ ਦਿਲਚਸਪ ਖ਼ਬਰ ਸਾਹਮਣੇ ਆਈ ਹੈ ਕਿ ਰਣਵੀਰ ਸਿੰਘ ਜਲਦੀ ਹੀ ਦੀਪਿਕਾ ਤੋਂ ਵੱਖ ਘਰ ‘ਚ ਸ਼ਿਫਟ ਹੋ ਰਹੇ ਹਨ। ਜੀ ਹਾਂਇਹ ਖ਼ਬਰ ਤਾਂ ਸੱਚ ਹੈ ਪਰ ਇਸ ਦੀ ਵਜ੍ਹਾ ਦੀਪਿਕਾ ਨਹੀਂ ਸਗੋਂ ਰਣਵੀਰ ਦੀ ਆਉਣ ਵਾਲੀ ਫ਼ਿਲਮ ‘83’ ਹੈ।

ਆਪਣੀ ਫ਼ਿਲਮ ‘83’ ਲਈ ਰਣਵੀਰ ਸਿੰਘ ਜਲਦੀ ਹੀ ਕ੍ਰਿਕਟ ਲੈਜੇਂਡ ਕਪਿਲ ਦੇਵ ਨਾਲ ਰਹਿਣ ਵਾਲੇ ਹਨ। ਰਣਵੀਰਕਪਿਲ ਦੇ ਘਰ 10 ਦਿਨਾਂ ਲਈ ਰਹਿਣਗੇ। ਇਸ ਲਈ ਉਹ ਬੇਹੱਦ ਐਕਸਾਈਟਿਡ ਵੀ ਹਨ। ਇਸ ਬਾਰੇ ਰਣਵੀਰ ਨੇ ਇੰਟਰਵਿਊ ‘ਚ ਕਿਹਾ ਕਿ ਉਹ ਕਪਿਲ ਦੇ ਘਰ 10 ਦਿਨ ਰਹਿਣਗੇ ਤਾਂ ਜੋ ਫ਼ਿਲਮ ਲਈ ਕਪਿਲ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲ ਸਕੇ।

ਰਣਵੀਰ ਨੇ ਇਸ ਗੱਲ ‘ਤੇ ਵੀ ਪੱਕੀ ਮੋਹਰ ਲਾਉਂਦੇ ਕਿਹਾ ਕਿ ਮੈਂ ਕਪਿਲ ਸਰ ਨਾਲ ਸਮਾਂ ਬਿਤਾਉਣ ਲਈ ਉਤਸ਼ਾਹਿਤ ਹਾਂ। ਉਹ ਕਾਫੀ ਚੰਗੇ ਇਨਸਾਨ ਹਨ। ਮੈਂ ਧਰਮਸ਼ਾਲਾ ‘ਚ ਉਨ੍ਹਾਂ ਨਾਲ ਦੋ ਦਿਨ ਬਿਤਾਏ ਹਨ। ਇਸ ਫ਼ਿਲਮ ਨੂੰ ਕਬੀਰ ਖ਼ਾਨ ਡਾਇਰੈਕਟ ਕਰ ਰਹੇ ਹਨ। ਇਸ ‘ਚ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ।

Related posts

ਕਰੀਨਾ ਕਪੂਰ ਖਾਨ ਦੇ ਰਗ-ਰਗ ਵੱਸੀ ਹੈ ਪੰਜਾਬੀਅਤ

On Punjab

ਕੰਗਨਾ ਦੇ ਬਿਆਨਾਂ ਕਰਕੇ ਮਹਾਰਾਸ਼ਟਰ ਸਰਕਾਰ ਦਾ ਪਾਰਾ ਹਾਈ, ਗ੍ਰਹਿ ਮੰਤਰੀ ਸਣੇ ਸੰਜੇ ਰਾਉਤ ਨੇ ਦਿੱਤੇ ਇਹ ਬਿਆਨ

On Punjab

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀ ਇਹ ਖੂਬਸੂਰਤ ਅਦਾਕਾਰਾ ਕਰਦੀ ਸੀ

On Punjab