24.24 F
New York, US
December 22, 2024
PreetNama
ਖਬਰਾਂ/News

ਵਿਧਾਨ ਸਭਾ ਮੈਂਬਰੀ ‘ਤੇ ਖਹਿਰਾ ਦੀ ਰਣਨੀਤੀ ਕਾਮਯਾਬ!

ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਆਪਣੀ ਰਣਨੀਤੀ ‘ਚ ਕਾਮਯਾਬ ਰਹੇ ਹਨ। ਉਨ੍ਹਾਂ ਦੀ ਵਿਧਾਨ ਸਭਾ ਮੈਂਬਰੀ ‘ਤੇ ਤਲਵਾਰ ਕਾਫੀ ਸਮਾਂ ਪਹਿਲਾਂ ਲਟਕ ਗਈ ਸੀ ਪਰ ਉਹ ਇਸ ਮਾਮਲੇ ਨੂੰ ਲੋਕ ਸਭਾ ਚੋਣਾਂ ਦੇ ਐਲਾਨ ਤੱਕ ਟਾਲਣਾ ਚਾਹੁੰਦੇ ਸੀ। ਹੁਣ ਲੋਕ ਸਭਾ ਸਭਾ ਚੋਣਾਂ ਦੇ ਐਲਾਨ ਮਗਰੋਂ ਖਹਿਰਾ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦਾ ਨੋਟਿਸ ਮਿਲ ਗਿਆ ਹੈ।

ਖਹਿਰਾ ਨੇ ਮੰਨਿਆ ਹੈ ਕਿ ਆਮ ਆਦਮੀ ਪਾਰਟੀ ਤੋਂ ਅਸਤੀਫ਼ੇ ਸਬੰਧੀ ਨੋਟਿਸ ਜਾਰੀ ਕਰਕੇ 20 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਇਹ ਨੋਟਿਸ 11 ਮਾਰਚ ਨੂੰ ਜਾਰੀ ਕੀਤਾ ਗਿਆ ਸੀ ਪਰ ਖਹਿਰਾ ਨੇ ਇਸ ਦੀ ਪੁਸ਼ਟੀ ਵੀਰਵਾਰ ਨੂੰ ਕੀਤੀ ਹੈ। ਦਰਅਸਲ ਖਹਿਰਾ ਨਹੀਂ ਸੀ ਚਾਹੁੰਦੇ ਕੇ ਉਨ੍ਹਾਂ ਦੀ ਮੈਂਬਰੀ ਰੱਦ ਹੋਣ ਕਰਕੇ ਭੁੱਲਥ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੋਕ ਸਭਾ ਚੋਣਾਂ ਦੇ ਨਾਲ ਹੋਣ। ਇਸ ਨਾਲ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਹੋਣਾ ਸੀ।

ਯਾਦ ਰਹੇ ਖਹਿਰਾ ਨੇ 6 ਜਨਵਰੀ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮਗਰੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਪੀਕਰ ਨੂੰ ਪੱਤਰ ਦੇ ਕੇ ਕਿਹਾ ਸੀ ਕਿ ਖਹਿਰਾ ‘ਆਪ’ ਦੀ ਟਿਕਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ ਪਰ ਹੁਣ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ, ਜਿਸ ਕਾਰਨ ਹੁਣ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਵਿਧਾਇਕ ਦੇ ਅਹੁਦੇ ਉੱਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਮੰਗ ਕੀਤੀ ਸੀ ਕਿ ਖਹਿਰਾ ਦੀ ਵਿਧਾਨ ਸਭਾ ਮੈਂਬਰੀ ਖ਼ਤਮ ਕੀਤੀ ਜਾਵੇ।

ਆਮ ਆਦਮੀ ਪਾਰਟੀ ਦੀ ਸ਼ਿਕਾਇਤ ਮਗਰੋਂ ਵੀ ਸਪੀਕਰ ਨੇ ਇਸ ਮਾਮਲੇ ‘ਤੇ ਬਹੁਤੀ ਸਰਗਰਮੀ ਨਹੀਂ ਵਿਖਾਈ। ਇਸ ਲਈ ਕਾਂਗਰਸ ਉੱਪਰ ਖਹਿਰਾ ਦੇ ਬਚਾਅ ਦੇ ਵੀ ਇਲਜ਼ਾਮ ਲੱਗੇ। ਇਸ ਮਗਰੋਂ ਸਪੀਕਰ ਵੱਲੋਂ ਖਹਿਰਾ ਨੂੰ ਨੋਟਿਸ ਜਾਰੀ ਕੀਤੇ ਗਏ ਪਰ ਉਨ੍ਹਾਂ ਨੇ ਲਏ ਨਹੀਂ। ਇਸ ਕਾਰਨ ਸਪੀਕਰ ਨੇ ਜਨਤਕ ਨੋਟਿਸ ਦੇਣ ਦਾ ਐਲਾਨ ਕੀਤਾ ਸੀ। ਉਪਰੰਤ ਬੀਤੇ ਦਿਨੀਂ ਖਹਿਰਾ ਖੁਦ ਵਿਧਾਨ ਸਭਾ ਪਹੁੰਚੇ ਸੀ। ਹੁਣ ਉਨ੍ਹਾਂ ਨੂੰ ਮੁੜ ਤੋਂ ਨੋਟਿਸ ਜਾਰੀ ਕੀਤਾ ਗਿਆ ਹੈ।

Related posts

ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ 2 ਮਾਰਚ ਨੂੰ ਥਾਣਾ ਕੁੱਲਗੜੀ ਅੱਗੇ ਲੱਗਣ ਵਾਲਾ ਧਰਨਾ ਮੁਲਤਵੀ

Pritpal Kaur

‘ਬੰਗਲਾਦੇਸ਼ ‘ਚ ਭੇਜੀ ਜਾਵੇ ਸ਼ਾਂਤੀ ਸੈਨਾ’, ਮੁੱਖ ਮੰਤਰੀ ਮਮਤਾ ਨੇ ਕੇਂਦਰ ਨੂੰ ਦਿੱਤਾ ਪ੍ਰਸਤਾਵ; ਸੰਯੁਕਤ ਰਾਸ਼ਟਰ ਤੋਂ ਦਖ਼ਲ ਦੀ ਕੀਤੀ ਅਪੀਲ

On Punjab

ਵੱਡੇ ਬਾਦਲ ਦੀ ਗੈਰ ਹਾਜ਼ਰੀ ‘ਚ ਛੋਟੇ ਬਾਦਲ ਨੇ ਗਾਏ ਮੋਦੀ ਦੇ ਸੋਹਲੇ

On Punjab