PreetNama
ਖੇਡ-ਜਗਤ/Sports News

ਵਿਰਾਟ ਕੋਹਲੀ ਨੇ ਰਾਸ਼ਿਦ ਖ਼ਾਨ ਦੀ ਗੇਂਦਬਾਜ਼ੀ ਬਾਰੇ ਕਹੀ ਇਹ ਗੱਲ

ICC World Cup 2019: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਫ਼ਗ਼ਾਨਿਸਤਾਨ ਦੇ ਸਪਿਨਰ ਰਾਸ਼ਿਦ ਖ਼ਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਕ ਵਧੀਆ ਗੇਂਦਬਾਜ਼ ਹੈ ਜਿਸ ਨੂੰ ਖੇਡਣਾ ਸੌਖਾ ਨਹੀਂ ਹੈ।

 

ਕੋਹਲੀ ਨੇ ਇਹ ਵੀ ਕਿਹਾ ਕਿ ਉਹ ਇਸ ਰਹੱਸਮਈ ਸਪਿਨਰ ਵਿਰੁੱਧ ਖੇਡਣ ਲਈ ਤਿਆਰ ਹੈ। ਇੱਕ ਫੇਸਬੁਕ ਲਾਈਵ ਪ੍ਰੋਗਰਾਮ ਵਿੱਚ ਕੋਹਲੀ ਨਾਲ ਬਾਕੀ ਸਾਰੀਆਂ ਟੀਮਾਂ ਦੇ ਕਪਤਾਨ ਵੀ ਮੌਜੂਦ ਸਨ।

 

ਕੋਹਲੀ ਨੇ ਰਸ਼ੀਦ ਬਾਰੇ ਪੁੱਛੇ ਸਵਾਲ ‘ਤੇ ਕਿਹਾ, “ਤਿੰਨ ਸਾਲ ਹੋ ਗਏ ਹਨ, ਮੈਂ ਕੌਮਾਂਤਰੀ ਪੱਧਰ ‘ਤੇ ਉਸ ਨੂੰ ਨਹੀਂ ਖੇਡਿਆ। ਮੈਂ ਉਸ ਵਿਰੁੱਧ ਖੇਡਣਾ ਚਾਹੁੰਦਾ ਹਾਂ। ਉਹ ਸਭ ਤੋਂ ਚੰਗਾ ਗੇਂਦਬਾਜ਼ ਹੈ। ਉਸ ਦੀ ਤਾਕਤ ਉਸ ਦੀ ਤੇਜ਼ੀ ਹੈ। ਬੱਲੇਬਾਜ਼ ਜਦੋਂ ਤੱਕ ਸੋਚਦਾ ਹੈ ਉਦੋਂ ਤੱਕ ਗੇਂਦ ਬੱਲੇ ਉੱਤੇ ਆ ਜਾਂਦੀ ਹੈ। ਨਾਲ ਹੀ ਉਸ ਦੇ ਵੈਰੀਏਸ਼ਨ ਵੀ ਸ਼ਾਨਦਾਰ ਹਨ ਜਿਸ ਨੂੰ ਫੜਨਾ ਸੌਖਾ ਨਹੀਂ ਹੈ।

 

 

Related posts

ਆਸਟ੍ਰੇਲੀਆ ਬੋਰਡ ਨੇ ਤਿੰਨ ਮੈਚਾਂ ਦੀ ਲੜੀ ‘ਤੇ ਲਿਆ ਵੱਡਾ ਫੈਸਲਾ

On Punjab

ਖ਼ੁਰਾਕ ਨੂੰ ਤਰਸਦੇ ਖਿਡਾਰੀ ਕਿੱਦਾਂ ਕਰਨ ਤਿਆਰੀ

On Punjab

National Tennis Championship : ਮਨੀਸ਼ ਤੇ ਵੈਦੇਹੀ ਨੇ ਫੇਨੇਸਟਾ ਓਪਨ ਦੀ ਟਰਾਫੀ ਜਿੱਤੀ

On Punjab