Air pollution: ਅੱਜ ਜਿਥੇ ਭਾਰਤ ਇੰਡਸਟਰੀ ਦੇ ਖੇਤਰ ‘ਚ ਆਪਣਾ ਪੈਰ ਬਹੁਤ ਅੱਗੇ ਤੱਕ ਫੈਲਾ ਚੁੱਕਿਆ ਹੈ, ਉਥੇ ਇਸ ਕਾਰਨ ਕਰਕੇ ਪ੍ਰਦੂਸ਼ਣ ਵੀ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇੰਡਸਟਰੀ ਅਤੇ ਗੱਡੀਆਂ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹਨ। ਇਸ ਸਭ ਦੇ ਚਲਦੇ ਹੋਏ ਲੋਕ ਮਜ਼ਬੂਰਨ ਇਸ ਪ੍ਰਦੂਸ਼ਣ ਵਾਲੀ ਹਵਾ ‘ਚ ਸਾਹ ਲੈਣ ਲਈ ਮਜਬੂਰ ਹਨ। ਕੁੱਝ ਸਮਾਂ ਪਹਿਲਾਂ ਇਸ ਪ੍ਰਦੂਸ਼ਣ ਕਾਰਨ ਲੋਕ ਦਮਾ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। ਪਰ ਅੱਜ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ। ਇਸ ਲਈ ਆਓ ਦੇਖੀਏ ਇੱਕ ਵਿਅਕਤੀ ਨੂੰ ਪ੍ਰਦੂਸ਼ਣ ਦੇ ਕਾਰਨ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ…ਫੇਫੜਿਆਂ ਦਾ ਕੈਂਸਰ
ਦੂਸ਼ਿਤ ਵਾਤਾਵਰਣ ਵਿਚ ਰਹਿਣ ਦਾ ਸਭ ਤੋਂ ਵੱਡਾ ਨੁਕਸਾਨ ਫੇਫੜਿਆਂ ਦਾ ਨੁਕਸਾਨ ਹੈ। ਰਿਸਰਚ ਦੇ ਅਨੁਸਾਰ, ਦਿਨ ਭਰ ਪ੍ਰਦੂਸ਼ਿਤ ਹਵਾ ‘ਚ ਰਹਿਣਾ ਅਤੇ ਦਿਨ ‘ਚ 3 ਤੋਂ 4 ਸਿਗਰਟ ਪੀਣ ਦੇ ਬਰਾਬਰ ਨੁਕਸਾਨਦੇਹ ਹੈ। ਜਿਸ ਕਾਰਨ ਜੋ ਲੋਕ ਸਿਗਰਟ ਨਹੀਂ ਪੀਂਦੇ, ਉਹ ਵੀ ਫੇਫੜਿਆਂ ਦੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ।ਦਿਲ ਦੀ ਸਮੱਸਿਆ
ਫੇਫੜਿਆਂ ਦੇ ਕੈਂਸਰ ਤੋਂ ਇਲਾਵਾ, ਲੋਕ ਹਵਾ ਪ੍ਰਦੂਸ਼ਣ ਕਾਰਨ ਹਾਰਟ ਅਟੈਕ ਦੀਆਂ ਸਮੱਸਿਆਵਾਂ ਨਾਲ ਵੀ ਜੂਝ ਰਹੇ ਹਨ। ਛਾਤੀ ‘ਚ ਦਰਦ, ਸਾਹ ਲੈਣ ‘ਚ ਮੁਸ਼ਕਲਾਂ, ਦੂਸ਼ਿਤ ਹਵਾ ਕਾਰਨ ਗਲੇ ‘ਚ ਦਰਦ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।ਗਰਭਵਤੀ ਮਹਿਲਾਵਾਂ ਨੂੰ ਖ਼ਤਰਾ
ਗਰਭਵਤੀ ਮਹਿਲਾਵਾਂ ਲਈ ਗਰਭ ਅਵਸਥਾ ਅਤੇ ਜਣੇਪੇ ਦਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਅਜਿਹੀ ਸਥਿਤੀ ‘ਚ ਕੰਮ ਕਰ ਰਹੀਆਂ ਮਹਿਲਾਵਾਂ ਲਈ ਇਸ ਵੱਧ ਰਹੇ ਪ੍ਰਦੂਸ਼ਣ ‘ਚ ਸਾਹ ਲੈਣਾ ਬਹੁਤ ਮੁਸ਼ਕਲ ਹੈ। ਅਜਿਹੇ ਮਾਹੌਲ ‘ਚ ਜੀਉਣਾ ਨਾ ਸਿਰਫ ਮਾਂ, ਬਲਕਿ ਬੱਚੇ ਦੇ ਵਿਕਾਸ ਨੂੰ ਵੀ ਪ੍ਰਭਾਵਤ ਕਰਦਾ ਹੈ।ਕਿਡਨੀ ਦੀ ਬਿਮਾਰੀ
ਪ੍ਰਦੂਸ਼ਣ ਹਰ ਅਰਥ ‘ਚ ਖ਼ਤਰਨਾਕ ਹੈ। ਪ੍ਰਦੂਸ਼ਣ ਵੀ ਕਿਡਨੀ ਦੀ ਬਿਮਾਰੀ ਦਾ ਕਾਰਨ ਬਣ ਰਿਹਾ ਹੈ। ਜਿਸ ਕਾਰਨ ਲੋਕ ਅੱਜ ਬਹੁਤ ਤੇਜ਼ੀ ਨਾਲ ਕਿਡਨੀ ਫੇਲ੍ਹ ਹੋਣ ਦਾ ਸ਼ਿਕਾਰ ਹੋ ਰਹੇ ਹਨ।ਬਚਾਅ ਦੇ ਤਰੀਕੇ
ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਸਾਹ ਦੇ ਮਰੀਜ਼ ਅਤੇ ਗਰਭਵਤੀ ਮਹਿਲਾਵਾਂ ਚਿਹਰੇ ਨੂੰ ਕਵਰ ਕਰਕੇ ਹੀ ਘਰ ਤੋਂ ਬਾਹਰ ਨਿਕਲਣ। ਘਰ ਅਤੇ ਕਾਰ ਵਿਚ ਉਚਿਤ ਹਵਾਦਾਰੀ ਹੋਣਾ ਜ਼ਰੂਰੀ ਹੈ ਭਾਵ ਚਿਮਨੀ ਅਤੇ ਘਰ ਵਿਚ ਨਿਕਾਸ ਸਥਾਪਤ ਕਰੋ। ਜ਼ਿਆਦਾ ਪਾਣੀ ਪੀਓ ਇਸ ਨਾਲ ਸਰੀਰ ‘ਚ ਆਕਸੀਜਨ ਦੀ ਕਮੀ ਨਹੀਂ ਹੁੰਦੀ ਹੈ। ਜੇ ਤੁਹਾਡੇ ਘਰ ‘ਚ ਸਾਹ ਦਾ ਮਰੀਜ਼ ਹੈ, ਤਾਂ ਘਰ ‘ਚ ਏਅਰ ਪਿਯੂਰੀਫਾਇਰ ਲਗਾਓ। ਕੁਝ ਵਿਸ਼ੇਸ਼ ਸ਼ਹਿਰਾਂ ‘ਚ ਜਿੱਥੇ ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ ਹੈ, ਖੁੱਲ੍ਹੇ ‘ਚ ਕਸਰਤ ਨਾ ਕਰੋ।